ਗਰੀਬਾਂ ਨੂੰ ਮੁਫ਼ਤ ਮਿਲਦੀ ਰਹੇਗੀ ਕਣਕ, ਭਾਰਤ ਸਰਕਾਰ ਦੇ ਪੂਲ ਚ ਅਨਾਜ ਦਾ ਲੌੜੀਂਦਾ ਭੰਡਾਰ ਮੌਜੂਦ
Friday, Dec 16, 2022 - 04:35 PM (IST)
ਨਵੀਂ ਦਿੱਲੀ (ਭਾਸ਼ਾ) – ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਤੇ ਹੋਰ ਕਲਿਆਣਕਾਰੀ ਯੋਜਨਾਵਾਂ ਸਮੇਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਵਾਧੂ ਅਲਾਟਮੈਂਟ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਦੇ ਕੇਂਦਰੀ ਪੂਲ ’ਚ ਅਨਾਜ ਦਾ ਲੋੜੀਂਦਾ ਭੰਡਾਰ ਮੌਜੂਦ ਹੈ। ਖਪਤਕਾਰ ਕਾਰਜ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ ਵਲੋਂ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਕੇਂਦਰੀ ਪੂਲ ’ਚ 182 ਲੱਖ ਟਨ ਕਣਕ ਮੁਹੱਈਆ ਮੰਤਰਾਲਾ ਨੇ ਕਿਹਾ ਕਿ 1 ਜਨਵਰੀ 2023 ਤੱਕ ਲਗਭਗ 159 ਲੱਖ ਟਨ (ਐੱਲ. ਐੱਮ. ਟੀ.) ਕਣਕ ਮੁਹੱਈਆ ਹੋ ਜਾਏਗੀ। ਆਮ ਤੌਰ ’ਤੇ ਇਕ ਜਨਵਰੀ ਤੱਕ 138 ਲੱਖ ਟਨ ਦੀ ਸੁਰੱਖਿਅਤ ਸਟੋਰੇਜ ਦੀ ਲੋੜ ਹੁੰਦੀ ਹੈ, ਜਿਸ ਦੇ ਮੱਦੇਨਜ਼ਰ ਇਹ ਉਸ ਤੋਂ ਕਾਫੀ ਵੱਧ ਹੈ।
ਕੇਂਦਰੀ ਪੂਲ ’ਚ 12 ਦਸੰਬਰ 2022 ਨੂੰ ਲਗਭਗ 182 ਲੱਖ ਟਨ ਕਣਕ ਦੀ ਉਪਲਬਧਤਾ ਦਰਜ ਕੀਤੀ ਗਈ ਹੈ। ਕੀਮਤਾਂ ਵਧਣ ਤੋਂ ਰੋਕਣ ਲਈ ਸਰਕਾਰ ਨੇ ਦਿਖਾਈ ਸਰਗਰਮੀ ਮੰਤਰਾਲਾ ਮੁਤਾਬਕ ਸਰਕਾਰ ਕਣਕ ਦੀਆਂ ਕੀਮਤਾਂ ਦੀ ਸਥਿਤੀ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਹਫਤਾਵਾਰੀ ਅਾਧਾਰ ’ਤੇ ਉਸ ਦੀ ਨਿਯਮਿਤ ਨਿਗਰਾਨੀ ਕਰ ਰਹੀ ਹੈ। ਕਣਕ ਦੇ ਨਾਲ ਹੋਰ ਜਿਣਸਾਂ ਦੀਆਂ ਕੀਮਤਾਂ ’ਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋੜ ਪੈਣ ’ਤੇ ਹਾਂਪੱਖੀ ਉਪਾਅ ਵੀ ਕੀਤੇ ਜਾ ਰਹੇ ਹਨ। ਸਰਕਾਰ ਨੇ ਕੀਮਤਾਂ ਵਧਣ ਤੋਂ ਰੋਕਣ ਲਈ ਸਰਗਰਮੀ ਦਿਖਾਈ ਹੈ ਅਤੇ 13 ਮਈ 2022 ਤੋਂ ਪ੍ਰਭਾਵੀ ਹੋਣ ਵਾਲੇ ਐਕਸਪੋਰਟ ਨਿਯਮਾਂ ਨੂੰ ਲਾਗੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਅਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੀ ਵੀ ਚੌਲਾਂ ਨੂੰ ਧਿਆਨ ’ਚ ਰੱਖਦੇ ਹੋਏ ਸਮੀਖਿਆ ਕੀਤੀ ਗਈ ਹੈ, ਜਿਸ ਨਾਲ ਕੇਂਦਰੀ ਪੂਲ ’ਚ ਕਣਕ ਦੀ ਸਟੋਰੇਜ ਲੋੜੀਂਦੀ ਮਾਤਰਾ ’ਚ ਹੋ ਜਾਵੇ ਤਾਂ ਕਿ ਕਲਿਆਣਕਾਰੀ ਯੋਜਨਾਵਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਕਣਕ ਦੇ ਐੱਮ. ਐੱਸ. ਪੀ. ’ਚ ਕੀਤਾ ਗਿਆ ਵਾਧਾ ਸਰਕਾਰ ਵਲੋਂ ਮੌਜੂਦਾ ਸੀਜ਼ਨ ਲਈ ਕਣਕ ਦੇ ਐੱਮ. ਐੱਸ. ਪੀ. ਵਿਚ ਵਾਧਾ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸੁੰਦਰ ਪਿਚਾਈ ਦਾ ਭਾਰਤ ਦੌਰਾ ਅਹਿਮ, ਮੋਬਾਇਲ ਅਸੈਂਬਲ ਕਰਨ ਸਣੇ ਕਈ ਮੁੱਦਿਆ 'ਤੇ ਹੋ ਸਕਦੀ ਚਰਚਾ
ਹਾੜੀ ਮਾਰਕੀਟਿੰਗ ਸੀਜ਼ਨ 2022-23 ਲਈ ਪਿਛਲੇ ਸਾਲ ਕਣਕ ਦਾ ਐੱਮ. ਐੱਸ. ਪੀ. 2,015 ਰੁਪਏ ਪ੍ਰਤੀ ਕੁਇੰਟਲ ਸੀ ਜੋ ਹੁਣ ਵਧਾ ਕੇ 2,125 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਮੰਤਰਾਲਾ ਮੁਤਾਬਕ ਐੱਮ. ਐੱਸ. ਪੀ. ਵਿਚ 110 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦੇ ਨਾਲ-ਨਾਲ ਮੌਸਮ ਵੀ ਅਨੁਕੂਲ ਰਹੇ ਹਨ, ਜਿਨ੍ਹਾਂ ਕਾਰਨ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਗਲੇ ਸਾਲ ਦੌਰਾਨ ਕਣਕ ਦਾ ਉਤਪਾਦਨ ਅਤੇ ਖਰੀਦ ਆਮ ਵਾਂਗ ਰਹੇਗੀ। ਅਗਲੇ ਸਾਲ ਕਣਕ ਦੀ ਖਰੀਦ ਅਪ੍ਰੈਲ 2023 ਤੋਂ ਸ਼ੁਰੂ ਹੋਵੇਗੀ। ਪਿਛਲੇ ਸਾਲ ਦੀ ਤੁਲਨਾ ’ਚ ਇਸ ਵਾਰ ਕਣਕ ਦੀ ਬਿਜਾਈ ’ਚ ਹੁਣ ਤੱਕ ਕਾਫੀ ਵਾਧਾ ਦੇਖਿਆ ਗਿਆ ਹੈ। ਮੰਤਰਾਲਾ ਨੇ ਕਿਹਾ ਕਿ ਸਰਕਾਰ ਨੇ ਯਕੀਨੀ ਕੀਤੀ ਹੈ ਕਿ ਕੇਂਦਰੀ ਪੂਲ ਵਿਚ ਅਨਾਜ ਦੀ ਉਪਲਬਧਤਾ ਲੋੜੀਂਦੇ ਰੂਪ ਨਾਲ ਬਣੀ ਰਹੇ ਤਾਂ ਕਿ ਦੇਸ਼ ਭਰ ਦੀਆਂ ਸਾਰੀਆਂ ਕਲਿਆਣਕਾਰੀ ਯੋਜਨਾਵਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ ਅਤੇ ਕੀਮਤਾਂ ਵੀ ਕੰਟਰੋਲ ਰਹਿਣ। ਬਿਜਾਈ ਵਧਣ ਦੇ ਬਾਵਜੂਦ ਸਸਤੀ ਨਹੀਂ ਹੋ ਰਹੀ ਕਣਕ ਚਾਲੂ ਹਾੜੀ ਸੀਜ਼ਨ ’ਚ ਕਣਕ ਦੀ ਬਿਜਾਈ ’ਚ 25 ਫੀਸਦੀ ਵਾਧਾ ਦੇਖਿਆ ਜਾ ਰਿਹਾ ਹੈ।
ਬਿਜਾਈ ’ਚ ਇੰਨੇ ਵਾਧੇ ਦੇ ਬਾਵਜੂਦ ਕਣਕ ਦੇ ਰੇਟ ਘਟ ਨਹੀਂ ਰਹੇ ਹਨ, ਉਲਟੇ ਇਸ ਸਾਲ ਕਣਕ ਦੇ ਥੋਕ ਭਾਅ ਉਤਪਾਦਨ ਘਠਣ ਕਾਰਨ ਕਰੀਬ 22 ਫੀਸਦੀ ਚੜ੍ਹ ਚੁੱਕੇ ਹਨ। ਇਸ ਦੌਰਾਨ ਆਟਾ ਵੀ 20 ਫੀਸਦੀ ਤੋਂ ਜ਼ਿਆਦਾ ਮਹਿੰਗਾ ਹੋਇਆ ਹੈ। ਇਸ ਸਾਲ ਕਣਕ ਦੇ ਉਤਪਾਦਨ ’ਚ ਸਿਰਫ 2.5 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ ਪਿਛਲੇ ਹਾੜੀ ਸੀਜ਼ਨ ਯਾਨੀ ਸਾਲ 2021-22 ਦੌਰਾਨ 10.68 ਕਰੋੜ ਟਨ ਕਣਕ ਪੈਦਾ ਹੋਈ ਜੋ ਸਾਲ 2020-21 ਦੇ ਉਤਪਾਦਨ 10.95 ਕਰਨ ਟਨ ਤੋਂ ਸਿਰਫ 2.5 ਫੀਸਦੀ ਹੀ ਘੱਟ ਹੈ। ਕਣਕ ਉਤਪਾਦਨ ਘਟਣ ਨਾਲ ਕਣਕ ਦੀ ਸਰਕਾਰੀ ਖਰੀਦ ਸਾਲ 2021-22 ਵਿਚ 14 ਸਾਲਾਂ ਦੇ ਹੇਠਲੇ ਪੱਧਰ 187.92 ਲੱਖ ਟਨ ’ਤੇ ਰਹਿ ਗਿਆ ਜਦ ਕਿ ਸਾਲ 2020-21 ਵਿਚ ਕਣਕ ਦੀ ਸਰਕਾਰੀ ਖਰੀਦ 434.44 ਲੱਖ ਟਨ ਸੀ।
ਇਹ ਵੀ ਪੜ੍ਹੋ : ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਨੇ ਕਾਰੋਬਾਰ ਦੀ ਦੁਨੀਆ 'ਚ ਰੱਖਿਆ ਕਦਮ, ਵੇਚਣਗੇ ਇਹ ਉਤਪਾਦ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।