EPFO ਪੈਨਸ਼ਨਰਾਂ ਲਈ ਵੱਡੀ ਖ਼ਬਰ, 35 ਲੱਖ ਲੋਕਾਂ ਨੂੰ ਹੋਵੇਗਾ ਇਹ ਫਾਇਦਾ
Saturday, Nov 28, 2020 - 07:20 PM (IST)
ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕਰਮਚਾਰੀ ਭਵਿੱਖ ਫੰਡ ਸੰਗਠਨ (ਈ. ਪੀ. ਐੱਫ. ਓ.) ਨੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਈ. ਪੀ. ਐੱਫ. ਓ. ਨੇ ਸ਼ਨੀਵਾਰ ਨੂੰ ਪੈਨਸ਼ਨਰਾਂ ਲਈ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੀ ਤਰੀਖ਼ ਵਧਾ ਕੇ 28 ਫਰਵਰੀ 2021 ਤੱਕ ਕਰ ਦਿੱਤੀ ਹੈ। ਕਿਰਤ ਤੇ ਰੁਜ਼ਗਾਰ ਮੰਤਰਾਲਾ ਨੇ ਕਿਹਾ ਕਿ ਇਸ ਕਦਮ ਨਾਲ 35 ਲੱਖ ਪੈਨਸ਼ਨਰਾਂ ਨੂੰ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ- ਵੱਡੀ ਰਾਹਤ! ਗੱਡੀ ਦੀ RC ਨੂੰ ਲੈ ਕੇ ਬਦਲਣ ਜਾ ਰਿਹਾ ਹੈ ਹੁਣ ਇਹ ਨਿਯਮ
ਮੰਤਰਾਲਾ ਨੇ ਇਕ ਰਿਲੀਜ਼ 'ਚ ਕਿਹਾ, ''ਕੋਵਿਡ-19 ਕਾਰਨ ਮੌਜੂਦਾ ਹਾਲਾਤ ਅਤੇ ਬਜ਼ੁਰਗਾਂ ਦੇ ਇਸ ਪ੍ਰਤੀ ਜ਼ਿਆਦਾ ਜ਼ੋਖਮ ਹੋਣ ਦੇ ਮੱਦੇਨਜ਼ਰ ਈ. ਪੀ. ਐੱਫ. ਓ. ਨੇ ਈ. ਪੀ. ਐੱਸ.-1995 ਤਹਿਤ ਪੈਨਸ਼ਨ ਲੈ ਰਹੇ ਪੈਨਸ਼ਨਰਾਂ ਲਈ ਲਾਈਫ ਸਰਟੀਫਿਕੇਟ ਜਮ੍ਹਾ ਕਰਾਉਣ ਦੀ ਤਰੀਖ਼ 28 ਫਰਵਰੀ, 2021 ਤੱਕ ਕਰਨ ਦਾ ਫ਼ੈਸਲਾ ਕੀਤਾ ਹੈ।''
ਇਹ ਵੀ ਪੜ੍ਹੋ- 1 ਦਸੰਬਰ ਨੂੰ ਬੈਂਕ ਖਾਤਾਧਾਰਕਾਂ ਨੂੰ ਮਿਲਣ ਜਾ ਰਿਹਾ ਹੈ ਇਹ ਵੱਡਾ ਤੋਹਫ਼ਾ
ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣ ਦੀ ਸਮਾਂ-ਸੀਮਾ ਵਧਣ ਦਾ ਅਰਥ ਹੈ ਕਿ ਪੈਨਸ਼ਨਰਾਂ ਨੂੰ ਹੁਣ ਫਰਵਰੀ ਤੱਕ ਪੈਨਸ਼ਨ ਰੁਕਣ ਦਾ ਡਰ ਨਹੀਂ ਹੋਵੇਗਾ, ਜੇਕਰ ਉਹ ਕਿਸੇ ਵਜ੍ਹਾ ਨਾਲ ਇਸ ਨੂੰ ਹੁਣ ਪੂਰਾ ਨਹੀਂ ਕਰਾ ਪਾਉਂਦੇ। ਮੌਜੂਦਾ ਸਮੇਂ ਪੈਨਸ਼ਨਰ ਇਹ ਸਰਟੀਫਿਕੇਟ 30 ਨਵੰਬਰ ਤੱਕ ਕਿਸੇ ਵੀ ਸਮੇਂ ਜਮ੍ਹਾ ਕਰ ਸਕਦੇ ਸਨ, ਹਾਲਾਂਕਿ ਹੁਣ 28, ਫਰਵਰੀ 2021 ਤੱਕ ਦੀ ਹੋਰ ਮੁਹਲਤ ਮਿਲ ਗਈ ਹੈ।