ਕੰਪਨੀ ਤੋਂ ਹਟਾਏ ਗਏ ਸੰਸਥਾਪਕ ਬਾਇਜੂ ਰਵਿੰਦਰਨ, ਸ਼ੇਅਰਧਾਰਕਾਂ ਨੇ ਲਿਆ ਫੈਸਲਾ

Saturday, Feb 24, 2024 - 12:03 PM (IST)

ਕੰਪਨੀ ਤੋਂ ਹਟਾਏ ਗਏ ਸੰਸਥਾਪਕ ਬਾਇਜੂ ਰਵਿੰਦਰਨ, ਸ਼ੇਅਰਧਾਰਕਾਂ ਨੇ ਲਿਆ ਫੈਸਲਾ

ਨਵੀਂ ਦਿੱਲੀ (ਭਾਸ਼ਾ) - ਕਰਜ਼ੇ ਦੇ ਬੋਝ ਹੇਠ ਦੱਬੀ ਐਡਟੈੱਕ ਕੰਪਨੀ ਬਾਇਜੂ ਤੋਂ ਆਖਿਰਕਾਰ ਦੇ ਸੰਸਥਾਪਕ ਅਤੇ ਸੀ. ਈ. ਓ. ਬਾਇਜੂ ਰਵਿੰਦਰਨ ਨੂੰ ਹਟਾ ਦਿੱਤਾ ਗਿਆ ਹੈ। ਕੰਪਨੀ ਦੇ ਸ਼ੇਅਰਧਾਰਕਾਂ ਨੇ ਬਾਇਜੂ ਰਵਿੰਦਰਨ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ। ਬਾਇਜੂ ਰਵਿੰਦਰਨ ਦੇ ਪਰਿਵਾਰ ਨੇ ਇਸ ਵੋਟਿੰਗ ਨੂੰ ਗੈਰ-ਕਾਨੂੰਨੀ ਦੱਸਿਆ ਹੈ।

ਇਹ ਵੀ ਪੜ੍ਹੋ :    ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਕੀਮਤੀ ਤੋਹਫ਼ਾ

ਕੰਪਨੀ ਦੀ ਈ. ਜੀ. ਐੱਮ. ’ਚ ਲਿਆ ਗਿਆ ਫੈਸਲਾ

ਬਾਇਜੂ ਦੀ ਪੇਰੈਂਟ ਕੰਪਨੀ ਥਿੰਕ ਐਂਡ ਲਰਨ ਪ੍ਰਾਈਵੇਟ ਲਿਮਟਿਡ ਦੇ ਸ਼ੇਅਰਧਾਰਕਾਂ ਦੀ ਪ੍ਰਕਿਰਿਆ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਬਾਇਜੂ ਰਵਿੰਦਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕੰਪਨੀ ਨੂੰ ਗਲਤ ਤਰੀਕੇ ਨਾਲ ਚਲਾਉਣ ਕਾਰਨ ਹਟਾਇਆ ਗਿਆ ਹੈ। ਇਹ ਫੈਸਲਾ ਕੰਪਨੀ ਦੀ ਈ. ਜੀ. ਐੱਮ. ’ਚ ਲਿਆ ਗਿਆ। ਬਾਇਜੂ ਰਵਿੰਦਰਨ ਅਤੇ ਉਨ੍ਹਾਂ ਦਾ ਪਰਿਵਾਰ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਇਆ ਸੀ। ਉਨ੍ਹਾਂ ਨੇ ਈ. ਜੀ. ਐੱਮ. ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ :   ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'

ਐੱਨ. ਸੀ. ਐੱਲ. ਟੀ. ਪਹੁੰਚੇ ਨਿਵੇਸ਼ਕ

ਬਾਇਜੂ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਕੰਪਨੀ ਦੇ 4 ਨਿਵੇਸ਼ਕਾਂ ਦਾ ਇਕ ਸਮੂਹ ਅੱਜ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਪਹੁੰਚ ਗਿਆ। ਉਨ੍ਹਾਂ ਨੇ ਐੱਨ. ਸੀ. ਐੱਲ. ਟੀ. ਦੀ ਬੈਂਗਲੁਰੂ ਬੈਂਚ ’ਚ ਇਕ ਪਟੀਸ਼ਨ ਦਾਖਲ ਕਰ ਕੇ ਕਿਹਾ ਗਿਆ ਸੀ ਕਿ ਮੈਨੇਜਮੈਂਟ ਕੰਪਨੀ ਚਲਾਉਣ ਦੇ ਯੋਗ ਨਹੀਂ ਹੈ। ਨਿਵੇਸ਼ਕ ਕੰਪਨੀ ਦੇ ਸੰਸਥਾਪਕ ਬਾਇਜੂ ਰਵਿੰਦਰਨ ਨੂੰ ਸੀ. ਈ. ਓ. ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੰਪਨੀ ਦੇ ਬੋਰਡ ’ਚ ਬੁਨਿਆਦੀ ਬਦਲਾਅ ਕੀਤੇ ਜਾਣੇ ਚਾਹੀਦੇ ਹਨ। ਬਾਇਜੂ ਦੀ ਪੇਰੈਂਟ ਕੰਪਨੀ ਥਿੰਕ ਐਂਡ ਲਰਨ ਦੇ ਬੋਰਡ ’ਚ ਰਵਿੰਦਰਨ, ਉਨ੍ਹਾਂ ਦੀ ਪਤਨੀ ਦਿਵਿਆ ਗੋਕੁਲਨਾਥ ਅਤੇ ਭਰਾ ਰੀਜੂ ਰਵਿੰਦਰਨ ਮੈਂਬਰ ਹਨ।

ਇਸ ਬਾਰੇ ਬਾਇਜੂ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਨੂੰ ਇਸ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਸੂਤਰਾਂ ਅਨੁਸਾਰ ਨਿਵੇਸ਼ਕਾਂ ਨੇ ਆਪਣੀ ਪਟੀਸ਼ਨ ’ਚ ਮੰਗ ਕੀਤੀ ਹੈ ਕਿ ਕੰਪਨੀ ਦੇ ਮੌਜੂਦਾ ਪ੍ਰਬੰਧਨ ਨੂੰ ਕੰਪਨੀ ਚਲਾਉਣ ਲਈ ਅਯੋਗ ਕਰਾਰ ਦਿੱਤਾ ਜਾਵੇ। ਇਸ ਦੇ ਸੀ. ਈ. ਓ ਅਤੇ ਬੋਰਡ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ :    ਕਿਸਾਨ ਅੰਦੋਲਨ 2.0 : ਕਿਸਾਨ ਅੱਜ ਮਨਾਉਣਗੇ ਕਾਲਾ ਦਿਨ, 26 ਨੂੰ ਹੋਵੇਗੀ ਟਰੈਕਟਰ ਪਰੇਡ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News