ਫੇਸਬੁੱਕ ਦੇ 50 ਫੀਸਦੀ ਕਾਮੇ ਅਗਲੇ 5 ਤੋਂ 10 ਸਾਲਾਂ ਤਕ ਕਰਨਗੇ ''ਵਰਕ ਫਰਾਮ ਹੋਮ''

Friday, May 22, 2020 - 10:49 AM (IST)

ਫੇਸਬੁੱਕ ਦੇ 50 ਫੀਸਦੀ ਕਾਮੇ ਅਗਲੇ 5 ਤੋਂ 10 ਸਾਲਾਂ ਤਕ ਕਰਨਗੇ ''ਵਰਕ ਫਰਾਮ ਹੋਮ''

ਗੈਜੇਟ ਡੈਸਕ— ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਕਿਹਾ ਹੈ ਕਿ ਅਗਲੇ 5 ਤੋਂ 10 ਸਾਲਾਂ ਤਕ ਕੰਪਨੀ ਦੇ 50 ਫੀਸਦੀ ਕਾਮੇ ਰਿਮੋਟ 'ਤੇ ਕੰਮ ਕਰਨਗੇ। ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਨੇ ਕੋਰੋਨਾ ਮਹਾਂਮਾਰੀ 'ਚ ਵਰਕ ਫਰਾਮ ਹੋਮ ਨੀਤੀ ਅਪਣਾਈ ਹੈ। ਫੇਸਬੁੱਕ ਮੁਤਾਬਕ, ਉਸ ਦਾ ਇਹ ਕਦਮ ਨਾ ਸਿਰਫ ਕਾਮਿਆਂ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰੇਗਾ ਸਗੋਂ ਬੋਰਡ-ਅਧਾਰਿਤ ਆਰਥਿਕ ਖੁਸ਼ਹਾਲੀ ਨੂੰ ਜ਼ਿਆਦਾ ਮਜ਼ਬੂਤ ਬਣਾਏਗਾ। 

ਫੇਸਬੁੱਕ ਨੇ ਬਿਆਨ 'ਚ ਕਿਹਾ ਕਿ ਆਪਣੇ ਮੌਜੂਦਾ ਕਾਮਿਆਂ 'ਚੋਂ ਕੁਝ ਨੂੰ ਹਮੇਸ਼ਾ ਲਈ ਵਰਕ ਫਰਾਮ ਹੋਮ ਕਰਨ ਲਈ ਪੂਰੀ ਮਦਦ ਕਰੇਗੀ। ਨਾਲ ਹੀ ਕੰਪਨੀ ਨੇ ਐਲਾਨ ਕੀਤਾ ਕਿ ਉਹ ਦਫਤਰ ਖੁੱਲ੍ਹਣ 'ਤੇ ਸ਼ੁਰੂਆਤ 'ਚ ਸਿਰਫ 25 ਫੀਸਦੀ ਕਾਮਿਆਂ ਨੂੰ ਦਫਤਰ 'ਚ ਕੰਮ ਕਰਨ ਦੀ ਮਨਜ਼ੂਰੀ ਦੇਵੇਗੀ। ਜੋ ਕਾਮੇ ਘਰੋਂ ਕੰਮ ਕਰਨਗੇ ਉਨ੍ਹਾਂ ਨੂੰ ਆਪਣੀ ਲੋਕੇਸ਼ਨ ਕੰਪਨੀ ਨੂੰ ਦੇਣੀ ਹੋਵੇਗੀ। ਇਹ ਨੀਤੀ ਇਕ ਜਨਵਰੀ ਤੋਂ ਸ਼ੁਰੂ ਹੋਵੇਗੀ। ਨਾਲ ਹੀ ਕੰਪਨੀ ਕਾਮਿਆਂ ਨੂੰ ਉਨ੍ਹਾਂ ਦੁਆਰਾ ਦੱਸੀ ਲੋਕੇਸ਼ਨ 'ਤੇ ਸਥਿਤ ਬੈਂਕ 'ਚ ਤਨਖਾਹ ਪਾਉਣ ਦੀ ਸੁਵਿਧਾ ਵੀ ਦੇਵੇਗੀ।  

ਜ਼ਿਕਰਯੋਗ ਹੈ ਕਿ ਫੇਸਬੁੱਕ ਤੋਂ ਕਰੀਬ ਦੋ ਹਫਤੇ ਪਹਿਲਾਂ ਟਵਿਟਰ ਨੇ ਆਪਣੇ ਕੁਝ ਕਾਮਿਆਂ ਲਈ ਵਰਕ ਫਰਾਮ ਹੋਮ ਨੀਤੀ ਨੂੰ ਲਾਗੂ ਕਰ ਦਿੱਤਾ ਹੈ। ਜ਼ੁਕਰਬਰਗ ਨੇ ਫੇਸਬੁੱਕ ਪੇਜ 'ਤੇ ਲਾਈਵ ਸਟਰੀਮਿੰਗ 'ਚ ਕਿਹਾ ਕਿ ਦਫਤਰ ਤੋਂ ਕੰਮ ਕਰਨ ਲਈ ਕਈ ਵਾਰ ਤੁਸੀਂ ਛੋਟੇ ਸ਼ਹਿਰਾਂ, ਅਲੱਗ ਭਾਈਚਾਰੇ ਅਤੇ ਅਲੱਗ ਬੈਕਗ੍ਰਾਊਂਡ ਦੇ ਲੋਕਾਂ ਨੂੰ ਨੌਕਰੀ ਦੇਣ ਤੋਂ ਬਚਦੇ ਹੋ ਪਰ ਵਰਕ ਫਰਾਮ ਹੋਮ ਨੀਤੀ ਨਾਲ ਅਜਿਹੇ ਲੋਕਾਂ ਕੋਲੋਂ ਕੰਮ ਕਰਾਉਣ 'ਚ ਕੋਈ ਪਰੇਸ਼ਾਨੀ ਨਹੀਂ ਹੁੰਦੀ। ਜ਼ੁਕਰਬਰਗ ਨੇ ਕਿਹਾ ਕਿ ਕੰਪਨੀ ਆਉਣ ਵਾਲੇ ਦਿਨਾਂ 'ਚ ਆਧੁਨਿਕ ਇੰਜੀਨੀਅਰਿੰਗ ਨੂੰ ਕਿਰਾਏ 'ਤੇ ਲੈ ਸਕਦੀ ਹੈ।


author

Rakesh

Content Editor

Related News