ਇਜ਼ ਆਫ ਡੂਇੰਗ ਬਿਜ਼ਨੈੱਸ : FM ਨਿਰਮਲਾ ਸੀਤਾਰਮਣ ਨੇ ਕਿਹਾ-ਹੋਰ ਸ਼ਹਿਰਾਂ ਨੂੰ ਬਣਾਇਆ ਜਾਵੇਗਾ ਰੈਂਕਿੰਗ ਦਾ ਆਧਾਰ

10/24/2019 6:00:05 PM

ਨਵੀਂ ਦਿੱਲੀ — ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਭਾਰਤ 'ਚ ਕਾਰੋਬਾਰ ਦੀ ਸੁਗਮਤਾ ਨੂੰ ਲੈ ਕੇ ਵਰਲਡ ਬੈਂਕ ਵਲੋਂ ਜਾਰੀ ਕੀਤੀ ਗਈ ਰੈਂਕਿੰਗ 'ਚ ਭਾਰਤ ਦਾ ਦਰਜਾ ਸੁਧਰਨ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਇਜ਼ ਆਫ ਡੂਇੰਗ ਬਿਜ਼ਨੈੱਸ ਰੈਂਕਿੰਗ 'ਚ ਭਾਰਤ ਦੇ ਪ੍ਰਦਰਸ਼ਨ 'ਤੇ ਗੱਲ ਕਰਦੇ ਹੋਏ ਨਿਰਮਲਾ ਨੇ ਕਿਹਾ ਕਿ ਇਸ ਰੈਂਕਿੰਗ ਲਈ ਉਨ੍ਹਾਂ ਸ਼ਹਿਰਾਂ ਦੀ ਸੂਚੀ 'ਚ ਬੇਂਗਲੁਰੂ ਅਤੇ ਕੋਲਕਾਤਾ ਦਾ ਨਾਮ ਵੀ ਜੋੜਾ ਜਾਵੇਗਾ, ਜਿਨ੍ਹਾਂ ਦੇ ਸਰਵੇ ਦੇ ਆਧਾਰ 'ਤੇ ਰੈਂਕਿੰਗ ਹੁੰਦੀ ਹੈ। 

 

ਜ਼ਿਕਰਯੋਗ ਹੈ ਕਿ ਵਰਲਡ ਬੈਂਕ ਨੇ ਇਜ਼ ਆਫ ਡੂਇੰਗ ਕਾਰੋਬਾਰ 'ਚ 190 ਦੇਸ਼ਾਂ ਦੀ ਰੈਂਕਿੰਗ(DBR) ਜਾਰੀ ਕੀਤੀ ਹੈ। ਇਸ ਸੂਚੀ ਮੁਤਾਬਕ ਭਾਰਤ ਉਨ੍ਹਾਂ 10 ਦੇਸ਼ਾਂ 'ਚ ਸ਼ਾਮਲ ਹੈ ਜਿਨ੍ਹਾਂ ਨੇ ਇਸ ਸੂਚੀ 'ਚ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਇਹ ਤੀਜੀ ਵਾਰ ਹੈ ਜਦੋਂ ਭਾਰਤ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ 'ਚ ਟਾਪ 10 'ਚ ਆਪਣੀ ਥਾਂ ਬਣਾਈ। ਇਹ ਲਗਾਤਾਰ ਪੰਜਵੀਂ ਵਾਰ ਹੈ ਜਦੋਂ ਭਾਰਤ ਦੀ ਰੈਂਕਿੰਗ ਸੁਧਰੀ ਹੈ ਅਤੇ ਇਹ ਪਿਛਲੀ ਵਾਰ ਦੀ 77ਵੀਂ ਰੈਂਕਿੰਗ ਤੋਂ 14 ਸਥਾਨ ਚੜ੍ਹ ਕੇ 63ਵੇਂ ਸਥਾਨ 'ਤੇ ਆ ਗਿਆ।

ਵਰਲਡ ਬੈਂਕ ਦੀ ਰੈਂਕਿੰਗ ਅਨੁਸਾਰ ਇਸ ਸੂਚੀ 'ਚ ਨਿਊਜ਼ੀਲੈਂਡ ਟਾਪ 'ਤੇ ਰਿਹਾ। ਇਸ ਦੇ ਬਾਅਦ ਕ੍ਰਮਵਾਰ : ਸਿੰਗਾਪੁਰ, ਹਾਂਗਕਾਂਗ ਦਾ ਨੰਬਰ ਹੈ। ਦੱਖਣੀ ਕੋਰਿਆ ਇਸ ਸੂਚੀ 'ਚ ਪੰਜਵੇਂ ਅਤੇ ਅਮਰੀਕਾ ਛੇਵੇਂ ਸਥਾਨ 'ਤੇ ਹੈ। ਇਸ ਸੂਚੀ ਅਜਿਹੇ ਸਮੇਂ ਆਈ ਹੈ ਜਦੋਂ ਭਾਰਤੀ ਰਿਜ਼ਰਵ ਬੈਂਕ, ਵਰਲਡ ਬੈਂਕ ਅਤੇ ਆਈ.ਐਮ.ਐਫ. ਨੇ ਦੇਸ਼ ਦੀ ਆਰਥਿਕ ਵਾਧਾ ਦਰ ਦੇ ਅਨੁਮਾਨ 'ਚ ਕਟੌਤੀ ਕੀਤੀ ਹੈ।


Related News