ਪਣਬਿਜਲੀ ਜਨਤਕ ਸੈਕਟਰਾਂ ਦੇ 5,254 ਕਰਮਚਾਰੀਆਂ ਦਾ ਤਨਖਾਹ ਸਕੇਲ ਕੀਤਾ ਨਿਯਮਿਤ

01/16/2019 10:01:53 PM

ਨਵੀਂ ਦਿੱਲੀ— ਕੇਂਦਰੀ ਮੰਤਰੀ ਮੰਡਲ ਨੇ ਜਨਤਕ ਖੇਤਰ ਦੇ 4 ਪਣਬਿਜਲੀ ਸੈਕਟਰਾਂ ਦੇ 5,254 ਕਰਮਚਾਰੀਆਂ ਦੇ ਤਨਖਾਹ ਸਕੇਲ ਨੂੰ ਨਿਯਮਿਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ 4 ਸੈਕਟਰ ਹਨ, ਐੱਨ. ਐੱਚ. ਪੀ. ਸੀ., ਐੱਨ. ਈ. ਈ. ਪੀ. ਸੀ. ਓ., ਟੀ. ਐੱਚ. ਡੀ. ਸੀ. ਇੰਡੀਆ ਅਤੇ ਸਤਲੁਜ ਪਣਬਿਜਲੀ ਨਿਗਮ ਲਿਮਟਿਡ (ਐੱਸ. ਜੇ. ਵੀ. ਐੱਨ. ਐੱਲ.)।
ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਨੇ ਇਸ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਨਖਾਹ ਸਕੇਲ ਨੂੰ ਨਿਯਮਿਤ ਕਰਨ 'ਤੇ 323 ਕਰੋੜ ਰੁਪਏ ਦਾ ਖਰਚ ਆਵੇਗਾ। ਜਨਵਰੀ 1997 ਤੋਂ ਚਾਰ ਜਨਤਕ ਸੈਕਟਰਾਂ ਦੇ ਤਨਖਾਹ ਸਕੇਲ 'ਚ ਕਮੀਆਂ ਹਨ।


Related News