ਵਿਦੇਸ਼ੀ ਮੁਦਰਾ ਭੰਡਾਰ 8.062 ਅਰਬ ਡਾਲਰ ਘੱਟ ਕੇ 580.252 ਅਰਬ ਡਾਲਰ ''ਤੇ

07/15/2022 8:14:29 PM

ਮੁੰਬਈ-ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਅੱਠ ਜੁਲਾਈ ਨੂੰ ਖਤਮ ਹਫ਼ਤੇ 'ਚ 8.062 ਅਰਬ ਡਾਲਰ ਘੱਟ ਕੇ 580.252 ਅਰਬ ਡਾਲਰ ਰਹਿ ਗਿਆ। ਇਸ ਦਾ ਕਾਰਨ ਵਿਦੇਸ਼ੀ ਮੁਦਰਾ ਸੰਪਤੀਆਂ ਦੀ ਮੌਜੂਦਗੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅੰਕੜਿਆਂ ਮੁਤਾਬਕ ਇਕ ਜੁਲਾਈ ਨੂੰ ਖਤਮ ਪਿਛਲੇ ਹਫ਼ਤੇ ਦੌਰਾਨ, ਵਿਦੇਸ਼ੀ ਮੁਦਰਾ ਭੰਡਾਰ 5.008 ਅਰਬ ਡਾਲਰ ਘੱਟ ਕੇ 588.314 ਅਰਬ ਡਾਲਰ ਰਹਿ ਗਿਆ ਸੀ। ਅੱਠ ਜੁਲਾਈ ਨੂੰ ਖਤਮ ਹਫ਼ਤੇ 'ਚ ਵਿਦੇਸ਼ੀ ਮੁਦਰਾ ਭੰਡਾਰ 'ਚ ਆਈ ਗਿਰਾਵਟ ਦਾ ਕਾਰਨ ਵਿਦੇਸ਼ੀ ਮੁਦਰਾ ਦਾ ਘਟਣਾ ਹੈ ਜੋ ਕੁੱਲ ਮੁਦਰਾ ਭੰਡਾਰ ਦਾ ਇਕ ਮਹਤੱਵਪੂਰਨ ਹਿੱਸਾ ਹੈ।

ਇਹ ਵੀ ਪੜ੍ਹੋ : ਚੋਣ ਧੋਖਾਧੜੀ ਦੇ ਮੁਕੱਦਮੇ 'ਚ ਸੂ ਚੀ ਨੇ ਦਰਜ ਕਰਵਾਇਆ ਬਿਆਨ

ਇਸ ਤੋਂ ਇਲਾਵਾ ਸੋਨੇ ਦੇ ਭੰਡਾਰ 'ਚ ਕਮੀ ਆਉਣ ਕਾਰਨ ਵਿਦੇਸ਼ੀ ਮੁਦਰਾ ਭੰਡਾਰ ਘੱਟ ਹੋਇਆ ਹੈ। ਭਾਰਤੀ ਰਿਜ਼ਰਵ ਬੈਂਕ ਦੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਭਾਰਤ ਦੇ ਹਫ਼ਤਾਵਾਰੀ ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫ਼ਤੇ 'ਚ ਵਿਦੇਸ਼ੀ ਮੁਦਰਾ ਸੰਪਤੀਆਂ (ਐੱਫ. ਸੀ.ਏ.) 6.656 ਅਰਬ ਡਾਲਰ ਘੱਟ ਕੇ 518.089 ਅਰਬ ਡਾਲਰ ਰਹਿ ਗਈ। ਡਾਲਰ 'ਚ ਐਕਸਪ੍ਰੈੱਸ ਵਿਦੇਸ਼ੀ ਮੁਦਰਾ ਭੰਡਾਰ 'ਚ ਰੱਖੇ ਜਾਣ ਵਾਲੀ ਵਿਦੇਸ਼ੀ ਮੁਦਰਾ ਸੰਪਤੀਆਂ 'ਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਮੁਦਰਾਵਾਂ ਦੀਆਂ ਕੀਮਤਾਂ ਘੱਟਣਾ ਜਾਂ ਵਧਣਾ ਦੇ ਪ੍ਰਭਾਵਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ :ਲੇਬਰ ਕੋਡਸ ’ਤੇ ਲਗਭਗ ਸਾਰੇ ਸੂਬਿਆਂ ਦੇ ਖਰੜਾ ਨਿਯਮ ਤਿਆਰ : ਭੁਪਿੰਦਰ ਯਾਦਵ

ਅੰਕੜਿਆਂ ਮੁਤਾਬਕ ਸਮੀਖਿਆ ਅਧੀਨ ਹਫ਼ਤੇ 'ਚ ਸੋਨੇ ਦੇ ਭੰਡਾਰ ਦਾ ਮੁੱਲ ਵੀ 1.236 ਅਰਬ ਡਾਲਰ ਘੱਟ ਕੇ 39.186 ਅਰਬ ਡਾਲਰ ਰਹਿ ਗਿਆ। ਸਮੀਖਿਆ ਅਧੀਨ ਹਫ਼ਤੇ 'ਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਕੋਲ ਜਮ੍ਹਾ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਰ.) 12.2 ਕਰੋੜ ਡਾਲਰ ਘੱਟ ਕੇ 18.012 ਅਰਬ ਡਾਲਰ ਰਹਿ ਗਿਆ। ਆਈ.ਐੱਮ.ਐੱਫ. 'ਚ ਰੱਖੇ ਦੇਸ਼ ਦਾ ਮੁਦਰਾ ਭੰਡਾਰ ਵੀ 4.9 ਕਰੋੜ ਡਾਲਰ ਘੱਟ ਕੇ 4.966 ਅਰਬ ਡਾਲਰ ਰਹਿ ਗਿਆ।

ਇਹ ਵੀ ਪੜ੍ਹੋ : ਦੁਨੀਆ ਭਰ 'ਚ ਟਵਿੱਟਰ ਡਾਊਨ, ਯੂਜ਼ਰਸ ਨੂੰ ਟਵੀਟ ਕਰਨ 'ਚ ਆ ਰਹੀ ਸਮੱਸਿਆ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Harnek Seechewal

Content Editor

Related News