ਮਾਰੂਤੀ ਦੀ ਜਿਮਨੀ ਤੋਂ ਲੈ ਕੇ ਗ੍ਰੈਂਡ ਵਿਟਾਰਾ ਤਕ... ਤਿਉਹਾਰੀ ਸੀਜ਼ਨ 'ਚ ਮਿਲ ਰਹੀ ਭਾਰੀ ਛੋਟ
Sunday, Oct 27, 2024 - 08:07 PM (IST)
ਆਟੋ ਡੈਸਕ- ਜੇਕਰ ਤੁਸੀਂ ਮਾਰੂਤੀ ਸੁਜ਼ੂਕੀ ਨੈਕਸਾ ਦੀ ਕੋਈ ਗੱਡੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਕਤੂਬਰ ਦਾ ਮਹੀਨਾ ਹੈ ਅਤੇ ਲਗਭਗ ਸਾਰੇ ਕਾਰ ਵਿਕਰੇਤਾ ਆਪਣੀਆਂ ਗੱਡੀਆਂ 'ਤੇ ਆਫਰ ਦੇ ਰਹੇ ਹਨ। ਮਾਰੂਤੀ ਵੀ ਨੈਕਸਾ ਲਾਈਨਅਪ ਦੇ ਸਾਰੇ ਮਾਡਲਾਂ 'ਤੇ ਡਿਸਕਾਊਂਟ ਦੇ ਰਹੀ ਹੈ। ਹਾਲਾਂਕਿ, ਇਹ ਡਿਸਕਾਊਂਟ ਇਸ ਮਹੀਨੇ ਯਾਨੀ ਅਕਤੂਬਰ ਦੇ ਅਖੀਰ ਤਕ ਹੀ ਉਪਲੱਬਧ ਹੈ, ਤਾਂ ਦੇਰ ਨਾ ਕਰੋ।
ਮਾਰੂਤੀ ਜਿਮਨੀ 'ਤੇ 80,000 ਰੁਪਏ ਤਕ ਦਾ ਡਿਸਕਾਊਂ ਮਿਲ ਰਿਹਾ ਹੈ। ਉਥੇ ਹੀ ਜੇਕਰ ਤੁਸੀਂ MSSF Maruti Suzuki Smart Finance ਤੋਂ ਜਿਮਨੀ ਫਾਈਨਾਂਸ ਕਰਵਾਉਂਦੇ ਹੋ ਤਾਂ 1.5 ਲੱਖ ਰੁਪਏ ਤਕ ਦਾ ਹੋਰ ਡਿਸਕਾਊਂਟ ਮਿਲੇਗਾ। ਜਿਸ ਨੂੰ ਮਿਲਾ ਕੇ ਕੁੱਲ ਡਿਸਕਾਊਂਟ 2.3 ਲੱਖ ਰੁਪਏ ਬਣਦਾ ਹੈ। ਇਹ ਡਿਸਕਾਊਂਟ ਜਿਮਨੀ ਦੇ ਟਾਪ-ਸਪੇਕ ਅਲਫਾ ਵੇਰੀਐਂਟ 'ਤੇ ਹੈ। ਮਿਡ-ਸਪੇਕ ਜ਼ੇਟਾ ਵੇਰੀਐਂਟ 'ਤੇ ਲਗਭਗ 95,000 ਰੁਪਏ ਹੈ ਅਤੇ MSSF ਰਾਹੀਂ ਲੈਂਦੇ ਹੋ ਤਾਂ 1.75 ਲੱਖ ਰੁਪਏ ਦਾ ਕੁੱਲ ਡਿਸਕਾਊਂਟ ਤੁਹਾਨੂੰ ਮਿਲੇਗਾ।
ਇਹ ਵੀ ਪੜ੍ਹੋ- ਦੀਵਾਲੀ 'ਤੇ ਕਰੋ ਬੰਪਰ ਬਚਤ, ਭਾਰਤ 'ਚ ਟੈਕਸ ਫ੍ਰੀ ਹੋਈਆਂ ਇਹ ਕਾਰਾਂ
ਜਿਮਨੀ ਇਕ ਬਿਹਤਰੀਨ ਆਫਰੋਡਰ ਹੈ। ਇਸ ਦਾ ਕੰਪੈਕਟ ਸਾਈਜ਼ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। ਤੰਗ ਰਸਤਿਆਂ 'ਤੇ ਜਿਮਨੀ ਚੰਗੀ ਪਰਫਾਰਮੈਂਸ ਦਿੰਦੀ ਹੈ। ਗੱਲ ਕਰੀਏ ਆਫਰੋਡ ਕੈਪੇਬਿਲਿਟੀਜ਼ ਦੀ ਤਾਂ ਉਹ ਵੀ ਕਮਾਲ ਦੀਆਂ ਹਨ। ਉਂਝ ਵੀ ਜਿਮਨੀ ਜਿਸ ਕੀਮਤ 'ਤੇ ਆਉਂਦੀ ਹੈ ਉਸ ਕੀਮਤ 'ਚ ਹੋਰ ਕੋਈ ਵੀ ਮੈਨੂਫੈਕਚਰਰ 4x4 ਗੱਡੀ ਨਹੀਂ ਬਣਾਉਂਦਾ।
ਇਹ ਵੀ ਪੜ੍ਹੋ- 3 ਮਹੀਨਿਆਂ ਤਕ ਫ੍ਰੀ ਇੰਟਰਨੈੱਟ ਦੇ ਰਹੀ ਇਹ ਕੰਪਨੀ, BSNL, Airtel, ਤੇ Jio ਦੀ ਵਧੀ ਟੈਨਸ਼ਨ
ਉਥੇ ਹੀ ਮਾਰੂਤੀ ਦੀ ਇਨਵਿਕਟੋ ਅਤੇ ਗ੍ਰੈਂਡ ਵਿਟਾਰਾ 'ਤੇ ਵੀ ਡਿਸਕਾਊਂਟਸ ਉਪਲੱਬਧ ਹਨ। ਜੇਕਰ ਤੁਸੀਂ ਮਾਰੂਤੀ ਦੀ ਫਾਈਨਾਂਸਿੰਗ ਸਕੀਮ ਨੂੰ ਚੁਣਦੇ ਹੋ। ਨੈਕਸਾ ਦੀ ਇਗਨਿਸ ਦੀ ਗੱਲ ਕਰੀਏ ਤਾਂ ਉਸ 'ਤੇ ਲਗਭਗ 58,000 ਰੁਪਏ ਤਕ ਦਾ ਡਿਸਕਾਊਂਟ ਹੈ ਅਤੇ ਮਾਰੂਤੀ ਬਲੈਨੋ 'ਤੇ ਲਗਭਗ 52,000 ਰੁਪਏ ਤਕ ਦਾ ਹੈ। ਦੱਸ ਦੇਈਏ ਕਿ ਕੁਝ ਗੱਡੀਆਂ ਦੇ ਨਾਲ ਐਕਸਚੇਂਜ ਭੋਨਸ ਅਤੇ ਸਕ੍ਰੈਪੇਜ ਬੋਨਸ ਦਾ ਆਫਰ ਵੀ ਹੈ ਪਰ ਦੋਵੇਂ ਆਫਰ ਇਕੱਠੇ ਨਹੀਂ ਲਏ ਜਾ ਸਕਦੇ।
ਇਹ ਵੀ ਪੜ੍ਹੋ- iPhone 15 ਖਰੀਦਣ ਦਾ ਸੁਨਹਿਰੀ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ