FPI ਨੇ ਜੂਨ ''ਚ ਭਾਰਤੀ ਪੂੰਜੀ ਬਾਜ਼ਾਰਾਂ ''ਚ ਪਾਏ 21,235 ਕਰੋੜ ਰੁਪਏ

06/28/2020 10:16:49 PM

ਨਵੀਂ ਦਿੱਲੀ-ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਜੂਨ 'ਚ ਭਾਰਤੀ ਪੂੰਜੀ ਬਾਜ਼ਾਰਾਂ 'ਚ ਸ਼ੁੱਧ ਰੂਪ ਨਾਲ 21,235 ਕਰੋੜ ਰੁਪਏ ਪਾਏ ਹਨ। ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਲਾਗੂ ਲਾਕਡਾਊਨ 'ਚ ਹੁਣ ਅਰਥਵਿਵਸਥਾ ਹੌਲੀ-ਹੌਲੀ ਖੁੱਲ੍ਹ ਰਹੀ ਹੈ ਅਤੇ ਬਾਜ਼ਾਰ 'ਚ ਤਰਲਤਾ ਵੀ ਵਧੀ ਹੈ, ਜਿਸ ਨਾਲ ਭਾਰਤੀ ਬਾਜ਼ਾਰਾਂ ਨੂੰ ਲੈ ਕੇ ਐੱਫ. ਪੀ. ਆਈ. ਦਾ ਆਕਰਸ਼ਣ ਵਧਿਆ ਹੈ।

ਡਿਪਾਜ਼ਿਟਰੀ ਦੇ ਅੰਕੜਿਆਂ ਮੁਤਾਬਕ 1 ਤੋਂ 26 ਜੂਨ ਦੌਰਾਨ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸ਼ੇਅਰਾਂ 'ਚ 22,893 ਕਰੋੜ ਰੁਪਏ ਪਾਏ ਪਰ ਉਨਾਂ ਨੇ ਕਰਜ਼ਾ ਜਾਂ ਬਾਂਡ ਬਾਜ਼ਾਰ ਤੋਂ 1,658 ਕਰੋੜ ਰੁਪਏ ਦੀ ਨਿਕਾਸੀ ਕੀਤੀ। ਇਸ ਤਰ੍ਹਾਂ ਉਨ੍ਹਾਂ ਦਾ ਸ਼ੁੱਧ ਨਿਵੇਸ਼ 21,235 ਕਰੋੜ ਰੁਪਏ ਰਿਹਾ। ਇਸ ਤੋਂ ਪਹਿਲਾਂ ਪਿਛਲੇ ਲਗਾਤਾਰ 3 ਮਹੀਨਿਆਂ ਤੱਕ ਵਿਦੇਸ਼ੀ ਨਿਵੇਸ਼ਕ ਸ਼ੁੱਧ ਬਿਕਵਾਲ ਬਣੇ ਰਹੇ।

ਉਨ੍ਹਾਂ ਨੇ ਮਈ 'ਚ 7,366 ਕਰੋੜ ਰੁਪਏ, ਅਪ੍ਰੈਲ 'ਚ 15,403 ਕਰੋੜ ਰੁਪਏ ਅਤੇ ਮਾਰਚ 'ਚ ਰਿਕਾਰਡ 1.1 ਲੱਖ ਕਰੋੜ ਰੁਪਏ ਦੀ ਨਿਕਾਸੀ ਕੀਤੀ। ਗ੍ਰੋ ਦੇ ਸਹਿ-ਸੰਸਥਾਪਕ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀ. ਓ. ਓ.) ਹਰਸ਼ ਜੈਨ ਨੇ ਕਿਹਾ, ''ਐੱਫ. ਪੀ. ਆਈ. ਨੇ ਸਮਾਲ ਅਤੇ ਮਿਡਕੈਪ ਸ਼ੇਅਰਾਂ 'ਚ ਨਿਵੇਸ਼ ਵਧਾਇਆ ਹੈ। ਇਨ੍ਹਾਂ ਸ਼ੇਅਰਾਂ 'ਚ ਉਹ ਪਿਛਲੇ ਇਕ ਸਾਲ ਤੋਂ ਨਿਵੇਸ਼ ਕਰ ਰਹੇ ਹਨ।''


Karan Kumar

Content Editor

Related News