ਮਾਰੂਤੀ ਸੁਜ਼ੂਕੀ ਦੀ ਕਾਰ ਖ਼ਰੀਦਣਾ ਹੋਇਆ ਮਹਿੰਗਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

Friday, Apr 16, 2021 - 03:11 PM (IST)

ਮਾਰੂਤੀ ਸੁਜ਼ੂਕੀ ਦੀ ਕਾਰ ਖ਼ਰੀਦਣਾ ਹੋਇਆ ਮਹਿੰਗਾ, ਜਾਣੋ ਕਿੰਨੀਆਂ ਵਧੀਆਂ ਕੀਮਤਾਂ

ਨਵੀਂ ਦਿੱਲੀ  - ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸਜ਼ੂਕੀ ਨੇ ਆਪਣੇ ਚੋਣਵੇਂ ਕਾਰਾਂ ਦੇ ਮਾਡਲਾਂ ਦੀਆਂ ਕੀਮਤਾਂ ਵਿਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਗਾਹਕਾਂ ਨੂੰ ਹੁਣ ਇਨ੍ਹਾਂ ਕਾਰਾਂ ਲਈ 1.6 ਫ਼ੀਸਦੀ ਤੱਕ ਦੀ ਵਧ ਰਕਮ ਦੇਣੀ ਹੋਵੇਗੀ। ਨਵੀਂਆਂ ਕੀਮਤਾਂ ਅੱਜ ਭਾਵ 16 ਅਪ੍ਰੈਲ ਤੋਂ ਲਾਗੂ ਹੋ ਰਹੀਆਂ ਹਨ। ਇਹ ਰਕਮ ਐਕਸ ਸ਼ੋਅਰੂਮ ਕੀਮਤ ਦੇ ਹਿਸਾਬ ਨਾਲ ਵਧ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਇਨਪੁੱਟ ਕਾਸਟ ਵਿਚ ਵਾਧਾ ਹੋਣ ਕਾਰਨ ਚੋਣਵੇਂ ਮਾਡਲਾਂ ਦੀਆਂ ਕੀਮਤਾਂ ਵਧਾਉਣੀਆਂ ਪਈਆਂ ਹਨ।

ਇਹ ਵੀ ਪੜ੍ਹੋ : ਹੁਣ ਸਿਰਫ 9 ਰੁਪਏ ਵਿਚ ਮਿਲੇਗਾ LPG ਗੈਸ ਸਿਲੰਡਰ, ਅੱਜ ਉਠਾਓ ਇਸ ਸ਼ਾਨਦਾਰ ਪੇਸ਼ਕਸ਼ ਦਾ ਲਾਭ

ਐਮ.ਐਸ.ਆਈ. ਦੇ ਕਾਰਜਕਾਰੀ ਨਿਰਦੇਸ਼ਕ (ਮਾਰਕੀਟਿੰਗ ਅਤੇ ਸੇਲਜ਼) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, 'ਨਿਕਾਸੀ ਨਿਯਮਾਂ ਸੰਬੰਧੀ ਨਿਯਮ ਪਿਛਲੇ ਸਾਲ ਅਪ੍ਰੈਲ ਤੋਂ ਲਾਗੂ ਹਨ। ਇਸਦੇ ਨਾਲ ਬਹੁਤ ਸਾਰੇ ਖਰਚੇ ਜੁੜੇ ਹੋਏ ਹਨ। ਅਸੀਂ ਕੀਮਤਾਂ ਵਧਾਉਣ 'ਤੇ ਵਿਚਾਰ ਕੀਤਾ ਸੀ ਪਰ ਪਿਛਲੇ ਸਾਲ ਬਾਜ਼ਾਰ ਦੀ ਸਥਿਤੀ ਚੰਗੀ ਨਹੀਂ ਸੀ। ਇਸ ਲਈ ਅਸੀਂ ਉਸ ਸਮੇਂ ਕੀਮਤ ਨਹੀਂ ਵਧਾ ਸਕਦੇ ਸੀ ਪਰ ਹੁਣ ਕੱਚੇ ਸਮਾਨ ਖਾਸ ਕਰਕੇ ਸਟੀਲ, ਪਲਾਸਟਿਕ ਅਤੇ ਦੁਰਲਭ ਧਾਤਾਂ ਦੀ ਕੀਮਤ ਕਾਫ਼ੀ ਵੱਧ ਗਈ ਹੈ।' 

ਉਨ੍ਹਾਂ ਕਿਹਾ, 'ਅਸੀਂ ਮਹਾਂਮਾਰੀ ਦੇ ਬਾਅਦ ਮੰਗ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਅਤੇ ਇਸੇ ਲਈ ਅਸੀਂ ਜਨਵਰੀ ਵਿਚ ਕੀਮਤਾਂ ਵਿਚ ਵਾਧਾ ਘਟਾ ਦਿੱਤਾ । ਉਸ ਸਮੇਂ ਇਹ ਵੀ ਸੋਚਿਆ ਜਾਂਦਾ ਸੀ ਕਿ ਕੱਚੇ ਮਾਲ ਦੀ ਕੀਮਤ ਜ਼ਿਆਦਾ ਨਹੀਂ ਵਧੇਗੀ ਅਤੇ ਇਸ ਵਿਚ ਗਿਰਾਵਟ ਆ ਸਕਦੀ ਹੈ, ਪਰ ਤਾਜ਼ਾ ਅਨੁਮਾਨਾਂ ਅਨੁਸਾਰ ਕੀਮਤਾਂ ਅਗਲੀਆਂ ਕੁਝ ਤਿਮਾਹੀਆਂ ਵਿਚ ਵੀ ਵਧ ਹੀ ਰਹਿਣ ਵਾਲੀਆਂ ਹਨ। ਇਹੀ ਕਾਰਨ ਹੈ ਕਿ ਅਸੀਂ ਬਿਨਾਂ ਚਾਹੁੰਦੇ ਹੋਏ ਕੀਮਤ ਵਧਾਉਣ ਦਾ ਫੈਸਲਾ ਕੀਤਾ ਹੈ।'

ਇਹ ਵੀ ਪੜ੍ਹੋ : ATM 'ਚੋਂ ਨਿਕਲਣ 'ਪਾਟੇ' ਨੋਟ ਤਾਂ ਕਰੋ ਇਹ ਕੰਮ, ਬੈਂਕ ਵੀ ਨਹੀਂ ਕਰ ਸਕਦਾ ਨਜ਼ਰਅੰਦਾਜ਼

ਕੁਝ ਮਾਡਲਾਂ ਦੀ ਕੀਮਤ ਦਾ ਜਨਵਰੀ ਵਿਚ ਕੀਤਾ ਸੀ ਵਾਧਾ

ਮਾਰੂਤੀ ਨੇ ਇਸ ਸਾਲ ਜਨਵਰੀ ਵਿਚ ਕੁਝ ਕਾਰ ਮਾਡਲਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਕੀਤਾ ਸੀ। ਉਸ ਸਮੇਂ ਵੀ ਇੰਪੁੱਟ ਲਾਗਤ ਨੂੰ ਵਧਾਉਣ ਲਈ ਕਿਹਾ ਜਾਂਦਾ ਸੀ। ਕੰਪਨੀ ਨੇ ਹਾਲ ਹੀ ਵਿਚ ਮਾਰਚ 2021 ਵਿਚ ਕਾਰਾਂ ਦੇ ਉਤਪਾਦਨ ਦੇ ਅੰਕੜੇ ਜਾਰੀ ਕੀਤੇ, ਇਹ ਦੱਸਦੇ ਹੋਏ ਕਿ ਕੰਪਨੀ ਨੇ ਪਿਛਲੇ ਮਹੀਨੇ ਕੁੱਲ 1,72,433 ਯੂਨਿਟ ਕਾਰਾਂ ਦਾ ਉਤਪਾਦਨ ਕੀਤਾ ਸੀ। ਕੰਪਨੀ ਨੇ ਪਿਛਲੇ ਸਾਲ ਇਸੇ ਮਹੀਨੇ 92,540 ਯੂਨਿਟ ਕਾਰਾਂ ਦਾ ਉਤਪਾਦਨ ਕੀਤਾ ਸੀ।

ਇਹ ਵੀ ਪੜ੍ਹੋ : ਗੂਗਲ ਦੇ ਦਫਤਰ 'ਚ ਉਤਪੀੜਨ, 500 ਮੁਲਾਜ਼ਮਾਂ ਨੇ CEO ਸੁੰਦਰ ਪਿਚਾਈ ਨੂੰ ਪੱਤਰ ਲਿਖ ਕੀਤੀ ਸ਼ਿਕਾਇਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News