GST ਵਿਭਾਗ ਵੱਲੋਂ ਗਾਹਕ ਨੂੰ ਬਿੱਲ ਨਾ ਦੇਣ ’ਤੇ ਦੋ ਦੁਕਾਨਦਾਰਾਂ ਨੂੰ ਨੋਟਿਸ ਜਾਰੀ

Friday, Oct 04, 2024 - 03:34 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ, ਦੂਆ)- ਬਰਨਾਲਾ ਦੇ ਮੁੱਖ ਬਾਜ਼ਾਰਾਂ ’ਚ ਅੱਜ ਜੀ.ਐੱਸ.ਟੀ. ਵਿਭਾਗ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਡਿਪਟੀ ਕਮਿਸ਼ਨਰ ਸਟੇਟ ਟੈਕਸ ਅਤੇ ਅਸਿਸਟੈਂਟ ਕਮਿਸ਼ਨਰ ਪਟਿਆਲਾ ਡਵੀਜ਼ਨ ਰਮਨਦੀਪ ਕੌਰ ਦੇ ਨਿਰਦੇਸ਼ਾਂ ਅਤੇ ਏ.ਸੀ.ਐੱਸ.ਟੀ. ਸੁਨੀਤਾ ਬਤਰਾ ਦੀ ਰਹਿਨੁਮਾਈ ’ਚ ਕੀਤੀ ਗਈ। ਇਸ ਚੈਕਿੰਗ ਮੁਹਿੰਮ ਦਾ ਮਕਸਦ ਸੀ ਕਿ ਦੁਕਾਨਦਾਰਾਂ ਵੱਲੋਂ ਗਾਹਕਾਂ ਨੂੰ ਖਰੀਦੇ ਸਾਮਾਨ ਦੇ ਬਿੱਲ ਜਾਰੀ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਟੈਕਸ ਚੋਰੀ ਦੀਆਂ ਕਾਰਵਾਈਆਂ ਨੂੰ ਰੋਕਿਆ ਜਾਵੇ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਧਦੀ ਗਰਮੀ ਤੋਂ ਮਿਲੇਗੀ ਰਾਹਤ, ਅੱਜ ਇਨ੍ਹਾਂ ਜ਼ਿਲ੍ਹਿਆਂ 'ਚ ਹੋਵੇਗੀ ਬਰਸਾਤ

ਇਸ ਮੁਹਿੰਮ ਤਹਿਤ ਬਰਨਾਲਾ ਸ਼ਹਿਰ ਦੇ ਵੱਖ-ਵੱਖ ਮੁੱਖ ਬਾਜ਼ਾਰਾਂ ’ਚ ਜੀ. ਐੱਸ. ਟੀ. ਵਿਭਾਗ ਦੀ ਟੀਮ ਨੇ ਗਾਹਕਾਂ ਤੋਂ ਖਰੀਦੇ ਗਏ ਸਾਮਾਨ ਦੇ ਬਿੱਲਾਂ ਦੀ ਜਾਂਚ ਕੀਤੀ, ਜਿਨ੍ਹਾਂ ਗਾਹਕਾਂ ਕੋਲ ਖਰੀਦੇ ਸਾਮਾਨ ਦੇ ਬਿੱਲ ਮੌਜੂਦ ਨਹੀਂ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਦੁਕਾਨਦਾਰਾਂ ਕੋਲ ਲੈ ਜਾ ਕੇ ਪੁੱਛਿਆ ਗਿਆ ਕਿ ਕਿਉਂ ਬਿੱਲ ਨਹੀਂ ਦਿੱਤਾ ਗਿਆ। ਇਸ ਦੌਰਾਨ, ਦੋ ਦੁਕਾਨਦਾਰਾਂ ਨੂੰ ਬਿੱਲ ਨਾ ਜਾਰੀ ਕਰਨ ਲਈ ਨੋਟਿਸ ਜਾਰੀ ਕੀਤੇ ਗਏ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਸਾਹਮਣੇ ਆਈ ਚਿੰਤਾ ਭਰੀ ਖ਼ਬਰ

‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ, ਜੀ. ਐੱਸ. ਟੀ. ਵਿਭਾਗ ਦੇ ਈ.ਟੀ.ਓ. ਸੁਨੀਲ ਗੋਇਲ ਨੇ ਦੱਸਿਆ ਕਿ ਰਮਨਦੀਪ ਕੌਰ ਦੇ ਨਿਰਦੇਸ਼ਾਂ ਅਧੀਨ ਇਹ ਚੈਕਿੰਗ ਮੁਹਿੰਮ ਅੱਜ ਬਰਨਾਲਾ ਸ਼ਹਿਰ ’ਚ ਸ਼ੁਰੂ ਕੀਤੀ ਗਈ। ਉਨ੍ਹਾਂ ਨੇ ਸਾਫ ਕੀਤਾ ਕਿ ਟੈਕਸ ਚੋਰੀ ਇਕ ਵੱਡਾ ਅਪਰਾਧ ਹੈ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਇਸ ਨਾਲ ਦੇਸ਼ ਦੇ ਵਿਕਾਸ ਲਈ ਮਿਲਣ ਵਾਲੀ ਰਾਸ਼ੀ ਨੂੰ ਘਟਾਉਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਅਜੇ ਵੀ ਜਾਰੀ ਰਹੇਗੀ ਅਤੇ ਵਿਭਾਗ ਵੱਲੋਂ ਬਾਜ਼ਾਰਾਂ ’ਚ ਸਾਮਾਨ ਖਰੀਦਣ ਵਾਲਿਆਂ ਦੀ ਚੈਕਿੰਗ ਕੀਤੀ ਜਾਵੇਗੀ।ਇਸ ਚੈਕਿੰਗ ਮੁਹਿੰਮ ’ਚ ਜੀ.ਐੱਸ.ਟੀ. ਵਿਭਾਗ ਦੇ ਈ.ਟੀ.ਓ. ਸੁਨੀਲ ਗੋਇਲ ਦੇ ਨਾਲ ਇੰਸਪੈਕਟਰ ਗਗਨਦੀਪ ਸਿੰਘ, ਇੰਸਪੈਕਟਰ ਅਮਨਦੀਪ ਗਾਂਧੀ ਅਤੇ ਮਹਿੰਦਰ ਕੌਰ ਵੀ ਸ਼ਾਮਲ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News