Paytm ਨਾਲ 1.15 ਕਰੋੜ ਦੀ ਧੋਖਾਧੜੀ, 136 ਦੋਸ਼ੀਆਂ ਖ਼ਿਲਾਫ਼ ਕੇਸ ਦਰਜ

Saturday, Jan 20, 2024 - 04:46 PM (IST)

Paytm ਨਾਲ 1.15 ਕਰੋੜ ਦੀ ਧੋਖਾਧੜੀ, 136 ਦੋਸ਼ੀਆਂ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ - ਸਾਈਬਰ ਅਪਰਾਧੀਆਂ ਨੇ ਪੇਟੀਐਮ 'ਪੇਮੈਂਟ ਬੈਂਕ' ਨਾਲ ਕਥਿਤ ਤੌਰ 'ਤੇ 1.15 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਧੋਖੇਬਾਜ਼ਾਂ ਨੇ Paytm ਦੇ 'ਵਾਲੇਟ' ਨਾਲ ਛੇੜਛਾੜ ਕਰਕੇ ਇਹ ਧੋਖਾਧੜੀ ਕੀਤੀ ਹੈ।

ਇਹ ਵੀ ਪੜ੍ਹੋ :     ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ

ਸਾਈਬਰ ਕ੍ਰਾਈਮ ਸਟੇਸ਼ਨ ਇੰਚਾਰਜ ਉਮੇਸ਼ ਕੁਮਾਰ ਨੇ ਦੱਸਿਆ ਕਿ ਪੇਟੀਐੱਮ ਪੇਮੈਂਟ ਬੈਂਕ ਲਿਮਟਿਡ ਕੰਪਨੀ ਦੇ ਅਧਿਕਾਰੀ ਵੱਲੋਂ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ, ਜਿਸ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ :    ਵਿਦਿਆਰਥੀਆਂ ਨੂੰ ਤਣਾਅ ਤੋਂ ਬਚਾਉਣ ਲਈ ਸਿੱਖਿਆ ਮੰਤਰਾਲੇ ਨੇ ਕੋਚਿੰਗ ਸੰਸਥਾਵਾਂ ਲਈ ਜਾਰੀ ਕੀਤੇ ਦਿਸ਼ਾ-ਨਿਰਦੇਸ਼

ਜਾਣੋ ਕੀ ਹੈ ਮਾਮਲਾ

ਉਨ੍ਹਾਂ ਦੱਸਿਆ ਕਿ ਕੰਪਨੀ ਅਧਿਕਾਰੀ ਵੱਲੋਂ ਦਿੱਤੀ ਸ਼ਿਕਾਇਤ ’ਤੇ 136 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੇਟੀਐਮ ਪੇਮੈਂਟ ਬੈਂਕ ਦੇ ਏਜੀਐਮ ਆਸ਼ੂਤੋਸ਼ ਬਿਸ਼ਨੋਈ ਨੇ ਪੁਲਸ ਨੂੰ ਦੱਸਿਆ ਕਿ 136 ਮੁਲਜ਼ਮਾਂ ਨੇ ਪੇਟੀਐਮ ਵਾਲੇਟ ਨੂੰ UPI ਰਾਹੀਂ ਲਿੰਕ ਕੀਤਾ। ਇਸ ਤੋਂ ਬਾਅਦ ਮੁਲਜ਼ਮ ਨੇ ਐਮਾਜ਼ੋਨ 'ਤੇ ਸਾਮਾਨ ਆਰਡਰ ਕੀਤਾ। ਇਸ ਦੌਰਾਨ ਮੁਲਜ਼ਮ ਨੇ ਪੇਟੀਐਮ ਵਾਲੇਟ ਨਾਲ ਜੁੜੇ UPI ਰਾਹੀਂ ਸਾਮਾਨ ਦਾ ਭੁਗਤਾਨ ਕੀਤਾ। ਮਾਲ ਆਰਡਰ ਕੀਤੇ ਜਾਣ ਤੋਂ ਕੁਝ ਸਮੇਂ ਬਾਅਦ ਮੁਲਜ਼ਮਾਂ ਨੇ ਆਪਣਾ ਆਰਡਰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਅਮੇਜ਼ਨ ਤੋਂ ਸਿੱਧੇ ਆਪਣੇ ਵੱਖਰੇ ਖਾਤੇ ਵਿੱਚ ਆਪਣਾ ਰਿਫੰਡ ਪ੍ਰਾਪਤ ਕਰ ਲਿਆ। ਇਸ ਦੇ ਨਾਲ ਹੀ ਮੁਲਜ਼ਮਾਂ ਨੇ ਠੱਗੀ ਮਾਰ ਕੇ ਕੰਪਨੀ ਤੋਂ ਪੈਸੇ ਵਾਪਸ ਕਰਵਾ ਲਏ। ਦੋਸ਼ੀਆਂ ਨੇ 28 ਦਸੰਬਰ ਤੋਂ 4 ਦਸੰਬਰ ਤੱਕ ਇਸ ਘਟਨਾ ਨੂੰ ਦਿੱਤੀ ਅੰਜਾਮ।
ਜਦੋਂ ਕੰਪਨੀ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਕੰਪਨੀ ਨੇ ਜਾਂਚ ਸ਼ੁਰੂ ਕੀਤੀ। ਇਸ ਤੋਂ ਬਾਅਦ ਪਤਾ ਲੱਗਾ ਕਿ 136 ਦੋਸ਼ੀਆਂ ਨੇ ਫਰਜ਼ੀ ਖ਼ਾਤਾ ਬਣਾਇਆ ਹੈ। ਇਸ ਤੋਂ ਬਾਅਦ ਦੋਸ਼ੀਆਂ ਨੇ ਇਨ੍ਹਾਂ ਖਾ਼ਤਿਆਂ ਦੇ ਜ਼ਰੀਏ ਕੁੱਲ 1485 ਵਾਰ ਕੰਪਨੀ ਨਾਲ 1.15 ਕਰੋੜ ਰੁਪਏ ਦੀ ਧੋਖਾਧੜੀ ਕੀਤੀ।

ਇਹ ਵੀ ਪੜ੍ਹੋ :    ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News