ਵਿਦੇਸ਼ੀ ਨਿਵੇਸ਼ਕਾਂ ਨੇ ਬਾਜ਼ਾਰ 'ਚੋਂ 3,838 ਕਰੋੜ ਰੁਪਏ ਕੱਢੇ

Sunday, Feb 11, 2018 - 02:39 PM (IST)

ਵਿਦੇਸ਼ੀ ਨਿਵੇਸ਼ਕਾਂ ਨੇ ਬਾਜ਼ਾਰ 'ਚੋਂ 3,838 ਕਰੋੜ ਰੁਪਏ ਕੱਢੇ

ਨਵੀਂ ਦਿੱਲੀ— ਕੌਮਾਂਤਰੀ ਵਿਕਵਾਲੀ ਵਿਚਕਾਰ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਨੇ ਬੀਤੇ ਹਫਤੇ ਘਰੇਲੂ ਸ਼ੇਅਰ ਬਾਜ਼ਾਰ ਵਿੱਚੋਂ 3,838 ਕਰੋੜ ਰੁਪਏ ਦੀ ਨਿਕਾਸੀ ਕੀਤੀ।ਜਨਵਰੀ ਮਹੀਨੇ ਵਿੱਚ ਐੱਫ. ਪੀ. ਆਈ. ਨੇ 13,780 ਕਰੋੜ ਰੁਪਏ ਦੀ ਨਿਕਾਸੀ ਕੀਤੀ ਸੀ।ਫੰਡਸ ਇੰਡੀਆ ਡਾਟ ਕਾਮ ਵਿੱਚ ਮਿਊਚੁਅਲ ਫੰਡ ਸੋਧ ਦੀ ਪ੍ਰਮੁੱਖ ਵਿਦਿਆ ਬਾਲਾ ਨੇ ਕਿਹਾ ਕਿ ਕੌਮਾਂਤਰੀ ਵਿਕਵਾਲੀ ਵਿਚਕਾਰ ਵਿੱਤੀ ਘਾਟੇ ਦਾ ਟੀਚਾ ਹਾਸਲ ਨਾ ਕਰ ਸਕਣਾ ਅਤੇ ਲੰਬੀ ਮਿਆਦ ਪੂੰਜੀਗਤ ਲਾਭ 'ਤੇ ਟੈਕਸ ਲਗਾਇਆ ਜਾਣਾ ਇਸ ਲਈ ਜ਼ਿੰਮੇਦਾਰ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਸਾਡਾ ਮੰਨਣਾ ਹੈ ਕਿ ਪਿਛਲੇ ਕੁੱਝ ਦਿਨਾਂ ਵਿੱਚ ਐੱਫ. ਪੀ. ਆਈ. ਵੱਲੋਂ ਕੀਤੀ ਗਈ ਨਿਕਾਸੀ ਦਾ ਕਾਰਨ ਕੌਮਾਂਤਰੀ ਵਿਕਵਾਲੀ ਹੈ।ਇਹ ਅਮਰੀਕਾ ਵਿੱਚ ਰੁਜ਼ਗਾਰ ਦੇ ਮਜਬੂਤ ਅੰਕੜਿਆਂ ਦੇ ਬਾਅਦ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰ ਵਧਾਉਣ ਦੇ ਖਦਸ਼ੇ ਕਾਰਨ ਹੋਇਆ ਹੈ।''


ਅੰਕੜਿਆਂ ਅਨੁਸਾਰ, ਐੱਫ. ਪੀ. ਆਈ. ਨੇ ਪਿਛਲੇ ਸੱਤ ਦਿਨਾਂ ਵਿੱਚ ਸ਼ੇਅਰਾਂ ਵਿੱਚੋਂ 3,838 ਕਰੋੜ ਰੁਪਏ ਦੀ ਨਿਕਾਸੀ ਕੀਤੀ ਹੈ ਜਦੋਂ ਕਿ ਰਿਣ ਪਤਰਾਂ ਵਿੱਚ ਉਨ੍ਹਾਂ ਨੇ ਕਰੀਬ 4,600 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ ਹੈ।ਰਿਣ ਪਤਰਾਂ ਵਿੱਚ ਖਰੀਦਦਾਰੀ ਬਾਰੇ ਵਿੱਚ ਬਾਲਾ ਨੇ ਕਿਹਾ, ''ਅਮਰੀਕੀ ਬਾਂਡ ਵਿੱਚ ਜ਼ਿਆਦਾ ਕਮਾਈ ਹੋਣ ਕਾਰਨ ਐੱਫ. ਪੀ. ਆਈ. ਲਈ ਰਿਣ ਪਤਰਾਂ ਵਿੱਚ ਨਿਵੇਸ਼ ਕਰਨਾ ਆਕਰਸ਼ਕ ਹੋਇਆ ਹੈ।'' ਉਨ੍ਹਾਂ ਨੇ ਕਿਹਾ ਪਿਛਲੇ ਕੁੱਝ ਦਿਨਾਂ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮੀ ਅਤੇ ਮੁਲਾਂਕਣ ਵਿੱਚ ਗਿਰਾਵਟ ਕਾਰਨ ਭਾਰਤੀ ਬਾਜ਼ਾਰ ਘੱਟ ਖਰਚੀਲੇ ਹੋਏ ਹਨ।ਘਰੇਲੂ ਸੰਸਥਾਗਤ ਨਿਵੇਸ਼ਕ ਇਸ ਦਾ ਫਾਇਦਾ ਉਠਾ ਰਹੇ ਹਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਸ਼ੁੱਧ ਖਰੀਦਦਾਰ ਬਣੇ ਹੋਏ ਹਨ।''


Related News