ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੁਕਤ ਵਪਾਰ ਸਮਝੌਤੇ ’ਤੇ ਅਗਲੇ ਦੌਰ ਦੀ ਗੱਲਬਾਤ ਅੱਜ
Monday, Aug 19, 2024 - 12:55 PM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਅਤੇ ਆਸਟ੍ਰੇਲੀਆ ਵਿਆਪਕ ਮੁਕਤ ਵਪਾਰ ਸਮਝੌਤੇ ਲਈ ਅਗਲੇ ਦੌਰ ਦੀ ਗੱਲਬਾਤ ਸੋਮਵਾਰ ਤੋਂ ਸਿਡਨੀ ’ਚ ਸ਼ੁਰੂ ਕਰਨਗੇ। ਇਸ ਗੱਲਬਾਤ ’ਚ ਦੋਵਾਂ ਪੱਖਾਂ ਵਿਚਕਾਰ ਸਮਝੌਤੇ ਨਾਲ ਜੁਡ਼ੇ ਕਈ ਮੁੱਦਿਆਂ ’ਤੇ ਸਹਿਮਤੀ ਬਣਨ ਦੀ ਸੰਭਾਵਨਾ ਹੈ । ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਦੋਵੇਂ ਦੇਸ਼ ਪਹਿਲਾਂ ਹੀ ਇਕ ਅੰਤ੍ਰਿੰਮ ਸਮਝੌਤਾ ਲਾਗੂ ਕਰ ਚੁੱਕੇ ਹਨ ਅਤੇ ਵਿਆਪਕ ਆਰਥਿਕ ਸਹਿਯੋਗ ਸਮਝੌਤੇ (ਸੀ. ਈ. ਸੀ. ਏ.) ਤਹਿਤ ਇਸ ਦਾ ਘੇਰਾ ਵਧਾਉਣ ’ਤੇ ਚਰਚਾ ਕਰ ਰਹੇ ਹਨ।
ਅੰਤ੍ਰਿੰਮ ਸਮਝੌਤਾ-ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ਈ. ਸੀ. ਟੀ. ਏ.) ’ਤੇ ਦਸੰਬਰ, 2022 ’ਚ ਲਾਗੂ ਹੋਇਆ। ਵਣਜ ਮੰਤਰਾਲਾ ਦੇ ਇਕ ਅਧਿਕਾਰੀ ਨੇ ਕਿਹਾ ਕਿ ਦੇ ਦੋਵਾਂ ਦੇਸ਼ਾਂ ਦੇ ਮੁੱਖ ਬੁਲਾਰੇ ਸੋਮਵਾਰ ਤੋਂ ਸਿਡਨੀ ’ਚ 10ਵੇਂ ਦੌਰ ਦੀ ਗੱਲਬਾਤ ਸ਼ੁਰੂ ਕਰਨਗੇ।