ਡੀਲ ਫਾਈਨਲ ਹੋਣ ਤੋਂ ਪਹਿਲਾਂ ਮਸਕ ਨੇ ਟਵਿੱਟਰ ਪ੍ਰੋਫਾਈਲ 'ਚ ਕੀਤਾ ਬਦਲਾਅ, ਲਿਖਿਆ Chief...

Thursday, Oct 27, 2022 - 01:06 PM (IST)

ਡੀਲ ਫਾਈਨਲ ਹੋਣ ਤੋਂ ਪਹਿਲਾਂ ਮਸਕ ਨੇ ਟਵਿੱਟਰ ਪ੍ਰੋਫਾਈਲ 'ਚ ਕੀਤਾ ਬਦਲਾਅ, ਲਿਖਿਆ Chief...

ਬਿਜਨੈੱਸ ਡੈਸਕ- ਟੇਸਲਾ ਦੇ ਮੁਖੀ ਏਲਨ ਮਸਕ ਆਪਣੀ ਟਵਿੱਟਰ ਪ੍ਰੋਫਾਈਲ ਅਪਡੇਟ ਕਰਦੇ ਹੋਏ ਪਹਿਲੀ ਵਾਰ ਟਵਿੱਟਰ ਮੁਖੀ ਦੇ ਰੂਪ ਵਿੱਚ ਸਾਹਮਣੇ ਆਏ ਹਨ, ਉਨ੍ਹਾਂ ਨੇ ਆਪਣੇ ਟਵਿੱਟਰ ਪ੍ਰੋਫਾਈਲ ਨੂੰ ਅਪਡੇਟ ਕੀਤਾ ਹੈ। ਮਸਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਬਾਇਓ ਨੂੰ ਅਪਡੇਟ ਕਰਦੇ ਹੋਏ 'ਚੀਫ ਟਵਿੱਟ' ਸ਼ਬਦ ਜੋੜ ਲਿਆ। ਏਲਨ ਮਸਕ 44 ਬਿਲੀਅਨ ਡਾਲਰ ਦੀ ਡੀਲ ਨੂੰ ਫਾਈਨਲ ਹੋਣ ਤੋਂ ਪਹਿਲਾਂ ਏਲਨ ਮਸਕ ਨੇ ਟਵਿੱਟਰ ਹੈੱਡਕੁਆਰਟਰ ਦਾ ਦੌਰਾ ਕੀਤਾ। ਇਸ ਦੌਰਾਨ ਉਹ ਹੱਥਾਂ 'ਚ ਸਿੰਕ ਲਿਜਾਂਦੇ ਹੋਏ ਨਜ਼ਰ ਆਏ।  'let that sink in!'ਕੈਪਸ਼ਨ ਦੇ ਨਾਲ ਉਨ੍ਹਾਂ ਨੇ ਇਸ ਦੀ ਇਕ ਵੀਡੀਓ ਵੀ ਆਪਣੀ ਟਵਿੱਟਰ ਪ੍ਰੋਫਾਈਲ 'ਤੇ ਸਾਂਝੀ ਕੀਤੀ। ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੇ ਆਪਣਾ ਬਾਇਓ ਬਦਲ ਲਿਆ।

PunjabKesari
ਮਸਕ ਨੇ ਆਪਣੇ ਟਵਿੱਟਰ ਹੈਂਡਲ 'ਤੇ ਖੁਦ ਨੂੰ 'ਚੀਫ ਟਵਿੱਟ' ਘੋਸ਼ਿਤ ਕਰ ਦਿੱਤਾ ਹੈ ਅਤੇ ਆਪਣੀ ਲੁਕੇਸ਼ਨ ਦੇ ਰੂਪ 'ਚ ਟਵਿੱਟਰ ਹੈੱਡਕੁਆਰਟਰ ਨੂੰ ਅਪਡੇਟ ਕੀਤਾ ਹੈ। ਇਸ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਉਹ ਡੀਲ ਨੂੰ ਆਖ਼ਰੀ ਰੂਪ ਦੇਣ ਤੋਂ ਬਾਅਦ ਸੈਨ ਫਰਾਂਸਿਸਕੋ ਸਥਿਤ ਟਵਿੱਟਰ ਹੈੱਡਕੁਆਰਟਰ 'ਚ ਜਲਦ ਹੀ ਆਪਣਾ ਦਫਤਰ ਸ਼ੁਰੂ ਕਰ ਦੇਣਗੇ।
ਸ਼ੁੱਕਰਵਾਰ ਤੱਕ ਫਾਈਨਲ ਹੋਣੀ ਹੈ ਡੀਲ 
ਟਵਿੱਟਰ ਨੂੰ ਖਰੀਦਣ ਦੀ ਮਸਕ ਦੀ 44 ਬਿਲੀਅਨ ਦੀ ਡੀਲ ਸ਼ੁੱਕਰਵਾਰ ਤੱਕ ਫਾਈਨਲ ਹੋਣੀ ਹੈ। ਹਾਲਾਂਕਿ ਉਨ੍ਹਾਂ ਨੇ ਜੋ ਵੀਡੀਓ ਪੋਸਟ ਕੀਤੀ ਹੈ, ਉਹ ਇਸ ਗੱਲ ਦਾ ਕੋਈ ਸਬੂਤ ਨਹੀਂ ਦਿੰਦਾ ਹੈ ਕਿ ਪ੍ਰਾਪਤੀ ਪੂਰੀ ਹੋ ਗਈ ਹੈ। ਟਵਿੱਟਰ ਅਤੇ ਮਸਕ ਦੇ ਪ੍ਰਤੀਨਿਧੀਆਂ ਨੇ ਇਸ ਸਵਾਲ 'ਤੇ ਕੋਈ ਟਿੱਪਣੀ ਨਹੀਂ ਕੀਤੀ, ਹਾਲਾਂਕਿ ਟਵਿੱਟਰ ਨੇ ਪੁਸ਼ਟੀ ਕੀਤੀ ਕਿ ਮਸਕ ਦੀ ਵੀਡੀਓ ਟਵੀਟ ਅਸਲੀ ਹੈ। ਮਸਕ ਨੇ ਖ਼ੁਦ ਨੂੰ "ਚੀਫ ਟਵਿੱਟ" ਦੱਸਣ ਲਈ ਆਪਣੀ ਟਵਿੱਟਰ ਪ੍ਰੋਫਾਈਲ ਵੀ ਬਦਲ ਦਿੱਤੀ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News