ਚੰਡੀਗੜ੍ਹ 'ਚ 116 ਕਰੋੜ ਦਾ ਵੱਡਾ ਘਪਲਾ! ਸਮਾਰਟ ਸਿਟੀ ਪ੍ਰਾਜੈਕਟ ਦੀ CFO ਨਲਿਨੀ ਮਲਿਕ ਗ੍ਰਿਫ਼ਤਾਰ
Thursday, Apr 02, 2026 - 04:02 PM (IST)
ਚੰਡੀਗੜ੍ਹ (ਵੈੱਬ ਡੈਸਕ, ਸੁਸ਼ੀਲ) : ਚੰਡੀਗੜ੍ਹ ਨਗਰ ਨਿਗਮ ਦੇ 116 ਕਰੋੜ ਰੁਪਏ ਦੇ ਘਪਲੇ 'ਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ ਸਮਾਰਟ ਸਿਟੀ ਪ੍ਰਾਜੈਕਟ ਦੀ ਚੀਫ ਫਾਈਨਾਂਸ਼ੀਅਲ ਅਫ਼ਸਰ (ਸੀ. ਐੱਫ. ਓ.) ਨਲਿਨੀ ਮਲਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ ਆਈ. ਡੀ. ਐੱਫ. ਸੀ. ਫਰਸਟ ਬੈਂਕ ਨਾਲ ਜੁੜੇ ਫਰਜ਼ੀ ਐੱਫ. ਡੀ. ਘਪਲੇ ਨਾਲ ਸਬੰਧਿਤ ਹੈ। ਇਹ ਕੇਸ ਚੰਡੀਗੜ੍ਹ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਵਲੋਂ ਨਗਰ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ 'ਚ 116 ਕਰੋੜ ਰੁਪਏ ਦੀ ਫਰਜ਼ੀ ਐੱਫ. ਡੀ. ਤਿਆਰ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਸੀ। ਪੁਲਸ ਨੇ ਅਦਾਲਤ ਨੂੰ ਦੱਸਿਆ ਕਿ ਆਈ. ਡੀ. ਐੱਫ. ਸੀ. ਫਰਸਟ ਬੈਂਕ ਦੇ ਮੈਨੇਜਰ ਰਿਭਵ ਰਿਸ਼ੀ ਨੇ ਨਲਿਨੀ ਮਲਿਕ ਅਤੇ ਕ੍ਰੇਸਟ ਦੇ ਪ੍ਰਾਜੈਕਟ ਡਾਇਰੈਕਟਰ ਸੁਖਵਿੰਦਰ ਸਿੰਘ ਨਾਲ ਮਿਲ ਕੇ ਕੰਪਨੀਆਂ ਬਣਾਈਆਂ ਸਨ। ਇਨ੍ਹਾਂ ਕੰਪਨੀਆਂ ਜ਼ਰੀਏ ਫਰਜ਼ੀ ਐੱਫ. ਡੀ. ਤਿਆਰ ਕਰਕੇ ਭਾਰੀ ਰਕਮ ਦਾ ਗਬਨ ਕੀਤਾ ਗਿਆ।
ਇਹ ਵੀ ਪੜ੍ਹੋ : ਸਕੂਲਾਂ 'ਤੇ ਡਿੱਗੇਗੀ ਗਾਜ਼! ਸਖ਼ਤ ਕਾਰਵਾਈ ਦੀ ਤਿਆਰੀ 'ਚ CBSE, ਜਾਰੀ ਕੀਤੀ ਵੱਡੀ ਚਿਤਾਵਨੀ
ਬੈਂਕ ਅਧਿਕਾਰੀਆਂ ਦੀ ਭੂਮਿਕਾ
ਜਾਂਚ ਤੋਂ ਪਤਾ ਲੱਗਾ ਕਿ ਰਿਭਵ ਰਿਸ਼ੀ 2023 ਅਤੇ 2025 ਦੇ ਵਿਚਕਾਰ ਸੈਕਟਰ-32 'ਚ ਸਥਿਤ ਆਈ. ਡੀ. ਐੱਫ. ਸੀ. ਫਰਸਟ ਬੈਂਕ ਸ਼ਾਖਾ 'ਚ ਬ੍ਰਾਂਚ ਮੈਨੇਜਰ ਵਜੋਂ ਸੇਵਾ ਨਿਭਾ ਰਿਹਾ ਸੀ। ਇਹ ਦੋਸ਼ ਹੈ ਕਿ ਉਸਨੇ ਆਪਣੀ ਸ਼ਾਖਾ 'ਚ ਨਗਰ ਨਿਗਮ ਦੇ ਖ਼ਾਤੇ ਖੋਲ੍ਹਣ 'ਚ ਮਦਦ ਕੀਤੀ ਅਤੇ ਮਿਲੀ-ਭੁਗਤ ਕਰਕੇ 116 ਕਰੋੜ ਦੇ ਧੋਖਾਧੜੀ ਵਾਲੇ ਫਿਕਸਡ ਡਿਪਾਜ਼ਿਟ ਬਣਾਏ।
ਇਹ ਵੀ ਪੜ੍ਹੋ : ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਅੱਜ ਤੋਂ ਸਫ਼ਰ ਹੋਇਆ ਮਹਿੰਗਾ, NHAI ਨੇ ਵਧਾਈਆਂ ਟੋਲ ਦਰਾਂ
ਇਸ ਮਾਮਲੇ 'ਚ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਅਭੈ ਕੁਮਾਰ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ 'ਚ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਬਕਾ ਬੈਂਕ ਅਧਿਕਾਰੀ ਸੀਮਾ ਧੀਮਾਨ ਦਾ ਨਾਮ ਵੀ ਐੱਫ. ਆਈ. ਆਰ. 'ਚ ਸ਼ਾਮਲ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
