ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ

Sunday, Sep 25, 2022 - 06:41 PM (IST)

ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ

ਨਵੀਂ ਦਿੱਲੀ - ਆਨਲਾਈਨ ਬ੍ਰੋਕਿੰਗ ਫਰਮ ਜ਼ੀਰੋਧਾ ਦੇ ਸੀਈਓ ਨਿਤਿਨ ਕਾਮਥ ਨੇ ਮੁਲਾਜ਼ਮਾਂ ਨੂੰ ਨਵੀਂ ਚੁਣੌਤੀ ਦਿੱਤੀ ਹੈ। ਇਹ ਚੁਣੌਤੀ ਫਿਟਨੈਸ ਨੂੰ ਲੈ ਕੇ ਦਿੱਤੀ ਗਈ ਹੈ। ਇਸ ਚੁਣੌਤੀ ਨੂੰ ਲੈ ਕੇ ਕਾਮਯਾਬ ਹੋਣ ਵਾਲੇ ਮੁਲਾਜ਼ਮਾਂ ਨੂੰ ਸ਼ਾਨਦਾਰ ਇਨਾਮ ਵੀ ਦਿੱਤਾ ਜਾਵੇਗਾ। ਨਿਤਿਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਚੁਣੌਤੀ ਵਿੱਚ ਕਾਮਯਾਬ ਹੋਣ ਵਾਲਿਆਂ ਨੂੰ ਇਨਾਮ ਵਜੋਂ ਇੱਕ ਮਹੀਨੇ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਵੱਲੋਂ 10 ਲੱਖ ਰੁਪਏ ਦਾ ਲੱਕੀ ਡਰਾਅ ਵੀ ਰੱਖਿਆ ਗਿਆ ਹੈ। ਪਹਿਲੀ ਵਾਰ ਕੋਈ ਕੰਪਨੀ ਆਪਣੇ ਮੁਲਾਜ਼ਮਾਂ ਲਈ ਅਜਿਹਾ ਫਿਟਨੈੱਸ ਚੈਲੇਂਜ ਲੈ ਕੇ ਆਈ ਹੈ। ਇਸ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲ ਰਿਹਾ ਹੈ।

ਇਹ ਵੀ ਪੜ੍ਹੋ : RBI ਦੀ ਸਖ਼ਤ ਕਾਰਵਾਈ, ਗਰਭਵਤੀ ਦੀ ਮੌਤ ਮਗਰੋਂ ਮਹਿੰਦਰਾ ਐਂਡ ਮਹਿੰਦਰਾ ਕੰਪਨੀ 'ਤੇ ਕੱਸਿਆ ਸ਼ਿਕੰਜਾ

ਜਾਣੋ ਕੀ ਹੈ ਚੁਣੌਤੀ

ਦਰਅਸਲ, ਜ਼ੀਰੋਧਾ ਦੇ ਸੀਈਓ ਆਪਣੇ ਮੁਲਾਜ਼ਮਾਂ ਨੂੰ ਫਿਟਨੈਸ ਟਰੈਕ 'ਤੇ ਲਿਆਉਣਾ ਚਾਹੁੰਦੇ ਹਨ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਫਿਟਨੈੱਸ ਪ੍ਰਤੀ ਜਾਗਰੂਕ ਕਰਨ ਲਈ ਇਹ ਚੈਲੇਂਜ ਦਿੱਤਾ ਹੈ। ਉਨ੍ਹਾਂ ਨੇ ਮੁਲਾਜ਼ਮਾਂ ਨੂੰ ਫਿਟਨੈੱਸ ਟਰੈਕਰਾਂ 'ਤੇ ਆਪਣੀ ਫਿਟਨੈੱਸ ਲਈ ਰੋਜ਼ਾਨਾ ਟੀਚਾ ਤੈਅ ਕਰਨ ਦੀ ਚੁਣੌਤੀ ਦਿੱਤੀ ਹੈ। ਜੋ ਵੀ ਅਗਲੇ ਸਾਲ ਤੱਕ ਇਸ ਟੀਚੇ ਦਾ 90 ਫੀਸਦੀ ਪੂਰਾ ਕਰੇਗਾ, ਉਸ ਨੂੰ ਇਨਾਮ ਦਿੱਤਾ ਜਾਵੇਗਾ।

ਕਰਮਚਾਰੀਆਂ ਨੂੰ ਦਿੱਤਾ ਜਾਵੇਗਾ ਇਨਾਮ 

ਇਸ ਚੁਣੌਤੀ ਵਿੱਚ ਕਾਮਯਾਬ ਹੋਣ ਵਾਲੇ ਮੁਲਾਜ਼ਮਾਂ ਨੂੰ ਇਨਾਮ ਵਜੋਂ 1 ਮਹੀਨੇ ਦੀ ਤਨਖਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਇਸ ਵਿੱਚ 10 ਲੱਖ ਰੁਪਏ ਦਾ ਲੱਕੀ ਡਰਾਅ ਵੀ ਰੱਖਿਆ ਗਿਆ ਹੈ। ਕਾਮਥ ਨੇ ਟਵੀਟ ਕੀਤਾ ਹੈ ਕਿ ਲੋਕਾਂ ਵਿੱਚ ਸਿਗਰਟ ਪੀਣ ਦੀ ਆਦਤ ਲਗਾਤਾਰ ਵੱਧ ਰਹੀ ਹੈ। ਇਹ ਸਿਹਤ ਲਈ ਬਹੁਤ ਖਤਰਨਾਕ ਹੈ। ਇਹ ਇੱਕ ਮਹਾਂਮਾਰੀ ਬਣਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਵਿਚਾਲੇ 'ਨੋ ਪੋਚਿੰਗ' ਸਮਝੌਤਾ, ਇਕ ਦੂਜੇ ਦੇ ਮੁਲਾਜ਼ਮਾਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਪਹਿਲਾਂ ਖ਼ੁਦ ਨੂੰ ਕੀਤਾ ਫਿੱਟ

ਸੀਈਓ ਨੇ ਵੀ ਆਪਣਾ ਅਨੁਭਵ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਕਿਵੇਂ ਉਸ ਨੇ ਆਪਣੇ ਫਿਟਨੈੱਸ ਦੇ ਟੀਚੇ ਬਣਾਏ ਅਤੇ ਆਪਣੀ ਫਿਟਨੈੱਸ ਨੂੰ ਵਧਾਇਆ। ਉਸ ਨੇ ਫਿਟਨੈੱਸ 'ਤੇ ਧਿਆਨ ਦੇ ਕੇ ਹੀ ਆਪਣਾ ਭਾਰ ਘਟਾਇਆ। ਉਸ ਨੇ ਦੱਸਿਆ ਕਿ ਕੋਰੋਨਾ ਦੇ ਦੌਰ 'ਚ ਉਸ ਦਾ ਭਾਰ ਵਧ ਗਿਆ ਸੀ। ਟ੍ਰੈਕਿੰਗ ਗਤੀਵਿਧੀਆਂ ਇਸ ਵਿੱਚ ਬਹੁਤ ਮਦਦਗਾਰ ਸਨ। ਉਨ੍ਹਾਂ ਕਰਮਚਾਰੀਆਂ ਨੂੰ ਸਿਹਤਮੰਦ ਖ਼ੁਰਾਕ ਬਾਰੇ ਵੀ ਜਾਗਰੂਕ ਕੀਤਾ।

ਜਾਣੋ ਕੀ ਕੰਮ ਕਰਦੀ ਹੈ ਇਹ ਕੰਪਨੀ 

ਦੱਸ ਦੇਈਏ ਕਿ Zerodha ਇੱਕ ਭਾਰਤੀ ਵਿੱਤੀ ਸੇਵਾ ਕੰਪਨੀ ਹੈ ਜੋ ਸਟਾਕ ਮਾਰਕੀਟ ਵਿੱਚ ਸ਼ੇਅਰਾਂ ਦੇ ਵਪਾਰ ਅਤੇ ਮਿਉਚੁਅਲ ਫੰਡਾਂ ਵਿੱਚ ਲੈਣ-ਦੇਣ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦੀ ਹੈ। ਮਾਰਕੀਟ ਵਿੱਚ ਸ਼ੇਅਰ, ਮਿਉਚੁਅਲ ਫੰਡ ਲੈਣ-ਦੇਣ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਸਿਰਫ਼ 9 ਦਿਨ ਖੁੱਲ੍ਹਣਗੇ ਬੈਂਕ! ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੁਣ ਤੋਂ ਬਣਾ ਲਓ ਯੋਜਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News