ਇਸ ਸਾਲ ਅਡਾਨੀ ਨੇ ਜਿੰਨੀ ਕਮਾਈ ਕੀਤੀ, ਉਸ ਤੋਂ ਜ਼ਿਆਦਾ ਐਲਨ ਮਸਕ ਨੇ ਗੁਆ ਦਿੱਤੀ, ਫਿਰ ਵੀ ਹੈ ਸਭ ਤੋਂ ਅਮੀਰ

01/11/2024 1:31:04 AM

ਬਿਜ਼ਨੈੱਸ ਡੈਸਕ- ਨਵੇਂ ਸਾਲ ਨੂੰ ਆਏ ਹਾਲੇ 10 ਦਿਨ ਹੀ ਹੋਏ ਹਨ, ਪਰ ਇਸ ਦੌਰਾਨ ਦੁਨੀਆ ਭਰ ਦੇ ਕਾਰੋਬਾਰੀਆਂ ਦੀ ਜਾਇਦਾਦ 'ਚ ਲਗਾਤਾਰ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਸਾਲ ਕਈ ਅਮੀਰਾਂ ਨੇ ਆਪਣੀ ਜਾਇਦਾਦ ਤੇ ਕਮਾਈ 'ਚ ਭਰਪੂਰ ਵਾਧਾ ਕੀਤਾ ਹੈ, ਉੱਥੇ ਹੀ ਕਈਆਂ ਨੇ ਆਪਣੀ ਕਮਾਈ ਦਾ ਵੱਡਾ ਹਿੱਸਾ ਗੁਆਇਆ ਵੀ ਹੈ। 

ਬੀਤੇ ਸਾਲ ਜਿੱਥੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਸਭ ਤੋਂ ਵੱਧ ਕਮਾਈ ਕੀਤੀ ਸੀ, ਉੱਥੇ ਹੀ ਇਸ ਸਾਲ ਉਸ ਦੀ ਨੈੱਟਵਰਥ 'ਚ ਗਿਰਾਵਟ ਆਈ ਹੈ। ਸਾਲ 2023 ਦੌਰਾਨ ਸਭ ਤੋਂ ਵੱਧ ਨੁਕਸਾਨ ਝੱਲਣ ਵਾਲੇ ਭਾਰਤ ਦੇ ਗੌਤਮ ਅਡਾਨੀ ਇਸ ਸਾਲ ਕਮਾਈ ਦੇ ਮਾਮਲੇ 'ਚ ਭਾਰਤੀ ਕਾਰੋਬਾਰੀਆਂ 'ਚ ਪਹਿਲੇ ਨੰਬਰ 'ਤੇ ਹਨ। ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੋਵਾਂ ਦੀ ਕਮਾਈ 'ਚ ਇਸ ਸਾਲ ਵੱਡਾ ਵਾਧਾ ਹੋਇਆ ਹੈ। 

ਇਹ ਵੀ ਪੜ੍ਹੋ- IPL ਦੇ ਇਸ ਮਸ਼ਹੂਰ ਖਿਡਾਰੀ ਦਾ ਕਰੀਅਰ ਖ਼ਤਰੇ 'ਚ, ਜ਼ਬਰ-ਜਨਾਹ ਮਾਮਲੇ 'ਚ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ

ਅੰਬਾਨੀ 96.6 ਅਰਬ ਡਾਲਰ ਦੇ ਨੈੱਟਵਰਥ ਦੇ ਨਾਲ ਭਾਰਤ ਦਾ ਪਹਿਲੇ ਨੰਬਰ ਦਾ ਤੇ ਦੁਨੀਆ ਦਾ 12ਵਾਂ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ। ਇਸ ਤੋਂ ਬਾਅਦ ਗੌਤਮ ਅਡਾਨੀ ਇਸ ਸਾਲ 10.9 ਅਰਬ ਡਾਲਰ ਦੇ ਵਾਧੇ ਨਾਲ ਕੁੱਲ 95 ਅਰਬ ਡਾਲਰ ਦੀ ਸੰਪਤੀ ਨਾਲ ਭਾਰਤ ਦਾ ਦੂਜਾ ਤੇ ਦੁਨੀਆ ਦਾ 14ਵਾਂ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ। 

ਬੀਤੇ ਸਾਲ ਐਲਨ ਮਸਕ ਦੀ ਨੈੱਟਵਰਥ 'ਚ 92 ਅਰਬ ਡਾਲਰ ਦਾ ਵਾਧਾ ਹੋਇਆ ਸੀ, ਜਦਕਿ ਇਸ ਸਾਲ ਹੁਣ ਤੱਕ ਉਸ ਦੀ ਨੈੱਟਵਰਥ 'ਚ ਕਰੀਬ 4 ਅਰਬ ਡਾਲਰ ਦੀ ਗਿਰਾਵਟ ਆ ਚੁੱਕੀ ਹੈ। ਇਸ ਤੋਂ ਬਾਅਦ ਉਸ ਦੀ ਕੁਲ ਸੰਪਤੀ 218 ਅਰਬ ਡਾਲਰ ਰਹਿ ਗਈ ਹੈ ਤੇ ਇਸ ਦੇ ਬਾਵਜੂਦ ਮਸਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਬਣਿਆ ਹੋਇਆ ਹੈ। 

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਸ਼ੁਰੂ ਕੀਤੀ 'ਬਿੱਲ ਲਿਆਓ, ਇਨਾਮ ਪਾਓ' ਸਕੀਮ, ਜਾਣੋ ਕੀ ਹੈ ਪੂਰੀ ਯੋਜਨਾ

ਉਸ ਤੋਂ ਬਾਅਦ ਐਮਾਜ਼ਾਨ ਦਾ ਫਾਊਂਡਰ ਜੈੱਫ ਬੈਜ਼ੋਜ਼ 176 ਅਰਬ ਡਾਲਰ ਨਾਲ ਦੁਨੀਆ ਦਾ ਦੂਜਾ ਸਭ ਤੋਂ ਅਮੀਰ ਆਦਮੀ ਬਣਿਆ ਹੋਇਆ ਹੈ। ਇਸ ਤੋਂ ਬਾਅਦ ਫਰਾਂਸ ਦੇ ਬਰਨਾਰਡ ਆਰਨਾਲਟ 165 ਅਰਬ ਡਾਲਰ ਨਾਲ ਤੀਜੇ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਹਨ। ਬਿੱਲ ਗੇਟਸ 139 ਅਰਬ ਡਾਲਰ ਨਾਲ ਚੌਥੇ, ਸਟੀਵ ਬਾਲਮਰ 131 ਅਰਬ ਡਾਲਰ ਨਾਲ 5ਵੇਂ, ਮਾਰਕ ਜ਼ਕਰਬਰਗ 129 ਅਰਬ ਡਾਲਰ ਨਾਲ 6ਵੇਂ ਸਥਾਨ 'ਤੇ ਕਾਬਜ ਹਨ। ਲੈਰੀ ਪੇਜ 127 ਅਰਬ ਡਾਲਰ ਨਾਲ 7ਵੇਂ, ਵਾਰੇਨ ਬੱਫੇ 123 ਅਰਬ ਡਾਲਰ ਨਾਲ 8ਵੇਂ, ਸਰਗੋਈ ਬ੍ਰਿਨ 121 ਅਰਬ ਡਾਲਰ ਨਾਲ 9ਵੇਂ ਅਤੇ ਲੈਰੀ ਐਲੀਸਨ 120 ਅਰਬ ਡਾਲਰ ਨਾਲ 10ਵੇਂ ਨੰਬਰ ਦੇ ਸਭ ਤੋਂ ਅਮੀਰ ਵਿਅਕਤੀ ਹਨ।

ਇਹ ਵੀ ਪੜ੍ਹੋ- ਪਤੰਗਬਾਜ਼ੀ ਲਈ ਲੋਕ ਚਾਈਨਾ ਡੋਰ ਤੋਂ ਕਰਨ ਲੱਗੇ ਤੌਬਾ, ਹੱਥ ਨਾਲ ਸੂਤੀ ਮਾਂਝੇ ਦੀ ਡੋਰ ਵੱਲ ਵਧਿਆ ਰੁਝਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News