ਵਿਦੇਸ਼ੀ ਮੁਦਰਾ ਭੰਡਾਰ 45.6 ਕਰੋੜ ਡਾਲਰ ਵਧ ਕੇ 455 ਅਰਬ ਡਾਲਰ ''ਤੇ

Saturday, Dec 28, 2019 - 11:24 AM (IST)

ਮੁੰਬਈ—ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 20 ਦਸੰਬਰ 2019 ਨੂੰ ਖਤਮ ਹਫਤੇ 'ਚ 45.6 ਕਰੋੜ ਡਾਲਰ ਦੇ ਵਾਧੇ ਨਾਲ 454.948 ਅਰਬ ਡਾਲਰ ਦੀ ਨਵੀਂ ਸਰਵਕਾਲਿਕ ਉੱਚਾਈ 'ਤੇ ਪਹੁੰਚ ਗਿਆ ਹੈ। ਇਸ ਤੋਂ ਪਿਛਲੇ ਹਫਤੇ ਇਹ 1.070 ਅਰਬ ਡਾਲਰ ਵਧ ਕੇ 454.492 ਅਰਬ ਡਾਲਰ ਸੀ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਸਮੀਖਿਆਧੀਨ ਹਫਤੇ 'ਚ ਵਿਦੇਸ਼ੀ ਮੁਦਰਾ ਅਸਾਮੀਆਂ 31.1 ਕਰੋੜ ਡਾਲਰ ਵਧ ਕੇ 422.732 ਅਰਬ ਡਾਲਰ ਹੋ ਗਈ ਹੈ। ਹਫਤੇ ਦੌਰਾਨ ਰਿਜ਼ਰਵ ਬੈਂਕ ਦੇ ਕੋਲ ਰਿਜ਼ਰਵਡ ਸੋਨਾ ਭੰਡਾਰ 16.4 ਕਰੋੜ ਡਾਲਰ ਵਧ ਕੇ 27.132 ਅਰਬ ਡਾਲਰ ਰਿਹਾ। ਇਸ ਦੌਰਾਨ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਦੇ ਕੋਲ ਪਿਆ ਵਿਸ਼ੇਸ਼ ਆਹਰਣ ਅਧਿਕਾਰ (ਐੱਸ.ਡੀ.ਆਰ.) 10 ਲੱਖ ਡਾਲਰ ਘਟ ਕੇ 1.443 ਅਰਬ ਡਾਲਰ ਦੇ ਬਰਾਬਰ ਅਤੇ ਮੁਦਰਾ ਫੰਡ ਦੇ ਕੋਲ ਪਇਆ ਦੇਸ਼ ਦਾ ਵਿਦੇਸ਼ੀ ਮੁਦਰਾ ਫੰਡ 1.7 ਕਰੋੜ ਡਾਲਰ ਘਟ ਕੇ 3.642 ਅਰਬ ਡਾਲਰ ਰਹਿ ਗਿਆ।


Aarti dhillon

Content Editor

Related News