ਦਸੰਬਰ ਤੋਂ ਤੁਹਾਡਾ ਬੈਂਕ ਬਦਲੇਗਾ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਇਹ ਨਿਯਮ

Saturday, Nov 21, 2020 - 06:13 PM (IST)

ਦਸੰਬਰ ਤੋਂ ਤੁਹਾਡਾ ਬੈਂਕ ਬਦਲੇਗਾ ਪੈਸੇ ਦੇ ਲੈਣ-ਦੇਣ ਨਾਲ ਜੁੜਿਆ ਇਹ ਨਿਯਮ

ਨਵੀਂ ਦਿੱਲੀ — ਸਾਲ ਦੇ ਆਖਰੀ ਮਹੀਨੇ ਯਾਨੀ ਦਸੰਬਰ ਤੋਂ ਤੁਹਾਡਾ ਬੈਂਕ ਪੈਸੇ ਦੇ ਲੈਣ-ਦੇਣ ਨਾਲ ਜੁੜੇ ਇਸ ਨਿਯਮ ਨੂੰ ਬਦਲਣ ਜਾ ਰਿਹਾ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਰੀਅਲ ਟਾਈਮ ਗੌਰਸ ਸੈਟਲਮੈਂਟ (ਆਰ.ਟੀ.ਜੀ.ਐਸ.) ਨੂੰ 24*7*365 ਉਪਲਬਧ ਕਰਾਉਣ ਦਾ ਐਲਾਨ ਕੀਤਾ ਸੀ। ਇਹ ਫੈਸਲਾ ਦਸੰਬਰ 2020 ਤੋਂ ਲਾਗੂ ਹੋਵੇਗਾ। ਇਸਦਾ ਅਰਥ ਹੈ ਕਿ ਹੁਣ ਤੁਸੀਂ ਆਰ.ਟੀ.ਜੀ.ਐਸ. ਦੁਆਰਾ 24 ਘੰਟੇ ਮਨੀ ਟਰਾਂਸਫਰ ਕਰ ਸਕੋਗੇ। ਇਸ ਸਮੇਂ ਆਰਟੀਜੀਐਸ ਪ੍ਰਣਾਲੀ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਹਫਤੇ ਦੇ ਸਾਰੇ ਕਾਰਜਕਾਰੀ ਦਿਨਾਂ ਵਿਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਉਪਲਬਧ ਹੈ।

ਪਿਛਲੇ ਸਾਲ ਐਨ.ਈ.ਐਫ.ਟੀ. ਨੂੰ ਕੀਤਾ ਗਿਆ ਸੀ 24 ਘੰਟੇ ਉਪਲਬਧ 

ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਵਿਚ ਰਾਸ਼ਟਰੀ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (ਐਨ.ਈ.ਐਫ.ਟੀ.) ਪ੍ਰਣਾਲੀ ਨੂੰ 24*7*365 ਉਪਲਬਧ ਕਰਵਾਈ ਗਈ ਸੀ। ਆਰ.ਬੀ.ਆਈ. ਨੇ ਆਪਣੀ ਨੀਤੀ ਵਿਚ ਕਿਹਾ ਕਿ ਸਿਸਟਮ ਉਸ ਸਮੇਂ ਤੋਂ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੈ।
ਕੇਂਦਰੀ ਬੈਂਕ ਦੇ ਅਨੁਸਾਰ, ਭਾਰਤੀ ਵਿੱਤੀ ਬਾਜ਼ਾਰਾਂ ਦੇ ਵਿਸ਼ਵਵਿਆਪੀ ਏਕੀਕਰਨ ਦੇ ਟੀਚੇ ਦਾ ਸਮਰਥਨ ਦੇਣ ਲਈ ਕੀਤੇ ਜਾ ਰਹੇ ਕੰੰਮਾਂ ਨੂੰ ਸਮਰਥਨ ਦੇਣ, ਭਾਰਤ ਦੇ ਅੰਤਰਰਾਸ਼ਟਰੀ ਵਿੱਤੀ ਕੇਂਦਰਾਂ ਨੂੰ ਵਿਕਸਤ ਕਰਨ ਦੇ ਯਤਨ ਅਤੇ ਘਰੇਲੂ ਕਾਰਪੋਰੇਟ ਅਤੇ ਸੰਸਥਾਵਾਂ ਲਈ ਵੱਡੇ ਪੱਧਰ 'ਤੇ ਅਦਾਇਗੀ ਦੀ ਲਚਕਤਾ ਪ੍ਰਦਾਨ ਕਰਨ ਲਈ ਇਸ ਲਈ ਫੈਸਲਾ ਕੀਤਾ ਗਿਆ ਹੈ।

ਆਰ.ਟੀ.ਜੀ.ਐਸ. ਸੇਵਾ ਬਹੁਤ ਫਾਇਦੇਮੰਦ 

ਆਰ.ਟੀ.ਜੀ.ਐਸ. ਭਾਵ ਰੀਅਲ ਟਾਈਮ ਗਰੋਸ ਸੈਟਲਮੈਂਟ ਦੁਆਰਾ ਤੁਰੰਤ ਫੰਡ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਹ ਵੱਡੇ ਲੈਣ-ਦੇਣ ਵਿਚ ਵਰਤਿਆ ਜਾਂਦਾ ਹੈ। ਆਰ.ਟੀ.ਜੀ.ਐਸ. ਦੁਆਰਾ 2 ਲੱਖ ਰੁਪਏ ਤੋਂ ਘੱਟ ਰਕਮ ਤਬਦੀਲ ਨਹੀਂ ਕੀਤੀ ਜਾ ਸਕਦੀ। ਇਸਦੀ ਵਰਤੋਂ ਆਨਲਾਈਨ ਅਤੇ ਬੈਂਕ ਸ਼ਾਖਾਵਾਂ ਦੁਆਰਾ ਕੀਤੀ ਜਾ ਸਕਦੀ ਹੈ। ਇਸ ਦੀ ਸਹਾਇਤਾ ਨਾਲ ਕੀਤੇ ਗਏ ਫੰਡ ਟ੍ਰਾਂਸਫਰ 'ਤੇ ਕੋਈ ਫੀਸ ਨਹੀਂ ਹੈ। ਪਰ ਬ੍ਰਾਂਚ ਵਿਚ ਆਰ.ਟੀ.ਜੀ.ਐਸ. ਤੋਂ ਫੰਡ ਤਬਦੀਲ ਕਰਨ ਲਈ ਫੀਸ ਦੇਣੀ ਹੋਵੇਗੀ।

ਇਹ ਵੀ ਪੜ੍ਹੋ : ਹੁਣ ਖ਼ਰੀਦਦਾਰੀ ਲਈ ਨਹੀਂ ਹੋਵੇਗੀ ਕ੍ਰੈਡਿਟ-ਡੈਬਿਟ ਕਾਰਡ ਦੀ ਜ਼ਰੂਰਤ, ICICI ਬੈਂਕ ਨੇ ਦਿੱਤੀ ਇਹ ਸਹੂਲਤ

ਦੱਸ ਦੇਈਏ ਕਿ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਵਿਆਜ ਦਰਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ 6 ਮੈਂਬਰੀ ਮੁਦਰਾ ਨੀਤੀ ਕਮੇਟੀ ਨੇ ਵਿਆਜ ਦਰਾਂ ਵਿਚ ਤਬਦੀਲੀ ਨਾ ਕਰਨ ਦਾ ਫੈਸਲਾ ਕੀਤਾ ਹੈ। ਰੈਪੋ ਰੇਟ 4% 'ਤੇ ਸਥਿਰ ਰੱਖੀ ਗਈ ਹੈ।

ਜਾਣੋ ਐਨ.ਈ.ਐਫ.ਟੀ.  ਬਾਰੇ

ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (ਐਨ.ਈ.ਐਫ.ਟੀ.) ਇੱਕ ਇਲੈਕਟ੍ਰਾਨਿਕ ਭੁਗਤਾਨ ਵਿਧੀ ਹੈ। ਇਸ ਵਿਚ ਪੈਸੇ ਦਾ ਇੱਕ ਖਾਤੇ ਤੋਂ ਦੂਜੇ ਖਾਤੇ ਵਿਚ ਲੈਣ-ਦੇਣ ਹੁੰਦਾ ਹੈ। ਇੰਟਰਨੈੱਟ ਬੈਂਕਿੰਗ ਦੇ ਜ਼ਰੀਏ ਕੋਈ ਵੀ ਇਸ ਸਹੂਲਤ ਦਾ ਲਾਭ ਲੈ ਸਕਦਾ ਹੈ। ਇਹ ਬੈਂਕ ਵਿਚ ਜਾ ਕੇ ਵੀ ਵਰਤੀ ਜਾ ਸਕਦੀ ਹੈ। ਫੰਡ ਥੋੜ੍ਹੇ ਸਮੇਂ ਵਿਚ ਇਸ ਵਿਧੀ ਜ਼ਰੀਏ ਟ੍ਰਾਂਸਫਰ ਕੀਤੇ ਜਾਂਦੇ ਹਨ। ਫੰਡ ਟ੍ਰਾਂਸਫਰ ਲਈ ਕੋਈ ਵਾਧੂ ਖਰਚਾ ਨਹੀਂ ਹੈ। ਪਰ ਬ੍ਰਾਂਚ ਤੋਂ ਐਨ.ਈ.ਐਫ.ਟੀ. ਪ੍ਰਾਪਤ ਕਰਨ ਦੀ ਪ੍ਰਕਿਰਿਆ ਵਿਚ ਇਕ ਫੀਸ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਵਿਸ਼ੇਸ਼ਤਾ 24*7 ਸਮੇਂ ਲਈ ਮਿਲਦੀ ਰਹਿੰਦੀ ਹੈ।

ਇਹ ਵੀ ਪੜ੍ਹੋ : ਰੇਮੇਡੀਸਵਿਰ ਦਵਾਈ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਨਹੀਂ ਵਰਤੀ ਜਾਣੀ ਚਾਹੀਦੀ : WHO


author

Harinder Kaur

Content Editor

Related News