ਰਿਕਾਰਡ ਲੈਵਲ ''ਤੇ ਰਿਹਾ ਵਿਦੇਸ਼ੀ ਮੁਦਰਾ ਭੰਡਾਰ
Saturday, Aug 05, 2017 - 02:42 PM (IST)
ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 28 ਜੁਲਾਈ ਨੂੰ ਖਤਮ ਹਫਤੇ 'ਚ 1.536 ਅਰਬ ਡਾਲਰ ਵਧ ਕੇ 392.867 ਅਰਬ ਡਾਲਰ ਹੋ ਗਿਆ ਜੋ 25,209 ਅਰਬ ਰੁਪਏ ਦੇ ਬਰਾਬਰ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਅੰਕੜਿਆਂ ਮੁਤਾਬਕ ਇਸ ਤੋਂ ਪਹਿਲੇ ਹਫਤੇ ਇਹ ਭੰਡਾਰ 2.27 ਅਰਬ ਡਾਲਰ ਵਧ ਕੇ 391.33 ਅਰਬ ਡਾਲਰ 'ਤੇ ਪਹੁੰਚਿਆ ਸੀ। ਸ਼ੁੱਕਰਵਾਰ ਨੂੰ ਜਾਰੀ ਹਫਤਾਵਰ ਅੰਕੜਿਆਂ ਮੁਤਾਬਕ ਵਿਦੇਸ਼ੀ ਪੂੰਜੀ ਭੰਡਾਰ ਦਾ ਸਭ ਤੋਂ ਵੱਡਾ ਘਟਕ ਵਿਦੇਸ਼ੀ ਮੁਦਰਾ ਅਸਾਮੀਆਂ (ਐੱਫ. ਸੀ. ਏ.) ਪਿਛਲੇ ਹਫਤੇ 'ਚ 160.99 ਕਰੋੜ ਡਾਲਰ ਵਧ ਕੇ 368.75 ਅਰਬ ਡਾਲਰ ਹੋ ਗਏ ਜੋ 23,651.4 ਅਰਬ ਰੁਪਏ ਤੋਂ ਬਰਾਬਰ ਹੈ।
ੂਬੈਂਕ ਮੁਤਾਬਕ ਵਿਦੇਸ਼ੀ ਮੁਦਰਾ ਭੰਡਾਰ ਨੂੰ ਡਾਲਰ 'ਚ ਪ੍ਰਗਟ ਕੀਤਾ ਜਾਂਦਾ ਹੈ ਅਤੇ ਇਸ 'ਤੇ ਭੰਡਾਰ 'ਚ ਮੌਜੂਦਾ ਯੂਰੋ, ਪੌਂਡ, ਸਟਰਲਿੰਗ, ਯੇਨ ਵਰਗੀਆਂ ਕੌਮਾਂਤਰੀ ਮੁਦਰਾਵਾਂ ਦੇ ਮੁੱਲਾਂ 'ਚ ਹੋਣ ਵਾਲੇ ਉਤਾਰ-ਚੜਾਅ ਦਾ ਸਿੱਧਾ ਅਸਰ ਪੈਂਦਾ ਹੈ। ਪਿਛਲੇ ਸਮੇਂ 'ਚ ਦੇਸ਼ ਦਾ ਸੋਨਾ ਭੰਡਾਰ 20.34 ਅਰਬ ਡਾਲਰ ਰਿਹਾ, ਜੋ 1,317.4 ਅਰਬ ਡਾਲਰ ਰੁਪਏ ਦਾ ਬਰਾਬਰ ਹੈ। ਇਸ ਦੌਰਾਨ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ) 'ਚ ਦੇਸ਼ ਦੇ ਵਿਸ਼ੇਸ਼ ਨਿਕਾਸੀ ਅਧਿਕਾਰ (ਐੱਸ.ਡੀ.ਆਰ) ਦਾ ਮੁੱਲ 39 ਲੱਖ ਡਾਲਰ ਵਧ ਕੇ 1.49 ਅਰਬ ਡਾਲਰ ਹੋ ਗਿਆ ਜੋ 95.9 ਅਰਬ ਰੁਪਏ ਦੇ ਬਰਾਬਰ ਹੈ। ਆਈ. ਐੱਮ. ਐੱਫ 'ਚ ਦੇਸ਼ ਦੇ ਮੌਜੂਦਾ ਭੰਡਾਰ ਦਾ ਮੁੱਲ 7.72 ਕਰੋੜ ਡਾਲਰ ਘੱਟ ਕੇ 2.26 ਅਰਬ ਡਾਲਰ ਦਰਜ ਕੀਤਾ ਗਿਆ ਜੋ 145.2 ਅਰਬ ਰੁਪਏ ਦੇ ਬਰਾਬਰ ਹੈ।
