ਗਲਤ ਬਿੱਲ ਕੀਤਾ ਜਾਰੀ, ਬਿਜਲੀ ਵਿਭਾਗ ਦੇਵੇਗਾ ਜੁਰਮਾਨਾ

Sunday, Oct 15, 2017 - 12:50 AM (IST)

ਬਾਰਾਂ— ਜ਼ਿਲਾ ਖਪਤਕਾਰ ਫੋਰਮ ਨੇ ਗਲਤ ਬਿਜਲੀ ਬਿੱਲ ਨੂੰ ਰੱਦ ਕਰ ਕੇ ਬਿਜਲੀ ਵਿਭਾਗ ਨੂੰ ਖਪਤਕਾਰ ਨੂੰ ਹੋਈ ਪ੍ਰੇਸ਼ਾਨੀ ਲਈ 7000 ਰੁਪਏ ਜੁਰਮਾਨਾ ਕੀਤਾ ਹੈ। 
ਕੀ ਹੈ ਮਾਮਲਾ
ਗਾਇਤਰੀ ਨਗਰ ਅਟਰੂ ਨਿਵਾਸੀ ਮਨੋਰਮਾ ਗੌਤਮ ਨੂੰ ਬਿਜਲੀ ਵਿਭਾਗ ਨੇ ਗਲਤ ਬਿੱਲ ਜਾਰੀ ਕੀਤਾ ਸੀ, ਜਿਸ ਨੂੰ ਸਹੀ ਕਰਨ ਲਈ ਉਸ ਨੇ ਕਾਫ਼ੀ ਬੇਨਤੀ ਕੀਤੀ ਪਰ ਬਿਜਲੀ ਵਿਭਾਗ ਨੇ ਸੁਣਵਾਈ ਨਹੀਂ ਕੀਤੀ। ਦੁਖੀ ਹੋ ਕੇ ਉਸਨੇ ਫੋਰਮ ਦੇ ਸਾਹਮਣੇ ਮੁਕੱਦਮਾ ਪੇਸ਼ ਕੀਤਾ ਸੀ। ਫੋਰਮ ਨੇ ਇਸ ਨੂੰ ਵਿਭਾਗ ਦੀ ਸੇਵਾ 'ਚ ਕਮੀ ਪਾਇਆ। 
ਇਹ ਕਿਹਾ ਫੋਰਮ ਨੇ
ਫੋਰਮ ਦੇ ਪ੍ਰਧਾਨ ਪਵਨ ਐੱਨ. ਚੰਦਰ ਅਤੇ ਮੈਂਬਰ ਲਲਿਤ ਵੈਸ਼ਣਵ ਤੇ ਮਧੂ ਨਾਮਾ ਨੇ ਵਿਰੋਧੀ ਧਿਰ ਬਿਜਲੀ ਵਿਭਾਗ ਨੂੰ ਸੇਵਾ 'ਚ ਕਮੀ ਅਤੇ ਗ਼ੈਰ-ਵਾਜਿਬ ਵਿਵਹਾਰ ਦਾ ਦੋਸ਼ੀ ਮੰਨਦਿਆਂ ਗਲਤ ਬਿਜਲੀ ਬਿੱਲ ਨੂੰ ਰੱਦ ਕਰ ਕੇ ਪਿਛਲੇ 6 ਮਹੀਨੇ ਜਾਂ 1 ਸਾਲ ਦੀ ਔਸਤ ਖਪਤ ਦੇ ਆਧਾਰ 'ਤੇ ਸੋਧ ਕੇ ਬਿੱਲ ਜਾਰੀ ਕਰਨ ਦਾ ਹੁਕਮ ਦਿੱਤਾ। ਨਾਲ ਹੀ ਸ਼ਿਕਾਇਤਕਰਤਾ ਨੂੰ ਹੋਈ ਮਾਨਸਿਕ ਪ੍ਰੇਸ਼ਾਨੀ ਲਈ ਬਤੌਰ ਨੁਕਸਾਨਪੂਰਤੀ 5000 ਰੁਪਏ ਅਤੇ ਬਤੌਰ ਅਦਾਲਤੀ ਖ਼ਰਚ 2000 ਰੁਪਏ ਇਕ ਮਹੀਨੇ 'ਚ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਦਿੱਤਾ।


Related News