ਵਿਦੇਸ਼ੀ ਮੁਦਰਾ ਭੰਡਾਰ 1.8 ਅਰਬ ਡਾਲਰ ਘੱਟ ਕੇ 595.9 ਅਰਬ ਡਾਲਰ ’ਤੇ ਪੁੱਜਾ
Saturday, May 14, 2022 - 03:13 PM (IST)
ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6 ਮਈ ਨੂੰ ਖ਼ਤਮ ਹਫ਼ਤੇ ’ਚ ਲਗਾਤਾਰ 9ਵੇਂ ਹਫ਼ਤੇ ਡਿੱਗਦਾ ਹੋਇਆ 1.8 ਅਰਬ ਡਾਲਰ ਘੱਟ ਕੇ 595.9 ਅਰਬ ਡਾਲਰ ’ਤੇ ਆ ਗਿਆ। ਰਿਜ਼ਰਵ ਬੈਂਕ ਵਲੋਂ ਜਾਰੀ ਹਫ਼ਤਾਵਾਰੀ ਅੰਕੜਿਆਂ ਅਨੁਸਾਰ 6 ਮਈ ਨੂੰ ਖ਼ਤਮ ਹਫ਼ਤੇ ’ਚ ਵਿਦੇਸ਼ੀ ਮੁਦਰਾ ਭੰਡਾਰ ਦੇ ਸਭ ਤੋਂ ਵੱਡੇ ਘਟਕ ਵਿਦੇਸ਼ੀ ਮੁਦਰਾ ਸੰਪਤੀ ਦੀ ਗੁਣਵੱਤਾ 1.9 ਅਰਬ ਡਾਲਰ ਘੱਟ ਕੇ 530.9 ਅਰਬ ਡਾਲਰ ’ਤੇ ਆ ਗਿਆ। ਹਾਲਾਂਕਿ ਇਸ ਮਿਆਦ ’ਚ ਸੋਨਾ ਭੰਡਾਰ ’ਚ ਵਾਧਾ ਹੋਇਆ ਤੇ ਇਹ 13.5 ਕਰੋਡ਼ ਡਾਲਰ ਵਧ ਕੇ 41.7 ਅਰਬ ਡਾਲਰ ’ਤੇ ਪਹੁੰਚ ਗਿਆ। ਬੀਤੇ ਹਫ਼ਤੇ ਐੱਸ. ਡੀ. ਆਰ. 7 ਕਰੋਡ਼ ਡਾਲਰ ਦੀ ਵਾਧੇ ਲੈ ਕੇ 18.4 ਅਰਬ ਡਾਲਰ ਹੋ ਗਿਆ। ਉੱਥੇ ਹੀ, ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ. ਐੱਮ . ਐੱਫ.) ਕੋਲ ਰਿਜ਼ਰਵ ਫੰਡ 1.1 ਕਰੋਡ਼ ਡਾਲਰ ਦੀ ਗਿਰਾਵਟ ਨਾਲ 4.9 ਅਰਬ ਡਾਲਰ ਰਹਿ ਗਈ।