ਵੀ. ਸੀ. ਆਰ. ਭਰਿਆ ਗਲਤ, ਹੁਣ ਜੇ. ਈ. ਦੇਵੇਗਾ ਹਰਜਾਨਾ

02/26/2018 1:55:09 AM

ਮਾਧੋਪੁਰ— ਬਿਜਲੀ ਨਿਗਮ ਦੇ ਇਕ ਜੂਨੀਅਰ ਇੰਜੀਨੀਅਰ (ਜੇ. ਈ.) ਨੂੰ ਗਲਤ ਵੇਰੀਏਬਲ ਕੂਪਨ ਰੀਨਿਊਏਬਲ ਨੋਟ (ਵੀ. ਸੀ. ਆਰ.) ਭਰਨਾ ਮਹਿੰਗਾ ਪੈ ਗਿਆ। ਜ਼ਿਲਾ ਖਪਤਕਾਰ ਝਗੜਾ ਨਿਪਟਾਰਾ ਫੋਰਮ ਨੇ ਮਾਮਲੇ 'ਚ ਫ਼ੈਸਲਾ ਸੁਣਾਉਂਦੇ ਹੋਏ ਹਰਜਾਨਾ ਰਾਸ਼ੀ 5000 ਰੁਪਏ ਵਿਆਜ ਸਮੇਤ, ਅਦਾਲਤੀ ਖ਼ਰਚਾ ਰਾਸ਼ੀ 5000 ਰੁਪਏ ਜੇ. ਈ. ਦੀ ਤਨਖਾਹ 'ਚੋਂ ਕਟੌਤੀ ਕਰਨ ਦੇ ਹੁਕਮ ਦਿੱਤੇ ਹਨ।
ਕੀ ਹੈ ਮਾਮਲਾ
ਦੀਨ ਮੁਹੰਮਦ ਪੁੱਤਰ ਇਮਾਮ ਨਿਵਾਸੀ ਰੈਗਰ ਮੁਹੱਲਾ ਚੌਥ ਕਾ ਬਰਵਾੜਾ ਨੇ ਦੱਸਿਆ ਕਿ ਉਸ ਨੇ ਬਿਜਲੀ ਵਿਭਾਗ ਤੋਂ ਇਕ ਘਰੇਲੂ ਕੁਨੈਕਸ਼ਨ ਲਿਆ ਹੋਇਆ ਹੈ। ਉਸ ਨੇ ਸਾਰੇ ਬਿੱਲ ਸਮੇਂ 'ਤੇ ਜਮ੍ਹਾ ਕਰਵਾਏ। ਉਸ 'ਤੇ ਬਿਜਲੀ ਨਿਗਮ ਦੀ ਕੋਈ ਰਾਸ਼ੀ ਬਕਾਇਆ ਨਹੀਂ ਹੈ ਪਰ 8 ਫਰਵਰੀ 2016 ਨੂੰ ਬਿਜਲੀ ਵਿਭਾਗ ਵੱਲੋਂ ਉਸ ਨੂੰ ਜੋ ਬਿੱਲ ਜਾਰੀ ਕੀਤਾ ਗਿਆ, ਉਹ 53 ਹਜ਼ਾਰ 879 ਰੁਪਏ ਬਕਾਏ ਦੇ ਜੋੜ ਕੇ ਭੇਜਿਆ ਗਿਆ। ਇਸ ਸਬੰਧ 'ਚ ਸ਼ਿਕਾਇਤ ਕਰਨ 'ਤੇ ਉਸ ਨੂੰ ਦੱਸਿਆ ਗਿਆ ਕਿ ਨਿਗਮ ਕੌਂਸਲਰ ਰਾਜਕੁਮਾਰ ਬੈਰਵਾ ਜੇ. ਈ. ਵੱਲੋਂ 2 ਸਾਲ ਪਹਿਲਾਂ ਵੀ. ਸੀ. ਆਰ. ਭਰਿਆ ਗਿਆ ਸੀ, ਜਿਸ ਦੀ ਰਾਸ਼ੀ ਜੋੜ ਕੇ ਬਿੱਲ ਭੇਜਿਆ ਗਿਆ ਹੈ।
 ਉਸ ਨੇ ਵੀ. ਸੀ. ਆਰ. ਰੱਦ ਕਰਨ ਨੂੰ ਲੈ ਕੇ ਕਈ ਵਾਰ ਬਿਜਲੀ ਵਿਭਾਗ ਦੇ ਸਹਾਇਕ ਇੰਜੀਨੀਅਰ ਤੇ ਜੂਨੀਅਰ ਇੰਜੀਨੀਅਰ ਨੂੰ ਬੇਨਤੀ ਕੀਤੀ ਪਰ ਵੀ. ਸੀ. ਆਰ. ਰੱਦ ਨਹੀਂ ਕੀਤਾ ਤੇ ਮਾਰਚ 2016 ਨੂੰ ਉਸ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ। ਪ੍ਰੇਸ਼ਾਨ ਹੋ ਕੇ ਉਸ ਨੇ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਇਆ।
ਇਹ ਕਿਹਾ ਫੋਰਮ ਨੇ
ਫੋਰਮ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਿਜਲੀ ਨਿਗਮ ਨੂੰ ਸ਼ਿਕਾਇਤਕਰਤਾ ਨੂੰ ਮਾਨਸਿਕ ਪ੍ਰੇਸ਼ਾਨੀ ਦੀ ਇਵਜ਼ 'ਚ ਹਰਜਾਨਾ 5,000 ਰੁਪਏ 10 ਫ਼ੀਸਦੀ ਸਾਲਾਨਾ ਵਿਆਜ ਸਮੇਤ ਅਦਾ ਕਰਨ ਅਤੇ ਅਦਾਲਤੀ ਖ਼ਰਚੇ ਵਜੋਂ 5000 ਰੁਪਏ ਇਕ ਮਹੀਨੇ ਦੇ ਅੰਦਰ ਦੇਣ ਦੇ ਹੁਕਮ ਦਿੱਤੇ। ਫੋਰਮ ਨੇ ਉਕਤ ਰਾਸ਼ੀ ਜੇ. ਈ. ਰਾਜਕੁਮਾਰ ਬੈਰਵਾ ਦੀ ਤਨਖਾਹ 'ਚੋਂ ਕਟੌਤੀ ਕਰ ਕੇ ਪੂਰਤੀ ਕਰਨ ਦੇ ਹੁਕਮ ਵੀ ਦਿੱਤੇ।


Related News