ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ’ਚ ਚਾਰ ਨਵੇਂ ਮੈਂਬਰ ਨਿਯੁਕਤ

07/06/2023 6:21:49 PM

ਨਵੀਂ ਦਿੱਲੀ (ਭਾਸ਼ਾ) - ਇਨਕਮ ਟੈਕਸ ਵਿਭਾਗ ਦੇ ਅਧੀਨ ਭਾਰਤੀ ਮਾਲੀਆ ਸੇਵਾ (ਆਈ. ਆਰ. ਐੱਸ.) ਦੇ ਚਾਰ ਅਧਿਕਾਰੀਆਂ ਨੂੰ ਕੇਂਦਰੀ ਵਿੱਤ ਮੰਤਰਾਲਾ ਦੇ ਤਹਿਤ ਆਉਣ ਵਾਲੇ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀ. ਬੀ. ਡੀ. ਟੀ.) ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਸਰਕਾਰੀ ਹੁਕਮ ’ਚ ਦਿੱਤੀ ਗਈ। ਸੀ. ਬੀ. ਡੀ. ਟੀ. ਆਮਦਨ ਕਰ ਵਿਭਾਗ ਦੀ ਪ੍ਰਸ਼ਾਸਨਿਕ ਇਕਾਈ ਹੈ ਅਤੇ ਇਸ ਦਾ ਕੰਮ ਨਿੱਜੀ ਆਮਦਨ ਕਰ ਅਤੇ ਕਾਰਪੋਰੇਟ ਟੈਕਸ ਵਰਗੀਆਂ ਟੈਕਸ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਅਧੀਨ ਮਾਲੀਆ ਇਕੱਠਾ ਕਰਨਾ ਹੈ।

ਇਹ ਵੀ ਪੜ੍ਹੋ : 15 ਰੁਪਏ ਲਿਟਰ ਮਿਲੇਗਾ ਪੈਟਰੋਲ! ਨਿਤਿਨ ਗਡਕਰੀ ਨੇ ਦੱਸਿਆ ਫਾਰਮੂਲਾ, ਕਿਸਾਨ ਵੀ ਹੋਣਗੇ ਖ਼ੁਸ਼ਹਾਲ

ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਵਲੋਂ ਬੁੱਧਵਾਰ ਨੂੰ ਜਾਰੀ ਹੁਕਮ ਮੁਤਾਬਕ 1987 ਬੈਚ ਦੇ ਦੋ ਆਈ. ਆਰ. ਐੱਸ. ਅਧਿਕਾਰੀ-ਪ੍ਰਵੀਨ ਕੁਮਾਰ ਅਤੇ ਹਰਿੰਦਰ ਬੀਰ ਸਿੰਘ ਗਿੱਲ ਅਤੇ 1988 ਬੈਚ ਦੇ ਦੋ ਅਧਿਕਾਰੀ-ਸੰਜੇ ਕੁਮਾਰ ਵਰਮਾ ਅਤੇ ਰਵੀ ਅੱਗਰਵਾਲ ਨੂੰ ਸੀ. ਬੀ. ਡੀ. ਟੀ. ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਹੈ। ਟੈਕਸ ਵਿਭਾਗ ’ਚ ਵੱਖ-ਵੱਖ ਖੇਤਰਾਂ ’ਚ ਤਾਇਨਾਤ ਇਹ ਅਧਿਕਾਰੀ ਸੀ. ਬੀ. ਡੀ. ਟੀ. ਵਿਚ ਚਾਰ ਅਹੁਦਿਆਂ ’ਤੇ ਆਉਣਗੇ ਜੋ ਸਤੰਬਰ 2021 ਤੋਂ ਖਾਲੀ ਹਨ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੇ ਇਕ ਦਿਨ 'ਚ ਕਮਾਏ 19000 ਕਰੋੜ ਰੁਪਏ, ਟਾਪ-10 'ਚ ਮੁੜ ਹੋ ਸਕਦੀ ਹੈ ਐਂਟਰੀ!

ਸੀ. ਬੀ. ਡੀ. ਟੀ. ’ਚ ਚੇਅਰਮੈਨ ਤੋਂ ਇਲਾਵਾ ਵਿਸ਼ੇਸ਼ ਸਕੱਤਰ ਪੱਧਰ ’ਤੇ ਛੇ ਮੈਂਬਰ ਵੀ ਹੁੰਦੇ ਹਨ। ਸੀ. ਬੀ. ਡੀ. ਟੀ. ਵਿਚ ਪਹਿਲਾਂ ਤੋਂ ਹੀ ਤਾਇਨਾਤ ਮੈਂਬਰਾਂ ’ਚ 1987 ਬੈਚ ਦੀ ਆਈ. ਆਰ. ਐੱਸ. ਅਧਿਕਾਰੀ-ਪ੍ਰਗਿਆ ਸਹਾਏ ਸਕਸੇਨਾ ਅਤੇ ਸੁਭਾਸ਼੍ਰੀ ਅਨੰਤਕ੍ਰਿਸ਼ਨਨ ਹਨ। ਸੀ. ਬੀ. ਡੀ. ਟੀ. ਦੇ ਚੇਅਰਮੈਨ 1986 ਬੈਚ ਦੇ ਆਈ. ਆਰ. ਐੱਸ. ਅਧਿਕਾਰੀ ਨਿਤਿਨ ਗੁਪਤਾ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News