RBI ਲੈ ਸਕਦਾ ਹੈ ਇਹ ਵੱਡਾ ਫ਼ੈਸਲਾ, ਬੈਂਕ ਐੱਫ. ਡੀ. ਗਾਹਕਾਂ ਨੂੰ ਮਿਲੇਗੀ ਸੌਗਾਤ

Friday, Feb 12, 2021 - 03:20 PM (IST)

RBI ਲੈ ਸਕਦਾ ਹੈ ਇਹ ਵੱਡਾ ਫ਼ੈਸਲਾ, ਬੈਂਕ ਐੱਫ. ਡੀ. ਗਾਹਕਾਂ ਨੂੰ ਮਿਲੇਗੀ ਸੌਗਾਤ

ਨਵੀਂ ਦਿੱਲੀ- ਫਿਕਸਡ ਡਿਪਾਜ਼ਿਟ (ਐੱਫ. ਡੀ.) 'ਤੇ ਅਪ੍ਰੈਲ ਤੋਂ ਜ਼ਿਆਦਾ ਵਿਆਜ ਮਿਲਣਾ ਸ਼ੁਰੂ ਹੋ ਸਕਦਾ ਹੈ। ਹਾਲਾਂਕਿ, ਕਰਜ਼ ਮਹਿੰਗਾ ਹੋ ਸਕਦਾ ਹੈ। ਇਹ ਇਸ ਲਈ ਕਿਉਂਕਿ ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿਆਜ ਦਰਾਂ ਵਧਾ ਸਕਦਾ ਹੈ। ਇਸ ਦੇ ਫ਼ਲਸਰੂਪ ਬੈਂਕ ਜਮ੍ਹਾਂ ਅਤੇ ਕਰਜ਼ ਦਰਾਂ ਵਧਾ ਦੇਣਗੇ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਰਿਜ਼ਰਵ ਬੈਂਕ ਮਹਿੰਗਾਈ ਨੂੰ ਕਾਬੂ ਕਰਨ ਲਈ ਵਿਆਜ ਦਰਾਂ ਵਧਾ ਸਕਦਾ ਹੈ। ਨਵੇਂ ਵਿੱਤੀ ਸਾਲ ਵਿਚ ਆਰ. ਬੀ. ਆਈ. ਦੀ ਪਹਿਲੀ ਬੈਠਕ ਅਪ੍ਰੈਲ ਦੇ ਪਹਿਲੇ ਹਫ਼ਤੇ ਹੋਵੇਗੀ।

ਭਾਰਤੀ ਰਿਜ਼ਰਵ ਬੈਂਕ ਦਾ ਮਹਿੰਗਾਈ ਨੂੰ 2 ਤੋਂ 6 ਫ਼ੀਸਦੀ ਵਿਚਕਾਰ ਕਾਬੂ ਰੱਖਣ ਦਾ ਟੀਚਾ ਹੈ ਪਰ ਪਿਛਲੀਆਂ ਦੋ ਤਿਮਾਹੀਆਂ ਯਾਨੀ ਸਤੰਬਰ ਅਤੇ ਦਸੰਬਰ ਦੀ ਤਿਮਾਹੀ ਵਿਚ ਮਹਿੰਗਾਈ ਦਰ 6 ਫ਼ੀਸਦੀ ਤੋਂ ਉੱਪਰ ਰਹੀ ਹੈ। ਜੇਕਰ ਜਨਵਰੀ-ਮਾਰਚ ਦੌਰਾਨ ਇਹ ਟੀਚੇ ਤੋਂ ਜ਼ਿਆਦਾ ਰਹਿੰਦੀ ਹੈ ਤਾਂ ਆਰ. ਬੀ. ਆਈ. ਦਰਾਂ ਨੂੰ ਵਧਾ ਕੇ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ।

ਇਹ ਵੀ ਪੜ੍ਹੋ- ਭਾਰਤ, ਰੂਸ ਵਿਚਕਾਰ ਉਡਾਣਾਂ ਸ਼ੁਰੂ, ਟੂਰਸਿਟਾਂ ਨੂੰ ਫਿਲਹਾਲ ਇਜਾਜ਼ਤ ਨਹੀਂ

ਜਨਵਰੀ ਦੇ ਮਹਿੰਗਾਈ ਅੰਕੜੇ ਸ਼ੁੱਕਰਵਾਰ ਭਾਵ ਅੱਜ ਜਾਰੀ ਹੋਣੇ ਹਨ। ਫਰਵਰੀ ਦੇ ਅੰਕੜੇ ਜਦੋਂ ਮਾਰਚ ਵਿਚ ਆਉਣਗੇ ਤਾਂ ਉਸ 'ਤੇ ਰਿਜ਼ਰਵ ਬੈਂਕ ਫ਼ੈਸਲਾ ਕਰੇਗਾ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਵਿਕਾਸ ਦਰ ਨੂੰ ਬੜ੍ਹਾਵਾ ਦੇਣ ਲਈ ਲਗਾਤਾਰ ਪਿਛਲੀਆਂ ਚਾਰ ਮੀਟਿੰਗਾਂ ਵਿਚ ਦਰਾਂ ਨੂੰ ਜਿਓਂ ਦੀ ਤਿਓਂ ਰੱਖਿਆ ਹੈ। ਵਿਸ਼ਲੇਸ਼ਕਾਂ ਮੁਤਾਬਕ, ਮਹਿੰਗਾਈ ਕਾਬੂ ਵਿਚ ਨਹੀਂ ਆਉਂਦੀ ਹੈ ਤਾਂ ਆਰ. ਬੀ. ਆਈ. ਦਰਾਂ ਵਧਾ ਸਕਦਾ ਹੈ। ਬ੍ਰੋਕਰੇਜ ਫਰਮ ਦਾ ਅਨੁਮਾਨ ਹੈ ਕਿ ਜਨਵਰੀ ਵਿਚ ਪ੍ਰਚੂਨ ਮਹਿੰਗਾਈ ਦਰ ਵਿਚ ਮਾਮੂਲੀ ਕਮੀ ਆ ਸਕਦੀ ਹੈ ਅਤੇ ਇਹ 5.4 ਫ਼ੀਸਦੀ ਦੇ ਆਸ-ਪਾਸ ਰਹਿ ਸਕਦੀ ਹੈ।

ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ, 30 ਫ਼ੀਸਦੀ ਤੱਕ ਮਹਿੰਗੀ ਹੋਵੇਗੀ ਹਵਾਈ ਯਾਤਰਾ

►ਫਿਕਸਡ ਡਿਪਾਜ਼ਿਟ ਦਰਾਂ 'ਚ ਵਾਧੇ ਦੀ ਉਮੀਦ ਬਾਰੇ ਕੁਮੈਂਟ ਬਾਕਸ 'ਚ ਦਿਓ ਟਿਪਣੀ


author

Sanjeev

Content Editor

Related News