ਫਿਚ ਨੇ ਵਧਾਇਆ GDP ਗ੍ਰੋਥ ਦਾ ਅੰਦਾਜ਼ਾ, ਹੁਣ 7.4 ਫੀਸਦੀ ਦੀ ਦਰ ਨਾਲ ਵਧੇਗੀ ਇਕਾਨਮੀ

Friday, Dec 05, 2025 - 04:06 PM (IST)

ਫਿਚ ਨੇ ਵਧਾਇਆ GDP ਗ੍ਰੋਥ ਦਾ ਅੰਦਾਜ਼ਾ, ਹੁਣ 7.4 ਫੀਸਦੀ ਦੀ ਦਰ ਨਾਲ ਵਧੇਗੀ ਇਕਾਨਮੀ

ਨਵੀਂ ਦਿੱਲੀ (ਭਾਸ਼ਾ) - ਫਿਚ ਰੇਟਿੰਗਜ਼ ਨੇ ਵੀਰਵਾਰ ਨੂੰ ਚਾਲੂ ਵਿੱਤੀ ਸਾਲ 2025-26 ਲਈ ਭਾਰਤ ਦੀ ਜੀ. ਡੀ. ਪੀ. ਗ੍ਰੋਥ ਦਾ ਅੰਦਾਜ਼ਾ 6.9 ਤੋਂ ਵਧਾ ਕੇ 7.4 ਫੀਸਦੀ ਕਰ ਦਿੱਤਾ ਹੈ। ਰੇਟਿੰਗ ਏਜੰਸੀ ਨੇ ਕਿਹਾ ਕਿ ਵਧਦਾ ਖਪਤਕਾਰ ਖਰਚ, ਬਿਹਤਰ ਸੈਂਟੀਮੈਂਟ ਅਤੇ ਜੀ. ਐੱਸ. ਟੀ. ਸੁਧਾਰਾਂ ਦੇ ਸਾਕਾਰਾਤਮਕ ਪ੍ਰਭਾਵ ਦੌਰਾਨ ਗ੍ਰੋਥ ਦਾ ਅੰਦਾਜ਼ਾ ਵਧਾਇਆ ਗਿਆ ਹੈ।

ਇਹ ਵੀ ਪੜ੍ਹੋ :   ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ਏਜੰਸੀ ਨੇ ਕਿਹਾ ਕਿ ਮਹਿੰਗਾਈ ’ਚ ਗਿਰਾਵਟ ਨਾਲ ਆਰ. ਬੀ. ਆਈ. ਨੂੰ ਦਸੰਬਰ ’ਚ ਰੈਪੋ ਦਰ 5.25 ਫੀਸਦੀ ਤੱਕ ਘਟਾਉਣ ਦੀ ਗੁੰਜਾਇਸ਼ ਮਿਲੇਗੀ। ਰਿਜ਼ਰਵ ਬੈਂਕ 2025 ’ਚ ਹੁਣ ਤੱਕ 100 ਬੇਸਿਸ ਪੁਆਇੰਟ ਦੀ ਕਟੌਤੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ :    ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ

ਜੁਲਾਈ–ਸਤੰਬਰ ਤਿਮਾਹੀ ’ਚ ਜੀ. ਡੀ. ਪੀ. ਵਾਧਾ 8.2 ਫੀਸਦੀ ਸੀ

ਫਿਚ ਅਨੁਸਾਰ ਜੁਲਾਈ–ਸਤੰਬਰ ਤਿਮਾਹੀ ’ਚ ਭਾਰਤ ਦੀ ਆਰਥਿਕ ਵਾਧਾ ਦਰ 8.2 ਫੀਸਦੀ ’ਤੇ ਪਹੁੰਚ ਗਈ, ਜੋ ਅਪ੍ਰੈਲ-ਜੂਨ ਦੀ 7.8 ਦੀ ਵਾਧਾ ਦਰ ਤੋਂ ਵੱਧ ਹੈ। ਰਿਪੋਰਟ ’ਚ ਕਿਹਾ ਗਿਆ ਕਿ ਬਾਕੀ ਵਿੱਤੀ ਸਾਲ ਦੌਰਾਨ ਵਾਧਾ ਥੋੜ੍ਹਾ ਸੁਸਤ ਹੋ ਸਕਦਾ ਹੈ ਪਰ ਪੂਰੇ ਸਾਲ ਲਈ ਅੰਦਾਜ਼ੇ ਨੂੰ 7.4 ਫੀਸਦੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਫਿਚ ਨੇ ਕਿਹਾ ਕਿ ਇਸ ਸਾਲ ਇਕਨਾਮਿਕ ਗ੍ਰੋਥ ਦਾ ਮੁੱਖ ਇੰਜਣ ਪ੍ਰਾਈਵੇਟ ਕੰਜ਼ੰਪਸ਼ਨ ਹੈ, ਜਿਸ ਨੂੰ ਮਜ਼ਬੂਤ ਅਸਲੀ ਇਨਕਮ ਗ੍ਰੋਥ, ਬਿਹਤਰ ਕੰਜ਼ਿਊਮਰ ਸੈਂਟੀਮੈਂਟਸ, 22 ਸਤੰਬਰ ਤੋਂ ਲਾਗੂ ਵਿਆਪਕ ਜੀ. ਐੱਸ. ਟੀ. ਕਟੌਤੀ ਨਾਲ ਫਾਇਦਾ ਹੋਵੇਗਾ। ਸਰਕਾਰ ਨੇ 375 ਵਸਤਾਂ ’ਤੇ ਜੀ. ਐੱਸ. ਟੀ. ਘਟਾਇਆ, ਜਿਸ ਨਾਲ 99 ਫੀਸਦੀ ਤੋਂ ਵੱਧ ਖਪਤਕਾਰ ਵਸਤਾਂ ਸਸਤੀਆਂ ਹੋ ਗਈਆਂ ਹਨ। ਫਿਚ ਨੇ ਵਿੱਤੀ ਸਾਲ 2026-27 ਲਈ ਭਾਰਤ ਦਾ ਜੀ. ਡੀ. ਪੀ. ਵਾਧਾ 6.4 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਲਾਗੂ ਹੋਣਗੇ RBI ਦੇ ਨਵੇਂ ਡਿਜੀਟਲ ਬੈਂਕਿੰਗ ਨਿਯਮ, ਸ਼ਿਕਾਇਤਾਂ ਮਿਲਣ ਤੋਂ ਬਾਅਦ ਸਰਕਾਰ ਨੇ ਲਿਆ ਫ਼ੈਸਲਾ

ਫਿਚ ਨੂੰ ਉਮੀਦ ਹੈ ਕਿ ਫਾਈਨਾਂਸ਼ੀਅਲ ਕੰਡੀਸ਼ਨ ’ਚ ਨਰਮੀ ਆਉਣ ਨਾਲ ਵਿੱਤੀ ਸਾਲ 2026-27 ਦੀ ਦੂਜੀ ਛਿਮਾਹੀ ’ਚ ਨਿੱਜੀ ਨਿਵੇਸ਼ ਵਧਣਾ ਸ਼ੁਰੂ ਹੋਵੇਗਾ। ਉਥੇ ਹੀ, ਅਕਤੂਬਰ ’ਚ ਪ੍ਰਚੂਨ ਮਹਿੰਗਾਈ ਦਰ ਘੱਟ ਕੇ 0.3 ਫੀਸਦੀ, ਜੋ ਹੁਣ ਤੱਕ ਦਾ ਰਿਕਾਰਡ ਹੇਠਲਾ ਪੱਧਰ ਹੈ। ਇਸ ਦੀ ਮੁੱਖ ਵਜ੍ਹਾ ਫੂਡ ਅਤੇ ਬੇਵਰੇਜਿਸ ਦੀਆਂ ਕੀਮਤਾਂ ’ਚ ਕਮੀ ਰਹੀ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ

ਫਿਚ ਨੇ ਕਿਹਾ ਕਿ ਘਟਦੀ ਮਹਿੰਗਾਈ ਨਾਲ ਆਰ. ਬੀ. ਆਈ. ਦਸੰਬਰ ’ਚ ਇਕ ਹੋਰ ਦਰ ਕਟੌਤੀ ਕਰ ਸਕਦਾ ਹੈ। ਨਾਲ ਹੀ, ਨਕਦ ਰਿਜ਼ਰਵ ਅਨੁਪਾਤ (ਸੀ. ਆਰ. ਆਰ.) ਨੂੰ 4 ਤੋਂ 3 ਫੀਸਦੀ ਕਰਨ ਦਾ ਵੀ ਪੜਾਅਬੱਧ ਪ੍ਰਭਾਵ ਹੋਵੇਗਾ। ਆਰ. ਬੀ. ਆਈ. ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਸ਼ੁੱਕਰਵਾਰ ਨੂੰ ਆਪਣੀ ਨੀਤੀ ਸਮੀਖਿਆ ਜਾਰੀ ਕਰੇਗੀ।

ਫਿਚ ਨੇ ਕਿਹਾ ਕਿ ਮੁੱਖ ਮਹਿੰਗਾਈ (ਕੋਰ ਸੀ. ਪੀ. ਆਈ.) ’ਚ ਸੁਧਾਰ ਅਤੇ ਆਰਥਿਕ ਗਤੀਵਿਧੀਆਂ ਦੀ ਮਜ਼ਬੂਤੀ ਨੂੰ ਵੇਖਦੇ ਹੋਏ ਆਰ. ਬੀ. ਆਈ. ਦਾ ਦਰ ਕਟੌਤੀ ਚੱਕਰ ਖਤਮ ਹੋ ਗਿਆ ਹੈ, ਅਗਲੇ 2 ਸਾਲਾਂ ਤੱਕ ਰੈਪੋ ਦਰ 5.25 ਫੀਸਦੀ ਹੀ ਰਹਿਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News