Audi ਦੀਆਂ ਇਨ੍ਹਾਂ ਸ਼ਾਨਦਾਰ ਕਾਰਾਂ ''ਤੇ ਮਿਲ ਰਹੀ ਹੈ 8.85 ਲੱਖ ਰੁਪਏ ਤਕ ਦੀ ਛੋਟ

Friday, Dec 01, 2017 - 09:15 PM (IST)

Audi ਦੀਆਂ ਇਨ੍ਹਾਂ ਸ਼ਾਨਦਾਰ ਕਾਰਾਂ ''ਤੇ ਮਿਲ ਰਹੀ ਹੈ 8.85 ਲੱਖ ਰੁਪਏ ਤਕ ਦੀ ਛੋਟ

ਜਲੰਧਰ—ਜਰਮਨੀ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਨਪੀ ਆਡੀ ਨੇ ਆਪਣੇ ਚੁਨਿੰਦਾ ਵਾਹਨਾਂ 'ਤੇ ਵਿਸ਼ੇਸ਼ ਛੋਟ ਦਾ ਐਲਾਨ ਕੀਤਾ ਹੈ। ਆਡੀ ਇੰਡੀਆ ਦਾ ਕਹਿਣਾ ਹੈ ਕਿ ਕੁਝ ਮਾਡਲਾਂ 'ਤੇ ਤਿੰਨ ਲੱਖ ਰੁਪਏ ਤੋਂ 8.85 ਲੱਖ ਰੁਪਏ ਤਕ ਦੀ ਛੋਟ ਦਿੱਤੀ ਜਾ ਰਹੀ ਹੈ। ਇੰਨ੍ਹਾਂ ਮਾਡਲਸ 'ਚ ਆਡੀ ਏ3, ਆਡੀ ਏ4, ਆਡੀ ਏ6 ਅਤੇ ਆਡੀ ਕੀਉਂ3 ਸ਼ਾਮਲ ਹੈ। ਇਸ ਤੋਂ ਇਲਾਵਾ ਇੰਨ੍ਹਾਂ ਕਾਰਾਂ 'ਤੇ ਕੰਪਨੀ ਆਸਾਨ ਈ.ਐੱਮ.ਆਈ. ਦੀ ਵੀ ਸੁਵਿਧਾ ਦੇ ਰਹੀ ਹੈ।
ਕੀਮਤਾਂ 'ਚ ਬਦਲਾਅ
ਕੰਪਨੀ ਦੇ ਇਸ ਐਲਾਨ ਤੋਂ ਬਾਅਦ ਆਡੀ ਏ3 ਦੀ ਕੀਮਤ 26.99 ਲੱਖ ਰੁਪਏ, ਆਡੀ ਏ4 ਦੀ ਕੀਮਤ 33.99 ਲੱਖ ਰੁਪਏ, ਆਡੀ ਏ6 ਦੀ ਕੀਮਤ 44.99 ਲੱਖ ਰੁਪਏ ਅਤੇ ਐੱਸ.ਯੂ.ਵੀ. ਆਡੀ ਕੀਉਂ 3 ਦੀ ਕੀਮਤ 29.99 ਲੱਖ ਰੁਪਏ ਹੋ ਗਈ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਆਡੀ ਏ3 ਦੀ ਕੀਮਤ 31.99 ਲੱਖ ਰੁਪਏ, ਆਡੀ ਏ4 ਦੀ ਕੀਮਤ 39.97 ਲੱਖ ਰੁਪਏ, ਆਡੀ ਏ6 ਸਿਡਾਨ ਦੀ ਕੀਮਤ 53.84 ਲੱਖ ਰੁਪਏ ਅਤੇ ਐੱਸ.ਯੂ.ਵੀ. ਕੀਉਂ 3 ਦੀ ਕੀਮਤ 33.4 ਲੱਖ ਰੁਪਏ ਸੀ।


Related News