ਫਿਊਚਰ ਰਿਟੇਲ ਬੋਰਡ ਨੇ 50 ਕਰੋਡ਼ ਡਾਲਰ ਤੱਕ ਜੁਟਾਉਣ ਨੂੰ ਦਿੱਤੀ ਮਨਜ਼ੂਰੀ

01/05/2020 1:00:59 AM

ਨਵੀਂ ਦਿੱਲੀ (ਭਾਸ਼ਾ)-ਕਿਸ਼ੋਰ ਬਿਆਣੀ ਦੀ ਅਗਵਾਈ ਵਾਲੇ ਫਿਊਚਰ ਰਿਟੇਲ ਨੇ ਕਿਹਾ ਕਿ ਉਸ ਦੇ ਨਿਰਦੇਸ਼ਕ ਮੰਡਲ ਨੇ ਕੰਪਨੀ ਦੇ ਸਟੋਰ ’ਚ ਬੁਨਿਆਦੀ ਢਾਂਚਾ ਛੋਟੀਆਂ ਜਾਇਦਾਦਾਂ ਦੀ ਅਕਵਾਇਰਮੈਂਟ ਲਈ 50 ਕਰੋਡ਼ ਡਾਲਰ (ਲਗਭਗ 3588 ਕਰੋਡ਼ ਰੁਪਏ) ਲੰਮੀ ਮਿਆਦ ’ਚ ਪੈਸਾ ਜੁਟਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਕੰਪਨੀ ਨੇ ਇਕ ਰੈਗੂਲੇਟਰੀ ਸੂਚਨਾ ’ਚ ਦੱਸਿਆ, ‘‘ਨਿਰਦੇਸ਼ਕ ਮੰਡਲ ਨੇ ਛੋਟੀਆਂ ਬੁਨਿਆਦੀ ਢਾਂਚਾ ਜਾਇਦਾਦਾਂ (ਰਿਟੇਲ ਇਨਫ੍ਰਾਸਟਰੱਕਚਰ ਏਸੈੱਟਸ) ਦੀ ਅਕਵਾਇਰਮੈਂਟ ਲਈ ਵੱਖ-ਵੱਖ ਵਿੱਤਪੋਸ਼ਣ ਬਦਲਾਂ ’ਤੇ ਮੁੜਵਿਚਾਰ ਕੀਤਾ ਹੈ ਅਤੇ ਉਸ ਨੇ ਪਾਇਆ ਕਿ ਡਾਲਰ ਉਧਾਰਾਂ ਦੇ ਮਾਧਿਅਮ ਨਾਲ ਇਸ ਕੰਮ ਦਾ ਵਿੱਤਪੋਸ਼ਣ ਕਰਨਾ ਜ਼ਿਆਦਾ ਪ੍ਰਭਾਵਕਾਰੀ ਹੈ।’’


Karan Kumar

Content Editor

Related News