ਦੇਸ਼ ਦੇ ਇਤਿਹਾਸ ''ਚ ਸੋਨਾ ਪਹਿਲੀ ਵਾਰ 43 ਹਜ਼ਾਰ ਦੇ ਪਾਰ, ਚਾਂਦੀ ਨੇ ਵੀ ਮਾਰੀ ਛਾਲ

02/19/2020 7:04:42 PM

ਨਵੀਂ ਦਿੱਲੀ — ਅੰਤਰਰਾਸ਼ਟਰੀ ਪੱਧਰ 'ਤੇ ਕੀਮਤੀ ਧਾਤੂ 'ਚ ਭਾਰੀ ਉਛਾਲ ਦੇ ਕਾਰਨ ਦਿੱਲੀ ਸਰਾਫਾ ਬਜ਼ਾਰ ਵਿਚ ਬੁੱਧਵਾਰ ਨੂੰ ਸੋਨਾ 700 ਰੁਪਏ ਦੀ ਵੱਡੀ ਛਲਾਂਗ ਲਗਾ ਕੇ ਪਹਿਲੀ ਵਾਰ 43 ਹਜ਼ਾਰ ਦੇ ਪਾਰ 43170 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਇਸ ਦੌਰਾਨ ਚਾਂਦੀ 600 ਰੁਪਏ ਦੀ ਤੇਜ਼ੀ ਲੈ ਕੇ 48,600 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ। ਲੰਡਨ ਅਤੇ ਨਿਊਯਾਰਕ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨਾ ਹਾਜਿਰ ਅੱਜ 8.9 ਡਾਲਰ ਚਮਕ ਕੇ 1,609.45 ਡਾਲਰ ਪ੍ਰਤੀ ਔਂਸ ਦੇ ਭਾਅ ਵਿਕਿਆ। ਅਪ੍ਰੈਲ ਦਾ ਅਮਰੀਕੀ ਸੋਨਾ ਵਾਇਦਾ ਵੀ 7.70 ਡਾਲਰ ਚੜ੍ਹ ਕੇ 1,607.70 ਡਾਲਰ ਪ੍ਰਤੀ ਔਂਸ ਬੋਲਿਆ ਗਿਆ। ਅੰਤਰਰਾਸ਼ਟਰੀ ਬਜ਼ਾਰ ਵਿਚ ਚਾਂਦੀ ਹਾਜਿਰ 0.19 ਡਾਲਰ ਚੜ੍ਹ ਕੇ 18.33 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ। ਮਾਹਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਲਗਾਤਾਰ ਫੈਲਣ ਕਾਰਨ ਨਿਵੇਸ਼ਕਾਂ ਨੇ ਸੁਰੱਖਿਅਤ ਨਿਵੇਸ਼ ਲਈ ਕੀਮਤੀ ਧਾਤੂਆਂ ਦਾ ਨਿਵੇਸ਼ ਵਧਾਇਆ ਹੈ ਜਿਸ ਕਾਰਨ ਇਨ੍ਹਾਂ ਦੀਆਂ ਕੀਮਤਾਂ ਵਿਚ ਭਾਰੀ ਤੇਜ਼ੀ ਦੇਖੀ ਜਾ ਰਹੀ ਹੈ। ਕੱਲ੍ਹ ਕਾਰੋਬਾਰ ਬੰਦ ਹੋਣ 'ਤੇ ਹੀ ਸੋਨਾ ਕਰੀਬ 1600 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ ਸੀ।

ਸਥਾਨਕ ਬਜ਼ਾਰ ਵਿਚ ਸੋਨਾ ਸਟੈਂਡਰਡ 700 ਰੁਪਏ ਚਮਕ ਕੇ ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ 43 ਹਜ਼ਾਰ ਰੁਪਏ ਦੇ ਪਾਰ 43170 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਸੋਨਾ ਭਟੂਰ ਵੀ ਇੰਨੀ ਹੀ ਤੇਜ਼ੀ ਲੈ ਕੇ 43,000 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ ਵਿਕਿਆ। ਅੱਠ ਗ੍ਰਾਮ ਵਾਲੀ ਗਿੰਨੀ 200 ਰੁਪਏ ਚਮਕ ਕੇ 31,300 ਰੁਪਏ 'ਤੇ ਰਹੀ। ਚਾਂਦੀ ਹਾਜਿਰ 600 ਰੁਪਏ ਦੀ ਤੇਜ਼ੀ ਨਾਲ 48,600 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਰਹੀ। ਚਾਂਦੀ ਵਾਇਦਾ 1134 ਰੁਪਏ ਦੀ ਛਲਾਂਗ ਲਗਾ ਕੇ 47,455 ਰੁਪਏ ਪ੍ਰਤੀ ਕਿਲੋਗ੍ਰਾਮ ਬੋਲੀ ਗਈ।

ਸਿੱਕਾ ਦੀ ਖਰੀਦ ਅਤੇ ਵਿਕਰੀ 10 ਰੁਪਏ ਘੱਟ ਕੇ ਕ੍ਰਮਵਾਰ 970 ਰੁਪਏ ਅਤੇ 980 ਰੁਪਏ ਪ੍ਰਤੀ ਯੂਨਿਟ ਰਹਿ ਗਈ।

ਅੱਜ ਦੋਵੇਂ ਕੀਮਤੀ ਧਾਤਾਂ ਦੀਆਂ ਕੀਮਤਾਂ ਇਸ ਤਰ੍ਹਾਂ ਹਨ: -

ਸੋਨਾ ਸਟੈਂਡਰਡ  ਪ੍ਰਤੀ 10 ਗ੍ਰਾਮ...... 43,170 ਰੁਪਏ 
ਸੋਨਾ ਭਟੂਰ ਪ੍ਰਤੀ 10 ਗ੍ਰਾਮ ........... 43,000 ਰੁਪਏ 
ਚਾਂਦੀ ਹਾਜ਼ਰ ਪ੍ਰਤੀ ਕਿਲੋਗ੍ਰਾਮ ........ 48,600 ਰੁਪਏ 
ਚਾਂਦੀ ਵਾਇਦਾ ਪ੍ਰਤੀ ਕਿਲੋਗ੍ਰਾਮ ..... 47,455 ਰੁਪਏ
ਸਿੱਕਾ ਖਰੀਦ ਪ੍ਰਤੀ ਯੂਨਿਟ ..................970 ਰੁਪਏ 
ਸਿੱਕਾ ਵਿਕਰੀ ਪ੍ਰਤੀ ਯੂਨਿਟ ............... 980 ਰੁਪਏ 
ਗਿੰਨੀ ਪ੍ਰਤੀ ਅੱਠ ਗ੍ਰਾਮ ................31,300 ਰੁਪਏ


Related News