ਵਿਦੇਸ਼ੀ ਕਰੰਸੀ ਭੰਡਾਰ ''ਚ 3 ਹਫ਼ਤਿਆਂ ਬਾਅਦ ਆਈ ਗਿਰਾਵਟ

05/24/2019 7:58:23 PM

ਮੁੰਬਈ-ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 17 ਮਈ ਨੂੰ ਖ਼ਤਮ ਹਫ਼ਤੇ 'ਚ ਲਗਾਤਾਰ 3 ਹਫਤਿਆਂ ਦਾ ਵਾਧਾ ਗੁਆਉਂਦਾ ਹੋਇਆ 2.06 ਅਰਬ ਡਾਲਰ ਘਟ ਕੇ 417.99 ਅਰਬ ਡਾਲਰ 'ਤੇ ਆ ਗਿਆ। ਵਿਦੇਸ਼ੀ ਕਰੰਸੀ ਭੰਡਾਰ ਲਗਾਤਾਰ ਤੀਜਾ ਹਫ਼ਤਾਵਾਰੀ ਵਾਧਾ ਦਰਜ ਕਰਦਾ ਹੋਇਆ 10 ਮਈ ਨੂੰ ਖ਼ਤਮ ਹਫ਼ਤੇ 'ਚ 1.37 ਅਰਬ ਡਾਲਰ ਵਧ ਕੇ 27 ਅਪ੍ਰੈਲ, 2018 ਤੋਂ ਬਾਅਦ ਦੇ ਉੱਚੇ ਪੱਧਰ 420.05 ਅਰਬ ਡਾਲਰ 'ਤੇ ਰਿਹਾ ਸੀ। ਇਸ ਤੋਂ ਪਹਿਲਾਂ 3 ਮਈ ਨੂੰ ਖ਼ਤਮ ਹਫ਼ਤੇ 'ਚ ਇਹ 17.19 ਕਰੋੜ ਡਾਲਰ ਵਧ ਕੇ 418.68 ਅਰਬ ਡਾਲਰ 'ਤੇ ਅਤੇ 26 ਅਪ੍ਰੈਲ ਨੂੰ ਖ਼ਤਮ ਹਫ਼ਤੇ 'ਚ 4.37 ਅਰਬ ਡਾਲਰ ਵਧ ਕੇ 418.51 ਅਰਬ ਡਾਲਰ 'ਤੇ ਰਿਹਾ ਸੀ। ਇਸ ਵਾਰ ਵਿਦੇਸ਼ੀ ਕਰੰਸੀ ਭੰਡਾਰ 1.37 ਅਰਬ ਡਾਲਰ ਵਧ ਕੇ 27 ਅਪ੍ਰੈਲ, 2018 ਤੋਂ ਬਾਅਦ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ।

ਰਿਜ਼ਰਵ ਬੈਂਕ ਵਲੋਂ ਜਾਰੀ ਅੰਕੜਿਆਂ ਅਨੁਸਾਰ 17 ਮਈ ਨੂੰ ਖ਼ਤਮ ਹਫ਼ਤੇ 'ਚ ਵਿਦੇਸ਼ੀ ਕਰੰਸੀ ਭੰਡਾਰ ਦਾ ਸਭ ਤੋਂ ਵੱਡਾ ਸਰੋਤ ਵਿਦੇਸ਼ੀ ਕਰੰਸੀ ਜਾਇਦਾਦ 2.03 ਅਰਬ ਡਾਲਰ ਘਟ ਕੇ 390.19 ਅਰਬ ਡਾਲਰ 'ਤੇ ਆ ਗਈ। ਇਸ ਦੌਰਾਨ ਸੋਨਾ ਭੰਡਾਰ 23.02 ਅਰਬ ਡਾਲਰ 'ਤੇ ਸਥਿਰ ਰਿਹਾ। ਬੀਤੇ ਹਫ਼ਤੇ 'ਚ ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੇ ਕੋਲ ਰਾਖਵੀਂ ਪੂੰਜੀ 1.69 ਕਰੋੜ ਡਾਲਰ ਘਟ ਕੇ 3.33 ਅਰਬ ਡਾਲਰ ਅਤੇ ਵਿਸ਼ੇਸ਼ ਨਿਕਾਸੀ ਹੱਕ 98 ਲੱਖ ਡਾਲਰ ਦੀ ਗਿਰਾਵਟ ਨਾਲ 1.44 ਅਰਬ ਡਾਲਰ 'ਤੇ ਆ ਗਿਆ।


Karan Kumar

Content Editor

Related News