ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ, PF ਨੂੰ ਲੈ ਕੇ ਲੱਗ ਸਕਦਾ ਹੈ ਇਹ ਝਟਕਾ

Tuesday, Feb 16, 2021 - 03:21 PM (IST)

ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ, PF ਨੂੰ ਲੈ ਕੇ ਲੱਗ ਸਕਦਾ ਹੈ ਇਹ ਝਟਕਾ

ਨਵੀਂ ਦਿੱਲੀ- ਨਿੱਜੀ ਨੌਕਰੀਪੇਸ਼ਾ ਲੋਕਾਂ ਲਈ ਬੁਰੀ ਖ਼ਬਰ ਹੈ। ਈ. ਪੀ. ਐੱਫ. ਓ. ਦੇ 6 ਕਰੋੜ ਤੋਂ ਵੱਧ ਮੈਂਬਰਾਂ ਨੂੰ ਪ੍ਰੋਵੀਡੈਂਟ ਫੰਡ (ਪੀ. ਐੱਫ.) 'ਤੇ ਦਿੱਤੇ ਜਾਣ ਵਾਲੇ ਵਿਆਜ ਵਿਚ ਸਰਕਾਰ ਇਸ ਸਾਲ ਕਟੌਤੀ ਕਰ ਸਕਦੀ ਹੈ। ਇਸ ਦੀ ਵਜ੍ਹਾ ਇਹ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਹੁਤ ਸਾਰੇ ਲੋਕਾਂ ਨੇ ਫੰਡ ਦੀ ਵੱਡੀ ਮਾਤਰਾ ਵਿਚ ਨਿਕਾਸੀ ਕੀਤੀ ਹੈ ਅਤੇ ਜਮ੍ਹਾਂ ਵਿਚ ਕਮੀ ਆਈ ਹੈ।

ਇਸ ਤੋਂ ਇਲਾਵਾ ਪਿਛਲੇ ਕੁਝ ਸਾਲਾਂ ਤੋਂ ਘੱਟ ਰਹੀਆਂ ਵਿਆਜ ਦਰਾਂ ਕਾਰਨ ਈ. ਪੀ. ਐੱਫ. ਓ. ਦੀ ਸਰਕਾਰੀ ਸਕਿਓਰਿਟੀਜ਼ ਤੋਂ ਹੋਣ ਵਾਲੀ ਕਮਾਈ ਵੀ ਪ੍ਰਭਾਵਿਤ ਹੋਈ ਹੈ। ਕਰਮਚਾਰੀ ਭਵਿੱਖ ਫੰਡ ਸਗੰਠਨ (ਈ. ਪੀ. ਐੱਫ. ਓ.) ਫੰਡ ਦਾ ਜ਼ਿਆਦਾਤਰ ਹਿੱਸਾ ਸਰਕਾਰੀ ਸਕਿਓਰਿਟੀਜ਼ ਵਿਚ ਲਾਉਂਦਾ ਹੈ।

4 ਮਾਰਚ ਨੂੰ ਹੋ ਸਕਦਾ ਹੈ ਫ਼ੈਸਲਾ-
ਪਿਛਲੇ ਸਾਲ ਸਰਕਾਰ ਨੇ ਵਿੱਤੀ ਸਾਲ 2020 ਲਈ 8.5 ਫ਼ੀਸਦੀ ਵਿਆਜ ਦੇਣ ਦਾ ਫੈ਼ਸਲਾ ਕੀਤਾ ਸੀ, ਜੋ ਸੱਤ ਸਾਲਾਂ ਵਿਚ ਸਭ ਤੋਂ ਘੱਟ ਸੀ। ਇਸ ਤੋਂ ਪਿਛਲੇ ਵਿੱਤੀ ਸਾਲ 2019 ਵਿਚ ਇਹ ਦਰ 8.65 ਫ਼ੀਸਦੀ ਸੀ। ਈ. ਪੀ. ਐੱਫ. ਓ. ਦੇ ਕੇਂਦਰੀ ਟਰੱਸਟ ਬੋਰਡ (ਸੀ. ਬੀ. ਟੀ.) ਦੀ 4 ਮਾਰਚ ਨੂੰ ਹੋਣ ਵਾਲੀ 228ਵੀਂ ਬੈਠਕ ਵਿਚ ਮੌਜੂਦਾ ਸਾਲ ਦੀ ਵਿਆਜ ਦਰ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਇਹ 4 ਬੈਂਕ ਹੋ ਸਕਦੇ ਹਨ ਪ੍ਰਾਈਵੇਟ, ਸਰਕਾਰ ਜਲਦ ਕਰ ਸਕਦੀ ਹੈ ਐਲਾਨ

ਇਕ ਅਧਿਕਾਰੀ ਨੇ ਕਿਹਾ ਕਿ ਵਿੱਤੀ ਤੇ ਲੇਖਾਕਾਰੀ ਕਮੇਟੀ (ਐੱਫ. ਆਈ. ਏ. ਸੀ.) ਇਸ ਗੱਲ਼ ਦਾ ਹਿਸਾਬ-ਕਿਤਾਬ ਲਾ ਰਹੀ ਹੈ ਕਿ ਈ. ਪੀ. ਐੱਫ. ਓ. ਤੋਂ ਜ਼ਿਆਦਾ ਨਿਕਾਸੀ ਹੋਣ ਅਤੇ ਜਮ੍ਹਾ ਵਿਚ ਕਮੀ ਆਉਣ ਦਾ 2020-21 ਦੀ ਕਮਾਈ 'ਤੇ ਕਿੰਨਾ ਪ੍ਰਭਾਵ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕੀ ਐੱਫ. ਆਈ. ਏ. ਸੀ. ਦੀ ਇਕ ਬੈਠਕ ਹੋ ਸਕਦੀ ਹੈ, ਜੋ ਸੀ. ਬੀ. ਟੀ. ਦੀ ਮੀਟਿੰਗ ਤੋਂ ਪਹਿਲਾਂ ਹੋਵੇਗੀ ਅਤੇ ਇਸ ਵਿਚ ਕੀਤੇ ਗਏ ਮੁਲਾਂਕਣ ਦੇ ਆਧਾਰ 'ਤੇ ਨਿੱਜੀ ਨੌਕਰੀਪੇਸ਼ਾ ਲੋਕਾਂ ਲਈ ਪੀ. ਐੱਫ. 'ਤੇ ਵਿਆਜ ਦਰ ਨਿਰਧਾਰਤ ਹੋਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਪੈਟਰੋਲ 90 ਰੁ: ਤੋਂ ਪਾਰ, ਸ੍ਰੀਗੰਗਾਨਗਰ 'ਚ 100 'ਤੇ ਪੁੱਜਾ 

ਪੀ. ਐੱਫ. 'ਤੇ ਵਿਆਜ ਘਟਣ ਦੇ ਖ਼ਦਸ਼ੇ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ


author

Sanjeev

Content Editor

Related News