ਫਲਿੱਪਕਾਰਟ ਦਾ ਨਵਾਂ ਆਫਰ, ਸਮਾਰਟਫੋਨ ਅਤੇ ਸਮਾਰਟ TV ਖਰੀਦਣ ''ਤੇ ਫ੍ਰੀ ਮਿਲੇਗੀ ਇਹ ਸਰਵਿਸ

Sunday, May 17, 2020 - 07:12 PM (IST)

ਫਲਿੱਪਕਾਰਟ ਦਾ ਨਵਾਂ ਆਫਰ, ਸਮਾਰਟਫੋਨ ਅਤੇ ਸਮਾਰਟ TV ਖਰੀਦਣ ''ਤੇ ਫ੍ਰੀ ਮਿਲੇਗੀ ਇਹ ਸਰਵਿਸ

ਗੈਜੇਟ ਡੈਸਕ—ਜੇਕਰ ਤੁਸੀਂ ਵੀ ਆਨਲਾਈਨ ਸ਼ਾਪਿੰਗ ਸਾਈਟ ਫਲਿੱਪਕਾਰਟ ਤੋਂ ਕੋਈ ਪ੍ਰੋਡਕਟ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਫਲਿੱਪਕਾਰਟ ਰਾਹੀਂ ਇਨ੍ਹਾਂ ਦਿਨੀਂ ਜੇਕਰ ਤੁਸੀਂ ਸਮਾਰਟਫੋਨ ਜਾਂ Smart TV ਖਰੀਦੋਗੇ ਤਾਂ ਤੁਹਾਨੂੰ 6 ਮਹੀਨਿਆਂ ਲਈ ਯੂਟਿਊਬ ਪ੍ਰੀਮੀਅਮ ਦੀ ਸਬਸਕਰੀਪਸ਼ਨ ਫ੍ਰੀ 'ਚ ਆਫਰ ਕੀਤੀ ਜਾਵੇਗੀ। ਫਲਿੱਪਕਾਰਟ ਵੱਲੋਂ ਇਹ ਆਫਰ ਗਾਹਕਾਂ ਨੂੰ 18 ਮਈ 2020 ਤਕ ਲਈ ਹੀ ਦਿੱਤਾ ਜਾ ਰਿਹਾ ਹੈ।

ਯੂਜ਼ਰਸ ਨੂੰ ਮਿਲਣਗੇ 774 ਰੁਪਏ ਰੁਪਏ ਦੇ ਬੈਨੀਫਿਟਸ
ਬੈਨੀਟਿਫਸ ਦੀ ਗੱਲ ਕਰੀਏ ਤਾਂ ਯੂਟਿਊਬ ਪ੍ਰੀਮੀਅਮ ਦੀ ਸਬਸਕਰੀਪਸ਼ ਲਈ ਫਿਲਹਾਲ ਯੂਜ਼ਰਸ ਨੂੰ ਹਰ ਮਹੀਨੇ 129 ਰੁਪਏ ਖਰਚ ਕਰਨੇ ਪੈਂਦੇ ਹਨ। ਇਸ 'ਚ ਯੂਜ਼ਰਸ ਨੂੰ ਨਾ ਸਿਰਫ ਐਡ ਫ੍ਰੀ ਕੰਟੈਂਟ ਮਿਲਦਾ ਹੈ, ਬਲਕਿ ਉਹ ਯੂਟਿਊਬ ਓਰੀਜਨਲ ਕੰਟੈਂਟ ਵੀ ਐਕਸੈਸ ਕਰ ਸਕਦੇ ਹਨ। ਇਹ ਸਰਵਿਸ 6 ਮਹੀਨਿਆਂ ਲਈ ਫ੍ਰੀ ਮਿਲੇਗੀ ਭਾਵ ਯੂਜ਼ਰਸ ਨੂੰ 774 ਰੁਪਏ ਦਾ ਬੈਨੀਫਿਟ ਹੋਵੇਗਾ


author

Karan Kumar

Content Editor

Related News