ਲਾਕਡਾਊਨ ਕਾਰਣ ਫਲਿੱਪਕਾਰਟ ਨੇ ਬੰਦ ਕੀਤੀਆਂ ਸੇਵਾਵਾਂ, ਐਮਾਜ਼ੋਨ ਦੇਵੇਗੀ ਸਿਰਫ ਜ਼ਰੂਰੀ ਚੀਜਾਂ

Wednesday, Mar 25, 2020 - 08:52 PM (IST)

ਲਾਕਡਾਊਨ ਕਾਰਣ ਫਲਿੱਪਕਾਰਟ ਨੇ ਬੰਦ ਕੀਤੀਆਂ ਸੇਵਾਵਾਂ, ਐਮਾਜ਼ੋਨ ਦੇਵੇਗੀ ਸਿਰਫ ਜ਼ਰੂਰੀ ਚੀਜਾਂ

ਬਿਜ਼ਨੈੱਸ ਡੈਸਕ—ਵਾਲਮਾਰਟ ਦੀ ਮਾਲਕਾਨਾ ਹੱਕ ਵਾਲੀ ਕੰਪਨੀ ਫਲਿੱਪਕਾਰਟ ਨੇ ਬੁੱਧਵਾਰ ਨੂੰ ਆਪਣੀ ਵੈੱਬਸਾਈਟ 'ਤੇ ਇਕ ਨੋਟਿਸ ਪਾਇਆ ਹੈ। ਜਿਸ 'ਚ ਕਿਹਾ ਗਿਆ ਹੈ ਕਿ ਭਾਰਤ 'ਚ ਕੋਰੋਨਾਵਾਇਰਸ ਮਹਾਮਾਰੀ ਕਾਰਣ 21 ਦਿਨ ਲਈ ਲਾਕਡਾਊਨ ਨੂੰ ਦੇਖਦੇ ਹੋਏ ਕੰਪਨੀ ਨੇ ਆਪਣੀਆਂ ਸੇਵਾਵਾਂ ਅਜੇ ਬੰਦ ਕਰ ਦਿੱਤੀਆਂ ਹਨ। ਫਲਿੱਪਕਾਰਟ ਦੀ ਐਪ ਅਤੇ ਵੈੱਬਸਾਈਟ 'ਤੇ ਸਰਚ ਆਪਸ਼ਨ 'ਚ ਸਾਰੇ ਪ੍ਰੋਡਕਟਸ ਨੂੰ ਆਊਟ ਆਫ ਸਟਾਕ ਦੱਸ ਰਿਹਾ ਹੈ। ਕੰਪਨੀ ਨੇ ਆਪਣੇ ਸੰਦੇਸ਼ 'ਚ ਕਿਹਾ ਕਿ ਤੁਹਾਡੀ ਜ਼ਰੂਰਤਾਂ ਸਾਡੇ ਲਈ ਸਭ ਤੋਂ ਅਹਿਮ ਹਨ ਅਤੇ ਸਾਡਾ ਵਾਅਦਾ ਹੈ ਕਿ ਅਸੀਂ ਜਲਦ ਤੋਂ ਜਲਦ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ।

ਫਲਿੱਪਕਾਰਟ ਨੇ ਹਾਲਾਂਕਿ ਇਹ ਨਹੀਂ ਕਿਹਾ ਕਿ ਉਹ ਫਿਰ ਕਦੋਂ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰੇਗੀ। ਕੰਪਨੀ ਨੇ ਆਪਣੇ ਬਿਆਨ 'ਚ ਕਿਹਾ ਕਿ ਇਹ ਮੁਸ਼ਕਲ ਸਮਾਂ ਹੈ ਅਜਿਹਾ ਪਹਿਲੇ ਨਹੀਂ ਹੋਇਆ। ਇਸ ਤੋਂ ਪਹਿਲਾਂ ਰਾਸ਼ਟਰ ਦੀ ਮਦਦ ਲਈ ਲੋਕ ਘਰਾਂ 'ਚ ਕਦੇ ਨਹੀਂ ਰਹੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਈ-ਕਾਮਰਸ ਕੰਪਨੀ ਐਮਾਜ਼ੋਨ ਇੰਡੀਆ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਸ ਨੇ ਅਸਥਾਈ ਤੌਰ 'ਤੇ ਆਰਡਰਸ ਲੈਣੇ ਬੰਦ ਕਰ ਦਿੱਤੇ ਹਨ ਅਤੇ ਕੋਰੋਨਾਵਾਇਰਸ ਨਾਲ ਲੜਨ ਲਈ ਦੇਸ਼ਭਰ 'ਚ ਹੋਏ ਲਾਕਡਾਊਨ ਦੌਰਾਨ ਗੈਰ-ਜ਼ਰੂਰੀ ਚੀਜਾਂ ਦੀ ਸ਼ਿਪਮੈਂਟ ਰੋਕ ਦਿੱਤੀ ਹੈ ਕਿਉਂਕਿ ਉਹ ਸਿਰਫ ਜ਼ਰੂਰੀ ਘਰੇਲੂ ਸਮਾਨਾਂ, ਹਾਈਜੀਨ ਅਤੇ ਹੋਰ ਜ਼ਰੂਰੀ ਪ੍ਰੋਡਕਟਸ ਦੀ ਡਿਲਿਵਰੀ 'ਤੇ ਹੀ ਫੋਕਸ ਕਰ ਰਹੀ ਹੈ।

ਇਸ ਤੋਂ ਪਹਿਲਾਂ ਟਵਿੱਟਰ 'ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਇਹ ਖਬਰ ਦੇਖਣ ਨੂੰ ਮਿਲੀ ਸੀ ਕਿ ਪੁਲਸ ਕਰਮਚਾਰੀਆਂ ਅਤੇ ਬਿਗ ਬਾਸਕੇਟ ਦੇ ਡਿਲਿਵਰੀ ਪਾਰਟਨਰਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਦੇਸ਼ਭਰ 'ਚ ਮੰਗਲਵਾਰ ਰਾਤ 12 ਵਜੇ ਤੋਂ 21 ਦਿਨਾਂ ਲਈ ਸੰਪੂਰਨ ਲਾਕਡਾਊਨ ਰਹੇਗਾ।


author

Karan Kumar

Content Editor

Related News