ਅੰਬਾਨੀ ਨੂੰ ਟੱਕਰ ਦੇਣਗੇ ਗੌਤਮ ਅਡਾਨੀ, ਰਨਿਊਏਬਲ ਊਰਜਾ ''ਚ ਲਗਾਉਣਗੇ ਇੰਨੇ ਅਰਬ ਡਾਲਰ
Wednesday, Sep 22, 2021 - 02:06 PM (IST)
ਬਿਜਨੈੱਸ ਡੈਸਕ- ਅਡਾਨੀ ਗਰੁੱਪ ਅਗਲੇ 10 ਸਾਲ 'ਚ ਰਨਿਊਏਬਲ ਊਰਜਾ ਉਤਪਾਦਨ ਅਤੇ ਕਲਪੁਰਜਿਆਂ ਦੇ ਨਿਰਮਾਣ 'ਚ 20 ਅਰਬ ਡਾਲਰ (ਕਰੀਬ 1.40 ਲੱਖ ਕਰੋੜ ਰੁਪਏ) ਦਾ ਨਿਵੇਸ਼ ਕਰੇਗਾ। ਨਾਲ ਹੀ ਦੁਨੀਆ 'ਚ ਸਭ ਤੋਂ ਸਸਤੇ ਹਰਿਤ ਇਲੈਕਟ੍ਰਾਨ ਦਾ ਉਤਪਾਦਨ ਕਰੇਗਾ। ਇਹ ਗੱਲ ਹਰਿਤ ਊਰਜਾ ਨੂੰ ਲੈ ਕੇ ਆਪਣੇ ਗਰੁੱਪ ਦਾ ਏਜੰਡਾ ਸਾਫ ਕਰਦੇ ਹੋਏ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਨੇ ਮੰਗਲਵਾਰ ਨੂੰ ਕਹੀ। ਉਨ੍ਹਾਂ ਨੇ ਕਿਹਾ ਕਿ ਗਰੁੱਪ ਨੇ ਅਗਲੇ ਚਾਰ ਸਾਲ 'ਚ ਆਪਣੀ ਰਨਿਊਏਬਲ ਊਰਜਾ ਉਤਪਾਦਨ ਸਮਰੱਥਾ ਨੂੰ ਤਿੰਨ ਗੁਣਾ ਕਰਨ, ਹਰਿਤ ਹਾਈਡਰੋਜਨ ਉਤਪਾਦਨ ਦੇ ਖੇਤਰ 'ਚ ਦਾਖਲ ਕਰਨ, ਸਾਰੇ ਡਾਟਾ ਸੈਂਟਰ ਨੂੰ ਨਵੀਨੀਕਰਣੀ ਊਰਜਾ ਨਾਲ ਚਲਾਉਣ, 2025 ਤੱਕ ਆਪਣੇ ਬੰਦਰਗਾਹਾਂ ਦੇ ਕਾਰਬਨ ਉਤਸਰਜਨ ਨੂੰ ਜੀਰੋ ਕਰਨ ਅਤੇ 2025 ਤੱਕ ਹਰਿਤ ਤਕਨਾਲੋਜੀਆਂ 'ਚ ਪੂੰਜੀਗਤ ਖਰਚ ਦਾ 75 ਫੀਸਦੀ ਹਿੱਸਾ ਖਰਚ ਕਰਨ ਦੀ ਯੋਜਨਾ ਬਣਾਈ ਹੈ।
ਅਡਾਨੀ ਗਰੁੱਪ ਦੇ ਪ੍ਰਮੁੱਖ ਨੇ ਜੇਪੀ ਮਾਰਗਨ ਇੰਡੀਆ ਇੰਵੈਸਟਰ ਸਿਖਰ ਸੰਮੇਲਨ 'ਚ ਆਪਣੇ ਸੰਬੋਧਨ ਦੇ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ 20 ਅਰਬ ਡਾਲਰ ਦਾ ਨਿਵੇਸ਼ ਨਵੀਕਰਣੀ ਊਰਜਾ ਉਤਪਾਦਨ, ਕਲਪੁਰਜਿਆਂ ਦੇ ਨਿਰਮਾਣ, ਟਰਾਂਸਮਿਸ਼ਨ ਅਤੇ ਵੰਡ ਦੇ ਖੇਤਰਾਂ 'ਚ ਕੀਤਾ ਜਾਵੇਗਾ।
ਸਭ ਤੋਂ ਸਸਤੇ ਗ੍ਰੀਨ ਇਲੈਕਟਰਾਨ ਦੇ ਨਿਰਮਾਤਾ ਬਣਨ ਦੀ ਰਾਹ 'ਤੇ ਹੈ। ਇਸ ਤੋਂ ਪਹਿਲਾਂ ਹਾਲ ਹੀ 'ਚ ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਮੁਕੇਸ਼ ਅੰਬਾਨੀ ਨੇ ਵੀ ਤਿੰਨ ਸਾਲ 'ਚ ਸਵੱਛ ਊਰਜਾ ਅਤੇ ਹਾਈਡਰੋਜਨ ਈਂਧਨ 'ਚ 75,000 ਕਰੋੜ ਰੁਪਏ (10 ਅਰਬ ਡਾਲਰ) ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਅੰਬਾਨੀ ਨੇ ਇਸ ਮਹੀਨੇ ਕਿਹਾ ਸੀ ਕਿ ਇਕ ਦਹਾਕੇ 'ਚ ਰਨਿਊਏਬਲ ਊਰਜਾ ਨਾਲ ਇਕ ਡਾਲਰ ਪ੍ਰਤੀ ਕਿਲੋਗ੍ਰਾਮ ਦੀ ਲਾਗਤ 'ਤੇ ਹਾਈਡਰੋਜਨ ਬਣਾਈ ਜਾ ਸਕਦੀ ਹੈ। ਹਾਈਡਰੋਜਨ 'ਚ ਕਾਰਬਨ ਉਤਸਰਜਨ ਨਹੀਂ ਹੁੰਦਾ ਹੈ ਅਤੇ ਇਸ ਉਦਯੋਗ ਅਤੇ ਆਟੋਮੋਬਾਇਲ 'ਚ ਈਂਧਨ ਦੇ ਤੌਰ 'ਤੇ ਵਰਤੋਂ ਕੀਤੀ ਜਾ ਸਕਦੀ ਹੈ।