ਰੇਲਵੇ ਨੇ ਸ਼ੁਰੂ ਕੀਤਾ ਨਵਾਂ ਪੋਰਟਲ, ਹੁਣ ਮਾਲ ਦੀ ਢੋਆ-ਢੁਆਈ ਲਈ ਘਰ ਬੈਠੇ ਹੋਵੇਗੀ ਬੁਕਿੰਗ
Tuesday, Jan 05, 2021 - 04:55 PM (IST)
ਨਵੀਂ ਦਿੱਲੀ (ਵਾਰਤਾ) — ਰੇਲਵੇ ਨੇ ਅੱਜ ਮਾਲ ਦੀ ਬੁਕਿੰਗ ਲਈ ਇਕ ਸਮਰਪਿਤ ਪੋਰਟਲ ਲਾਂਚ ਕੀਤਾ ਹੈ ਜਿਸ ’ਤੇ ਕਾਰੋਬਾਰੀ ਘਰ ਬੈਠੇ ਆਪਣਾ ਸਮਾਨ ਬੁੱਕ ਕਰਵਾ ਸਕਣਗੇ। ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਅੱਜ ਇਕ ਵਰਚੁਅਲ ਪ੍ਰੋਗਰਾਮ ਵਿਚ ‘ਫਰੇਟ ਬਿਜ਼ਨਸ ਡਿਵੈਲਪਮੈਂਟ ਪੋਰਟਲ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ ਕੋਵਿਡ -19 ਆਫ਼ਤ ਦਰਮਿਆਨ ਵੀ ਜ਼ਰੂਰੀ ਵਸਤਾਂ ਦੀ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਇਆ ਹੈ ਅਤੇ ਆਰਥਿਕ ਗਤੀਵਿਧੀਆਂ ਨੂੰ ਠੱਲ੍ਹ ਨਹੀਂ ਪੈਣ ਦਿੱਤੀ। ਅਪ੍ਰੈਲ-ਮਈ ’ਚ ਟਰਾਂਸਪੋਰਟੇਸ਼ਨ ਬਹੁਤ ਘੱਟ ਹੋਣ ਦੇ ਬਾਵਜੂਦ ਚਾਲੂ ਵਿੱਤੀ ਸਾਲ ਵਿਚ ਮਾਲ ਢੁਲਾਈ ਦੇ ਵਧਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਗੂਗਲ ਮੁਲਾਜ਼ਮਾਂ 'ਚ ਸੁਲਘ ਰਹੀ ਵਿਰੋਧ ਦੀ ਅੱਗ! ਗੁਪਤ ਰੂਪ ’ਚ ਬਣਾਈ ਯੂਨੀਅਨ
ਗੋਇਲ ਨੇ ਕਿਹਾ ਕਿ ਪਿਛਲੇ ਵਿੱਤੀ ਵਰ੍ਹੇ 01 ਅਪ੍ਰੈਲ 2019 ਤੋਂ 04 ਜਨਵਰੀ, 2020 ਤੱਕ ਮਾਲ-ਭਾੜੇ ਦੀ ਮਾਤਰਾ ’ਚ ਵਾਧਾ ਕੀਤਾ ਗਿਆ ਸੀ। ਮੌਜੂਦਾ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਭਾਵ 04 ਜਨਵਰੀ 2021 ਤੱਕ ਇਸਦਾ 98 ਪ੍ਰਤੀਸ਼ਤ ਅੰਕੜਾ ਹਾਸਲ ਕਰ ਲਿਆ ਗਿਆ ਹੈ। ਇਹ ਉਮੀਦ ਕੀਤੀ ਜਾਂਦੀ ਹੈ ਕਿ ਮੌਜੂਦਾ ਵਿੱਤੀ ਸਾਲ ਵਿਚ ਮਾਲ ਢੋਆ-ਢੁਆਈ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪੋਰਟਲ ਦੇ ਜ਼ਰੀਏ ਕਾਰੋਬਾਰੀ ਰੇਲਵੇ ਦਫਤਰ ਵਿਚ ਜਾਏ ਬਿਨਾਂ ਆਪਣੇ ਘਰ ਜਾਂ ਦਫਤਰ ਤੋਂ ਮਾਲ ਬੁੱਕ ਕਰਵਾ ਸਕਣਗੇ। ਉਹ ਇਸ ਪੋਰਟਲ ’ਤੇ ਆਪਣੇ ਮਾਲ ਨੂੰ ਟਰੈਕ(ਮਾਲ ਦੀ ਮੌਜੂਦਾ ਸਥਿਤੀ ਬਾਰੇ ਜਾਣਨ) ਦੇ ਯੋਗ ਵੀ ਹੋਣਗੇ। ਇਸ ਨਾਲ ਮਾਲ ਦੀ ਸਥਿਤੀ ਬਾਰੇ ਪਾਰਦਰਸ਼ਤਾ ਵਧੇਗੀ। ਇਸ ਪੋਰਟਲ ਦਾ ਲੰਿਕ ਭਾਰਤੀ ਰੇਲਵੇ ਦੀ ਮੁੱਖ ਵੈਬਸਾਈਟ ’ਤੇ ਉਪਲਬਧ ਹੈ।
ਇਹ ਵੀ ਪੜ੍ਹੋ - 8 ਹਫਤਿਆਂ ਦੇ ਉੱਚ ਪੱਧਰ ’ਤੇ ਪਹੁੰਚਣ ਤੋਂ ਬਾਅਦ ਫਿਰ ਟੁੱਟਿਆ ਸੋਨਾ, ਜਾਣੋ ਕਿਉਂ ਘਟੀ ਕੀਮਤ
ਰੇਲਵੇ ਮੰਤਰੀ ਨੇ ਕਿਹਾ ਕਿ ਭਾਰਤੀ ਰੇਲਵੇ ਆਪਣੇ ਗਾਹਕਾਂ ਦੀ ਬਿਹਤਰ ਸੇਵਾ ਲਈ ਨਿਰੰਤਰ ਵਚਨਬੱਧ ਹੈ। ਇਸ ਦਿਸ਼ਾ ਵਿਚ ਪਿਛਲੇ ਛੇ ਸਾਲਾਂ ਵਿਚ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਗਿਆ ਹੈ। ਪਿਛਲੇ ਸਾਲ 29 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਰਪਿਤ ਭਾੜਾ ਕੋਰੀਡੋਰ ਦੇ ਪਹਿਲੇ ਭਾਗ ਦਾ ਉਦਘਾਟਨ ਕੀਤਾ, ਜਦੋਂ ਕਿ ਦੂਜੇ ਭਾਗ ਦਾ ਉਦਘਾਟਨ 07 ਜਨਵਰੀ ਨੂੰ ਹੋਵੇਗਾ। ਇਸ ਸਾਲ 3 ਜਨਵਰੀ ਨੂੰ ਯਾਤਰੀ ਟਿਕਟਾਂ ਦੀ ਰਿਜ਼ਰਵੇਸ਼ਨ ਲਈ ਪੋਰਟਲ ਅਤੇ ਐਪ ਨੂੰ ਨਵੇਂ ਫਾਰਮੈਟ ਵਿਚ ਲਾਂਚ ਕੀਤਾ ਗਿਆ ਹੈ। ਇਸ ਮੌਕੇ ਰੇਲਵੇ ਬੋਰਡ ਦੇ ਚੇਅਰਮੈਨ ਸੁਨੀਤ ਸ਼ਰਮਾ, ਮੈਂਬਰ, ਆਪ੍ਰੇਸ਼ਨ ਅਤੇ ਵਪਾਰ ਵਿਕਾਸ, ਪੀ.ਐੱਸ. ਮਿਸ਼ਰਾ ਅਤੇ ਕਈ ਹੋਰ ਰੇਲਵੇ ਅਧਿਕਾਰੀ ਵੀ ਮੌਜੂਦ ਸਨ।
ਇਹ ਵੀ ਪੜ੍ਹੋ - ਰਿਕਾਰਡ ਮਹਿੰਗਾਈ ’ਤੇ ਸਰ੍ਹੋਂ ਦਾ ਤੇਲ, ਬਾਕੀ ਤੇਲ ਦੀਆਂ ਕੀਮਤਾਂ ’ਚ ਵੀ ਆਇਆ ਉਛਾਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ’ਚ ਜ਼ਰੂਰ ਸਾਂਝੇ ਕਰੋ।