ਸਸਤੇ ਘਰ ਖ਼ਰੀਦਣ ਵਾਲਿਆਂ ’ਤੇ ਡਿੱਗੀ ਗਾਜ, 2 ਸਾਲਾਂ ’ਚ 20 ਫੀਸਦੀ ਮਹਿੰਗੀ ਹੋਈ EMI

Thursday, Aug 03, 2023 - 04:41 PM (IST)

ਨਵੀਂ ਦਿੱਲੀ (ਭਾਸ਼ਾ) – ਹੋਮ ਲੋਨ ’ਤੇ ਵਿਆਜ ਦਰ ਵਧਣ ਨਾਲ 40 ਲੱਖ ਰੁਪਏ ਤੋਂ ਘੱਟ ਕੀਮਤ ਦੀ ਜਾਇਦਾਦ ਖਰੀਦਣ ਵਾਲੇ ਗਾਹਕਾਂ ਦੀ ਪ੍ਰਤੀ ਮਹੀਨਾ ਕਿਸ਼ਤ 2 ਸਾਲਾਂ ਵਿਚ 20 ਫੀਸਦੀ ਤੱਕ ਵਧ ਗਈ ਹੈ। ਰੀਅਲ ਅਸਟੇਟ ਸਲਾਹਕਾਰ ਐਨਾਰਾਕ ਨੇ ਇਹ ਮੁਲਾਂਕਣ ਪੇਸ਼ ਕੀਤਾ।

ਇਹ ਵੀ ਪੜ੍ਹੋ : ਭਾਰਤ 'ਚ ਇਸ ਕਾਰਨ ਘੱਟ ਰਹੀ ਸੋਨੇ ਦੀ ਮੰਗ, ਆਯਾਤ 16 ਫੀਸਦੀ ਵਧਿਆ

ਐਨਾਰਾਕ ਮੁਤਾਬਕ ਕੋਵਿਡ-19 ਸੰਸਾਰਿਕ ਮਹਾਮਾਰੀ ਦਾ ਸਭ ਤੋਂ ਅਸਰ ਰਿਆਇਤੀ ਕੀਮਤ ’ਤੇ ਘਰ ਖਰੀਦਣ ਵਾਲਿਆਂ ’ਤੇ ਪਿਆ ਅਤੇ ਪਿਛਲੇ ਦੋ ਸਾਲਾਂ ਵਿਚ ਇਹ ਇਸ ’ਚੋਂ ਉੱਭਰ ਨਹੀਂ ਸਕਿਆ ਹੈ। ਰੀਅਲ ਅਸਟੇਟ ਸਲਾਹਕਾਰ ਮੁਤਾਬਕ ਰਿਆਇਤੀ ਘਰਾਂ ਦੇ ਖਰੀਦਦਾਰਾਂ ਦੀ ਈ. ਐੱਮ. ਆਈ. ਪਿਛਲੇ 2 ਸਾਲਾਂ ਵਿਚ ਕਰੀਬ 20 ਫੀਸਦੀ ਤੱਕ ਵਧ ਗਈ ਹੈ। 30 ਲੱਖ ਰੁਪਏ ਤੱਕ ਦੇ ਹੋਮ ਲੋਨ ’ਤੇ ਵਿਆਜ ਦਰਾਂ ਪਰਿਵਰਤਨਸ਼ੀਲ ਰਹੀਆਂ ਹਨ ਜੋ 2021 ਦੇ ਅੱਧ ਵਿਚ 6.7 ਫੀਸਦੀ ਤੋਂ ਵਧ ਕੇ ਹੁਣ ਕਰੀਬ 9.15 ਫੀਸਦੀ ਤੱਕ ਪੁੱਜ ਗਈਆਂ ਹਨ। ਐਨਾਰਾਕ ਦੇ ਖੋਜ ਮੁਖੀ ਪ੍ਰਸ਼ਾਂਤ ਠਾਕੁਰ ਨੇ ਕਿਹਾ ਕਿ ਹੋਮ ਲੋਨ ਲੈਣ ਵਾਲੇ ਜੋ ਗਾਹਕ ਜੁਲਾਈ 2021 ਵਿਚ ਕਰੀਬ 22,700 ਰੁਪਏ ਦੀ ਮਾਸਿਕ ਕਿਸ਼ਤ ਭਰ ਰਹੇ ਸਨ ਅਤੇ ਹੁਣ ਕਰੀਬ 27,300 ਰੁਪਏ ਦਾ ਭੁਗਤਾਨ ਕਰ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਦੀ ਕਿਸ਼ਤ ’ਚ ਪ੍ਰਤੀ ਮਹੀਨਾ 4600 ਰੁਪਏ ਦਾ ਵਾਧਾ ਹੋਇਆ ਹੈ। ਮਾਸਿਕ ਕਿਸ਼ਤ ਵਿਚ 20 ਫੀਸਦੀ ਦਾ ਉਛਾਲ ਆਉਣ ਨਾਲ ਕਰਜ਼ੇ ’ਤੇ ਦੇਣਦਾਰੀ ਕੁੱਲ ਵਿਆਜ ਰਾਸ਼ੀ ਕਰੀਬ 11 ਲੱਖ ਰੁਪਏ ਵਧ ਗਈ। ਇਹ 2021 ਿਚ ਕਰੀਬ 24.5 ਲੱਖ ਰੁਪਏ ਸੀ ਜੋ ਅੱਜ 35.5 ਲੱਖ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ 20 ਸਾਲ ਦੀ ਮਿਆਦ ਵਿਚ 30 ਲੱਖ ਰੁਪਏ ਦੇ ਕਰਜ਼ੇ ’ਤੇ ਦੇਣਦਾਰੀ ਕੁੱਲ ਵਿਆਜ ਰਾਸ਼ੀ, ਮੂਲ ਕਰਜ਼ੇ ਦੀ ਰਾਸ਼ੀ ਤੋਂ ਵੀ ਵੱਧ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਮਾਸਟਰ ਕਾਰਡ ਤੇ ਵੀਜ਼ਾ ਦਾ ਦਬਦਬਾ ਹੋਵੇਗਾ ਖ਼ਤਮ, ਦੁਨੀਆ ਭਰ ਵਿਚ ਖ਼ਰੀਦਦਾਰੀ ਕਰਨੀ ਹੋਵੇਗੀ ਆਸਾਨ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Harinder Kaur

Content Editor

Related News