ਦਰਭੰਗਾ ਹਵਾਈ ਅੱਡੇ ਤੋਂ ਉਡਾਣ ਨਵੰਬਰ ਦੇ ਪਹਿਲੇ ਹਫਤੇ ਤੋਂ ਸ਼ੁਰੂ

9/12/2020 9:22:34 PM

ਨਵੀਂ ਦਿੱਲੀ- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਦਰਭੰਗਾ ਹਵਾਈ ਅੱਡੇ ਤੋਂ ਉਡਾਣ ਅਗਲੇ ਛਟੀ ਪੂਜਾ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੋ ਜਾਵੇਗੀ। 

ਉਨ੍ਹਾਂ ਨੇ ਦੱਸਿਆ ਕਿ ਉੱਥੇ ਨਿਰਮਾਣ ਕਾਰਜ ਪੂਰਾ ਹੋਣ ਵਾਲਾ ਹੈ। ਮੰਤਰੀ ਨੇ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਅਤੇ ਝਾਰਖੰਡ ਦੇ ਦੇਵਘਰ ਜ਼ਿਲ੍ਹਿਆਂ ਵਿਚ ਬਣਾਏ ਜਾ ਰਹੇ ਹਵਾਈ ਅੱਡੀਆਂ ਦੇ ਕਾਰਜ ਵਿਚ ਪ੍ਰਗਤੀ ਦੀ ਸਮੀਖਿਆ ਦੇ ਬਾਅਦ ਇਹ ਗੱਲ ਆਖੀ। ਪੁਰੀ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦਰਭੰਗਾ ਤੋਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਲਈ ਉਡਾਣਾਂ ਦੀ ਬੁਕਿੰਗ ਸਤੰਬਰ ਮਹੀਨੇ ਦੇ ਅਖੀਰ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਰਭੰਗਾ ਹਵਾਈ ਅੱਡੇ ਦਾ ਜ਼ਿਆਦਾਤਰ ਕੰਮ ਪੂਰਾ ਹੋ ਚੁੱਕਾ ਹੈ। 

ਉੱਥੋਂ ਉਡਾਣ ਛਟੀ ਪੂਜਾ ਤੋਂ ਪਹਿਲਾਂ ਨਵੰਬਰ ਦੇ ਪਹਿਲੇ ਹਫਤੇ ਵਿਚ ਸ਼ੁਰੂ ਕਰ ਦਿੱਤੀ ਜਾਵੇਗੀ। ਉੱਥੇ ਆਉਣ-ਜਾਣ ਵਾਲੇ ਕਮਰੇ, ਜਾਂਚ-ਕੇਂਦਰ ਕਨਵੇਅਰ ਪੱਟੀ ਅਤੇ ਹੋਰ ਪ੍ਰਕਾਰ ਦੀਆਂ ਸੁਵਿਧਾਵਾਂ ਤਿਆਰ ਹਨ। ਬਾਕੀ ਕੰਮ ਅਕਤੂਬਰ ਵਿਚ ਪੂਰਾ ਹੋ ਜਾਵੇਗਾ। ਪੁਰੀ ਨੇ ਦੱਸਿਆ ਕਿ ਦੇਵਘਰ ਹਵਾਈ ਅੱਡੇ ਦਾ ਕਾਫੀ ਕੰਮ ਹੋ ਚੁੱਕਾ ਹੈ। ਬਾਕੀ ਕੰਮ ਵੀ ਸਮੇਂ 'ਤੇ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਹਵਾਈ ਅੱਡਾ ਵੀ ਬਹੁਤ ਜਲਦੀ ਚਾਲੂ ਕਰ ਦਿੱਤਾ ਜਾਵੇਗਾ। 


Sanjeev

Content Editor Sanjeev