Elon Musk ਨੂੰ ਝਟਕਾ, Twitter ਦੇ ਸਾਬਕਾ CEO ਪਰਾਗ ਅਗਰਵਾਲ ਸਮੇਤ ਕਈ ਹੋਰਾਂ ਨੇ ਕੀਤਾ ਮੁਕੱਦਮਾ
Tuesday, Mar 05, 2024 - 11:08 AM (IST)
ਨਿਊਯਾਰਕ (ਭਾਸ਼ਾ) - ਟਵਿੱਟਰ ਦੇ ਸਾਬਕਾ ਸੀਈਓ ਪਰਾਗ ਅਗਰਵਾਲ ਅਤੇ ਮੁੱਖ ਕਾਨੂੰਨੀ ਅਧਿਕਾਰੀ ਵਿਜੇ ਗਾਡੇ ਸਮੇਤ ਕੰਪਨੀ ਦੀ ਪਿਛਲੀ ਲੀਡਰਸ਼ਿਪ ਟੀਮ ਨੇ ਐਲੋਨ ਮਸਕ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਰਬਪਤੀ ਕਾਰੋਬਾਰੀ ਨੇ ਉਸ ਨੂੰ ਬਿਨਾਂ ਕਿਸੇ ਕਾਰਨ ਦੇ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਉਹ 12.8 ਕਰੋੜ ਅਮਰੀਕੀ ਡਾਲਰ ਦੇ ਬਕਾਏ ਦਾ ਭੁਗਤਾਨ ਨਹੀਂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਹੁਣ Flipkart ਤੋਂ ਪੈਸੇ ਟ੍ਰਾਂਸਫਰ ਕਰਨ ਲਈ ਇੰਝ ਕਰੋ ਐਕਟੀਵੇਟ; ਪਹਿਲੀ ਟਰਾਂਜੈਕਸ਼ਨ 'ਤੇ ਮਿਲ ਰਿਹੈ ਇੰਨਾ ਰਿਵਾਰਡ
ਅਗਰਵਾਲ, ਗੱਡੇ, ਟਵਿੱਟਰ ਦੇ ਸਾਬਕਾ ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਅਤੇ ਜਨਰਲ ਕਾਉਂਸਲ ਸੀਨ ਏਡਗੇਟ ਨੇ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਲਈ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਟੇਸਲਾ ਅਤੇ ਸਪੇਸਐਕਸ ਅਤੇ ਐਕਸ ਕਾਰਪ ਦੇ ਮੁਖੀਆਂ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਮਸਕ ਦੇ ਮਨ ਵਿਚ ਅਗਰਵਾਲ, ਗੱਡੇ, ਸੇਗਲ ਅਤੇ ਐਡਗੇਟ ਦੇ ਖਿਲਾਫ ਬਹੁਤ ਜ਼ਿਆਦ ਗੁੱਸਾ ਹੈ ਕਿਉਂਕਿ ਉਨ੍ਹਾਂ ਲੋਕਾਂ ਨੇ ਮਸਕ ਦੇ ਟਵਿੱਟਰ ਸੌਦੇ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰਨ ਦੇ ਦੌਰਾਨ ਟਵਿੱਟਰ ਦੇ ਜਨਤਕ ਸ਼ੇਅਰ ਧਾਰਕਾਂ ਦੇ ਹਿੱਤਾਂ ਦੀ ਜ਼ੋਰਦਾਰ ਪ੍ਰਤੀਨਿਧਤਾ ਕੀਤੀ ।
ਇਹ ਵੀ ਪੜ੍ਹੋ : ਅਮਰੀਕਾ ਨੇ ਚੀਨੀ ਇਲੈਕਟ੍ਰਿਕ ਕਾਰਾਂ ਨੂੰ ਦੱਸਿਆ ਸੁਰੱਖ਼ਿਆ ਲਈ ਵੱਡਾ ਖ਼ਤਰਾ
ਮੁਕੱਦਮੇ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਯਤਨਾਂ ਕਾਰਨ, ਮਸਕ ਨੇ ਜੀਵਨ ਭਰ ਬਦਲਾ ਲੈਣ ਦੀ ਸਹੁੰ ਖਾਧੀ ਹੈ। ਅਗਰਵਾਲ ਨੇ 2011 ਤੋਂ 2022 ਤੱਕ ਟਵਿੱਟਰ 'ਤੇ ਕੰਮ ਕੀਤਾ ਅਤੇ 29 ਨਵੰਬਰ, 2021 ਤੋਂ 27 ਅਕਤੂਬਰ, 2022 ਤੱਕ ਪਲੇਟਫਾਰਮ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਹੇ।
ਇਹ ਵੀ ਪੜ੍ਹੋ : ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਸੈਕਿੰਡ ਹੈਂਡ ਕਾਰਾਂ ਦਾ ਬਾਜ਼ਾਰ, ਗਾਹਕ ਲਗਾਤਾਰ ਬਦਲ ਰਹੇ ਆਪਣੇ ਵਾਹਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8