ਸਾਊਦੀ ਅਰਬ ਅਤੇ ਰੂਸ ਦੀ ‘ਜ਼ਿੱਦ’ ਅੱਗੇ ਸਭ ਕੁਝ ਫੇਲ, 8 ਫ਼ੀਸਦੀ ਮਹਿੰਗਾ ਹੋਇਆ ਕੱਚਾ ਤੇਲ
Tuesday, Sep 19, 2023 - 10:55 AM (IST)
ਨਵੀਂ ਦਿੱਲੀ (ਇੰਟ.)– ਇੰਟਰਨੈਸ਼ਨਲ ਮਾਰਕੀਟ ’ਚ ਕੱਚੇ ਤੇਲ ਦੀ ਕੀਮਤ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਕਰੀਬ ਢਾਈ ਹਫ਼ਤਿਆਂ ਵਿੱਚ ਕੱਚੇ ਤੇਲ ਦੀ ਕੀਮਤ 8 ਫ਼ੀਸਦੀ ਤੋਂ ਜ਼ਿਆਦਾ ਵਧ ਚੁੱਕੀ ਹੈ। ਸਾਊਦੀ ਅਰਬ ਅਤੇ ਰੂਸ ਵਲੋਂ ਪ੍ਰੋਡਕਸ਼ਨ ਕੱਟ ਕਰਨ ਦਾ ਅਸਰ ਸਪੱਸ਼ਟ ਦੇਖਣ ਮਿਲ ਰਿਹਾ ਹੈ। ਉੱਥੇ ਹੀ ਲੀਬੀਆ ਵਿੱਚ ਤੂਫਾਨ ਦਾ ਅਸਰ ਵੀ ਕੱਚੇ ਤੇਲ ਦੀ ਕੀਮਤ ’ਚ ਸਪੱਸ਼ਟ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ
ਜਾਣਕਾਰਾਂ ਦੀ ਮੰਨੀਏ ਤਾਂ ਅਕਤੂਬਰ ’ਚ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ’ਤੇ ਪੁੱਜਣ ਦੇ ਆਸਾਰ ਹਨ। ਮੌਜੂਦਾ ਹਾਲਾਤਾਂ ਨੂੰ ਦੇਖ ਕੇ ਸਪੱਸ਼ਟ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੱਚੇ ਤੇਲ ਦੀ ਕੀਮਤ ਆਉਣ ਵਾਲੇ ਮਹੀਨਿਆਂ ਵਿੱਚ ਘੱਟ ਹੋਣ ਵਾਲੀ ਨਹੀਂ ਹੈ। ਅਮਰੀਕੀ ਸਟ੍ਰੈਟੀਜਿਕ ਰਿਜ਼ਰਵ 50 ਸਾਲਾਂ ਦੇ ਹੇਠਲੇ ਪੱਧਰ ’ਤੇ ਹੈ। ਉੱਥੇ ਹੀ ਓਪੇਕ ਪਲੱਸ ਪ੍ਰੋਡਕਸ਼ਨ ਵਧਾਉਣ ਨੂੰ ਤਿਆਰ ਨਹੀਂ ਹੈ। ਭਵਿੱਖਬਾਣੀ ਇੱਥੋਂ ਤੱਕ ਕੀਤੀ ਜਾ ਰਹੀ ਹੈ ਕਿ ਓਪੇਕ ਪਲੱਸ ਆਪਣੇ ਕੱਟ ਨੂੰ ਮਾਰਚ 2024 ਤੱਕ ਵਧਾ ਸਕਦਾ ਹੈ, ਜਿਸ ਤੋਂ ਬਾਅਦ ਕੀਮਤਾਂ 120 ਡਾਲਰ ਪ੍ਰਤੀ ਬੈਰਲ ਤੋਂ ਜ਼ਿਆਦਾ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਬੈਂਕ ਦੀ ਨੌਕਰੀ 'ਚੋਂ ਕੱਢਿਆ ਬਾਹਰ, ਪਰੇਸ਼ਾਨ ਨੌਜਵਾਨ ਨੇ ਗਲ਼ ਲਾਈ ਮੌਤ, ਸੁਸਾਈਡ ਨੋਟ 'ਚ ਖੋਲ੍ਹੇ ਵੱਡੇ ਰਾਜ਼
ਭਾਰਤ ’ਚ ਕੀਮਤਾਂ ਘੱਟ ਹੋਣ ਦੇ ਆਸਾਰ ਨਹੀਂ
ਉੱਥੇ ਹੀ ਦੂਜੇ ਪਾਸੇ ਭਾਰਤ ਦੀਆਂ ਮੁਸੀਬਤਾਂ ਹੁਣ ਵਧਣੀਆਂ ਸ਼ੁਰੂ ਹੋ ਗਈਆਂ ਹਨ। ਬੀਤੇ ਦੋ ਹਫ਼ਤਿਆਂ ਤੋਂ ਕੱਚੇ ਤੇਲ ਦੀ ਕੀਮਤ ਯਾਨੀ ਬ੍ਰੇਂਟ ਕਰੂਡ ਆਇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੋਂ ਵੱਧ ਬਣੀ ਹੋਈ ਹੈ। ਅਜਿਹੇ ’ਚ ਆਇਲ ਮਾਰਕੀਟਿੰਗ ਕੰਪਨੀਆਂ ਦੇ ਆਉਣ ਵਾਲੇ ਦਿਨਾਂ ਵਿੱਚ ਮੁਨਾਫਾ ਘੱਟ ਹੋਣ ਦੇ ਆਸਾਰ ਹਨ, ਜਿਸ ਕਾਰਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ’ਚ ਕਟੌਤੀ ਦੇ ਆਸਾਰ ਘੱਟ ਦਿਖਾਈ ਦੇ ਰਹੇ ਹਨ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਚਾਰੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਆਖਰੀ ਵਾਰ ਬਦਲਾਅ ਮਈ 2022 ’ਚ ਦੇਖਣ ਨੂੰ ਮਿਲਿਆ ਸੀ। 21 ਮਈ ਨੂੰ ਕੇਂਦਰ ਸਰਕਾਰ ਨੇ ਐਕਸਾਈਜ ਡਿਊਟੀ ਨੂੰ ਘੱਟ ਕੀਤਾ ਸੀ। ਅਪ੍ਰੈਲ 2022 ਵਿੱਚ ਆਖਰੀ ਵਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ। ਅਜਿਹੇ ’ਚ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਆਉਣ ਵਾਲੇ ਦਿਨਾਂ ’ਚ ਸਸਤੇ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਲਈ ਆਮ ਲੋਕਾਂ ਨੂੰ ਲੰਬੀ ਉਡੀਕ ਕਰਨੀ ਪੈ ਸਕਦੀ ਹੈ।
ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ
ਕਈ ਸ਼ਹਿਰਾਂ ’ਚ ਵਧੀਆਂ ਕੀਮਤਾਂ
ਸੋਮਵਾਰ ਨੂੰ ਦੇਸ਼ ਨੂੰ ਵੱਡੇ ਮਹਾਨਗਰਾਂ ’ਚ ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਹਾਲਾਂਕਿ ਕਈ ਸ਼ਹਿਰਾਂ ’ਚ ਕੀਮਤਾਂ ’ਚ ਕੁੱਝ ਬਦਲਾਅ ਹੋਇਆ ਹੈ। ਦਿੱਲੀ-ਐੱਨ. ਸੀ. ਆਰ. ਵਿਚ ਆਉਣ ਵਾਲੇ ਨੋਇਡਾ-ਗ੍ਰੇਟਰ ਨੋਇਡਾ ’ਚ ਪੈਟਰੋਲ 6 ਪੈਸੇ ਵਧ ਕੇ 97.00 ਰੁਪਏ ਪ੍ਰਤੀ ਲਿਟਰ ’ਚ ਵਿਕ ਰਿਹਾ ਹੈ। ਇੱਥੇ ਡੀਜ਼ਲ 3 ਪੈਸੇ ਵਧ ਕੇ 90.14 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਗਾਜ਼ੀਆਬਾਦ ਵਿੱਚ ਪੈਟਰੋਲ 14 ਪੈਸੇ ਮਹਿੰਗਾ ਹੋ ਕੇ 96.58 ਰੁਪਏ ’ਚ ਮਿਲ ਰਿਹਾ ਹੈ। ਇੱਥੇ ਡੀਜ਼ਲ 13 ਪੈਸੇ ਵਧ ਕੇ 89.75 ਰੁਪਏ ਪ੍ਰਤੀ ਲਿਟਰ ’ਤੇ ਵਿਕ ਰਿਹਾ ਹੈ। ਉੱਥੇ ਹੀ ਜੈਪੁਰ ’ਚ ਪੈਟਰੋਲ 14 ਪੈਸੇ ਵਧ ਕੇ 108.45 ਰੁਪਏ ਅਤੇ ਡੀਜ਼ਲ 8 ਪੈਸੇ ਵਧ ਕੇ 93.83 ਰੁਪਏ ਪ੍ਰਤੀ ਲਿਟਰ ’ਤੇ ਵਿਕ ਰਿਹਾ ਹੈ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8