ਪੰਜਾਬ ਵਿਚ ਬਿਜਲੀ ਨੂੰ ਲੈ ਕੇ ਹੈਰਾਨੀਜਨਕ ਰਿਪੋਰਟ, ਪੜ੍ਹੋ ਪੂਰੀ ਖ਼ਬਰ

Sunday, Oct 06, 2024 - 05:18 PM (IST)

ਪੰਜਾਬ ਵਿਚ ਬਿਜਲੀ ਨੂੰ ਲੈ ਕੇ ਹੈਰਾਨੀਜਨਕ ਰਿਪੋਰਟ, ਪੜ੍ਹੋ ਪੂਰੀ ਖ਼ਬਰ

ਚੰਡੀਗੜ੍ਹ/ਪਟਿਆਲਾ (ਪਰਮੀਤ)- ਗਰਮੀਆਂ ਦੇ ਦਿਨ ਲੰਘਣ ਦੇ ਬਾਵਜੂਦ ਪੰਜਾਬ ਵਿਚ ਬਿਜਲੀ ਦੀ ਮੰਗ ਇਸ ਵੇਲੇ 14 ਹਜ਼ਾਰ ਮੈਗਾਵਾਟ ਤੋਂ ਪਾਰ ਬਰਕਰਾਰ ਹੈ। ਦੇਸ਼ ਵਿਚ ਦੁਸਹਿਰਾ ਆਉਣ ਵਿਚ ਸਿਰਫ ਇਕ ਹਫਤੇ ਦਾ ਸਮਾਂ ਰਹਿ ਗਿਆ ਹੈ ਅਤੇ ਕਹਿਣ ਨੂੰ ਸਰਦੀ ਦਾ ਮੌਸਮ ਸ਼ੁਰੂ ਹੈ ਪਰ ਹਾਲੇ ਤੱਕ ਦਿਨ ਵੇਲੇ ਤਾਂ ਕੀ ਸਵੇਰੇ-ਸ਼ਾਮ ਦੀ ਠੰਢ ਵੀ ਸ਼ੁਰੂ ਨਹੀਂ ਹੋਈ ਜਿਸ ਦਾ ਨਤੀਜਾ ਇਹ ਹੈ ਕਿ ਪੰਜਾਬ ਵਿਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਦਿਨ ਵੇਲੇ 4 ਹਜ਼ਾਰ ਮੈਗਾਵਾਟ ਦੇ ਕਰੀਬ ਜ਼ਿਆਦਾ ਚਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਨਗਰ ਕੀਰਤਨ ਦੌਰਾਨ ਵਾਪਰੇ ਹਾਦਸੇ ਦਾ ਦਰਦਨਾਕ ਮੰਜ਼ਰ! ਲਪੇਟ 'ਚ ਆਏ ਕਈ ਲੋਕ, ਵੇਖੋ Exclusive ਵੀਡੀਓ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ ਰਿਪੋਰਟ ਮੁਤਾਬਕ ਸਵੇਰੇ 9 ਤੋਂ ਸ਼ਾਮ 5.30 ਵਜੇ ਤੱਕ ਪੰਜਾਬ ਵੇਲੇ ਇਸ ਵੇਲੇ ਬਿਜਲੀ ਦੀ ਮੰਗ 14448 ਮੈਗਾਵਾਟ ਦੇ ਕਰੀਬ ਚਲ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਇਹ ਮੰਗ 10686 ਮੈਗਾਵਾਟ ਸੀ। ਪੰਜਾਬ ਵਿਚ ਇਸ ਵੇਲੇ ਵੀ ਗਰਮੀ ਦਾ ਕਹਿਰ ਹੈ ਤੇ ਦਿਨ ਵੇਲੇ ਤੇ ਰਾਤ ਨੂੰ ਏਅਰ ਕੰਡੀਸ਼ਨਰ (ਏ. ਸੀ.) ਗਰਮੀਆਂ ਵਾਂਗੂ ਹੀ ਚਲ ਰਹੇ ਹਨ।

ਇਸ ਸਾਲ ਰਾਤ 12 ਤੋਂ ਸਵੇਰੇ 6 ਵਜੇ ਤੱਕ ਬਿਜਲੀ ਦੀ ਮੰਗ 11220 ਮੈਗਾਵਾਟ ਦੇ ਕਰੀਬ ਚਲ ਰਹੀ ਹੈ, ਜਦੋਂ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿਚ ਇਸ ਵੇਲੇ ਇਹ ਮੰਗ 8407 ਮੈਗਾਵਾਟ ਸੀ। ਸ਼ਾਮ 5.30 ਤੋਂ ਰਾਤ 9.30 ਵਜੇ ਤੱਕ ਇਸ ਸਾਲ ਬਿਜਲੀ ਦੀ ਮੰਗ 11818 ਮੈਗਾਵਾਟ ਚਲ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਹ 9029 ਮੈਗਾਵਾਟ ਸੀ। ਰਾਤ 9.30 ਤੋਂ 12.00 ਵਜੇ ਤੱਕ ਬਿਜਲੀ ਦੀ ਮੰਗ ਇਸ ਸਾਲ 11561 ਮੈਗਾਵਾਟ ਚਲ ਰਹੀ ਹੈ ਜਦੋਂ ਕਿ ਪਿਛਲੇ ਸਾਲ ਇਸ ਸਮੇਂ ਇਹ ਮੰਗ 8796 ਮੈਗਾਵਾਟ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਕੂਲ 'ਚ ਬੰਬ ਦੀ ਧਮਕੀ ਨੂੰ ਲੈ ਕੇ ਸਨਸਨੀਖੇਜ਼ ਖ਼ੁਲਾਸਾ

ਪਿਛਲੇ ਸਾਲ ਦੇ ਮੁਕਾਬਲੇ ਡੈਮਾਂ ਵਿਚ ਵੀ ਪਾਣੀ ਘਟਿਆ

ਇਹ ਨਹੀਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤਿਉਹਾਰਾਂ ਦੇ ਸੀਜ਼ਨ ਵਿਚ ਵੀ ਬਿਜਲੀ ਦੀ ਮੰਗ ਜ਼ਿਆਦਾ ਚਲ ਰਹੀ ਹੈ ਕਿਉਂਕਿ ਠੰਢ ਦੀ ਦਸਤਕ ਨਹੀਂ ਹੋਈ ਸਗੋਂ ਪ੍ਰਮੁੱਖ ਡੈਮਾਂ ਵਿਚ ਵੀ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹੈ। ਭਾਖੜਾ ਡੈਮ ਵਿਚ ਇਸ ਵੇਲੇ ਪਾਣੀ ਦਾ ਪੱਧਰ 1646.40 ਫੁੱਟ ਹੈ ਜਦੋਂ ਕਿ ਪਿਛਲੇ ਸਾਲ ਅੱਜ ਕੱਲ੍ਹ ਦੇ ਦਿਨਾਂ ਵਿਚ ਇਹ ਪੱਧਰ 1671.07 ਫੁੱਟ ਸੀ। ਡੇਹਰ ਡੈਮ ਵਿਚ ਪਾਣੀ ਦਾ ਪੱਧਰ 2920.53 ਫੁੱਟ ਹੈ ਜਦੋਂ ਕਿ ਪਿਛਲੇ ਸਾਲ ਇਹ ਪੱਧਰ 2925.59 ਫੁੱਟ ਸੀ। ਇਸੇ ਤਰੀਕੇ ਪੋਂਗ ਡੈਮ ਵਿਚ ਪਾਣੀ ਇਸ ਵੇਲੇ 1362.47 ਫੁੱਟ ਹੈ ਜਦੋਂ ਕਿ ਪਿਛਲੇ ਸਾਲ ਇਹ ਪੱਧਰ 1386.07 ਫੁੱਟ ਸੀ। ਰਣਜੀਤ ਸਾਗਰ ਡੈਮ ਵਿਚ ਇਸ ਵੇਲੇ ਪਾਣੀ ਦਾ ਪੱਧਰ 498.30 ਮੀਟਰ ਹੈ ਜਦੋਂ ਕਿ ਪਿਛਲੇ ਸਾਲ ਇਹ ਪੱਧਰ 514.93 ਮੀਟਰ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News