ਐਲਨ ਮਸਕ ਨੇ 2 ਦਿਨਾਂ ’ਚ ਗੁਆਏ 22 ਅਰਬ ਡਾਲਰ, ਅੰਬਾਨੀ-ਅਡਾਨੀ ਨੂੰ ਵੀ ਲੱਗਾ ਝਟਕਾ

Saturday, Oct 21, 2023 - 07:12 PM (IST)

ਐਲਨ ਮਸਕ ਨੇ 2 ਦਿਨਾਂ ’ਚ ਗੁਆਏ 22 ਅਰਬ ਡਾਲਰ, ਅੰਬਾਨੀ-ਅਡਾਨੀ ਨੂੰ ਵੀ ਲੱਗਾ ਝਟਕਾ

ਨਵੀਂ ਦਿੱਲੀ (ਇੰਟ.) : ਦੁਨੀਆ ਦੇ ਸਭ ਤੋਂ ਵੱਡੇ ਅਮੀਰ ਐਲਨ ਮਸਕ ਦੀ ਨੈੱਟਵਰਥ 'ਚ ਗਿਰਾਵਟ ਦਾ ਸਿਲਸਿਲਾ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਯਾਨੀ ਸ਼ੁੱਕਰਵਾਰ ਨੂੰ ਵੀ ਜਾਰੀ ਰਿਹਾ। ਵੀਰਵਾਰ ਉਨ੍ਹਾਂ ਦੀ ਨੈੱਟਵਰਥ ’ਚ 16.1 ਅਰਬ ਡਾਲਰ ਦੀ ਭਾਰੀ ਗਿਰਾਵਟ ਆਈ ਸੀ, ਜਦ ਕਿ ਸ਼ੁੱਕਰਵਾਰ ਉਨ੍ਹਾਂ ਨੂੰ 5.81 ਅਰਬ ਡਾਲਰ ਦਾ ਚੂਨਾ ਲੱਗਾ। ਇਸ ਤਰ੍ਹਾਂ 2 ਦਿਨਾਂ ’ਚ ਉਨ੍ਹਾਂ ਦੀ ਨੈੱਟਵਰਥ ’ਚ ਕਰੀਬ 22 ਅਰਬ ਡਾਲਰ ਦੀ ਗਿਰਾਵਟ ਆਈ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਮਸਕ ਦੀ ਨੈੱਟਵਰਥ ਹੁਣ 204 ਅਰਬ ਡਾਲਰ ਰਹਿ ਗਈ ਹੈ।

ਟੈਸਲਾ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਮਸਕ ਦੀ ਨੈੱਟਵਰਥ ਡਿੱਗੀ ਹੈ। ਇਸ ਕੰਪਨੀ ਦੇ ਸ਼ੇਅਰਾਂ ’ਚ 2 ਦਿਨਾਂ ’ਚ ਕਰੀਬ 13 ਫ਼ੀਸਦੀ ਦੀ ਗਿਰਾਵਟ ਆਈ ਹੈ। ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਨੈੱਟ ਪ੍ਰੋਫਿਟ ’ਚ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ਵਿੱਚ 44 ਫ਼ੀਸਦੀ ਗਿਰਾਵਟ ਆਈ ਹੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਉਸ ਦੇ ਸ਼ੇਅਰਾਂ ’ਚ ਗਿਰਾਵਟ ਆ ਰਹੀ ਹੈ।

ਇਹ ਵੀ ਪੜ੍ਹੋ : ਕੁੜੀਆਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ, ਸ਼ਰੇਆਮ ਦੇ ਰਹੀਆਂ ਵਾਰਦਾਤਾਂ ਨੂੰ ਅੰਜਾਮ, ਦੇਖੋ ਵੀਡੀਓ

ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਸ਼ੁੱਕਰਵਾਰ ਨੂੰ ਦੁਨੀਆ ਦੇ ਟਾਪ-10 ਅਮੀਰਾਂ ’ਚ ਸਭ ਦੀ ਨੈੱਟਵਰਥ 'ਚ ਗਿਰਾਵਟ ਆਈ। ਦੁਨੀਆ ਦੇ ਦੂਜੇ ਨੰਬਰ ਦੇ ਅਮੀਰ ਫਰਾਂਸ ਦੇ ਬਰਨਾਰਡ ਆਰਨਾਲਟ ਦੀ ਨੈੱਟਵਰਥ ਵਿੱਚ 2.07 ਅਰਬ ਡਾਲਰ ਦੀ ਗਿਰਾਵਟ ਆਈ। ਉਨ੍ਹਾਂ ਦੀ ਨੈੱਟਵਰਥ ਹੁਣ 153 ਅਰਬ ਡਾਲਰ ਰਹਿ ਗਈ ਹੈ। ਐਮਾਜ਼ੋਨ ਦੇ ਫਾਊਂਡਰ ਜੈੱਫ ਬੇਜੋਸ ਨੇ 3.30 ਅਰਬ ਡਾਲਰ ਗੁਆਏ ਅਤੇ ਉਨ੍ਹਾਂ ਦੇ ਖਾਤੇ ’ਚ ਹੁਣ 149 ਅਰਬ ਡਾਲਰ ਰਹਿ ਗਏ ਹਨ। ਇਸ ਦੇ ਨਾਲ ਹੀ ਬਿਲ ਗੇਟਸ, ਲੈਰੀ ਪੇਜ਼, ਲੈਰੀ ਐਲੀਸਨ ਸਰਗੇਈ ਬ੍ਰਿਨ, ਸਟੀਵ ਬਾਲਮਰ, ਵਾਰੇਨ ਬਫੇ ਅਤੇ ਮਾਰਕ ਜ਼ੁਕਰਬਰਗ ਦੀ ਨੈੱਟਵਰਥ 'ਚ ਵੀ ਗਿਰਾਵਟ ਦੇਖਣ ਨੂੰ ਮਿਲੀ। ਲੈਰੀ ਐਲੀਸਨ ਨੇ ਸਭ ਤੋਂ ਵੱਧ 6.01 ਅਰਬ ਡਾਲਰ ਗੁਆਏ। ਇਸ ਗਿਰਾਵਟ ਨਾਲ ਅੰਬਾਨੀ ਅਤੇ ਅਡਾਨੀ ਨੂੰ ਵੀ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਰੂਸੀ ਮਹਿਲਾ ਯੂਟਿਊਬਰ ਨਾਲ ਛੇੜਛਾੜ, ਲਾਈਵ ਸਟ੍ਰੀਮਿੰਗ ਦੌਰਾਨ ਵਾਪਰੀ ਘਟਨਾ

ਅੰਬਾਨੀ-ਅਡਾਨੀ ਦਾ ਹਾਲ

ਇਸ ਦਰਮਿਆਨ ਭਾਰਤ ਅਤੇ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਨੈੱਟਵਰਥ ’ਚ ਵੀ ਸ਼ੁੱਕਰਵਾਰ ਨੂੰ ਗਿਰਾਵਟ ਆਈ। ਬਲੂਮਬਰਗ ਬਿਲੇਨੀਅਰ ਇੰਡੈਕਸ ਮੁਤਾਬਕ ਅੰਬਾਨੀ ਦੀ ਨੈੱਟਵਰਥ ਵਿੱਚ 11.9 ਕਰੋੜ ਡਾਲਰ ਦੀ ਗਿਰਾਵਟ ਆਈ ਤੇ ਇਹ 85.8 ਅਰਬ ਡਾਲਰ ਰਹਿ ਗਈ ਹੈ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ 11ਵੇਂ ਨੰਬਰ ’ਤੇ ਹਨ। ਇਸ ਸਾਲ ਉਨ੍ਹਾਂ ਦੀ ਨੈੱਟਵਰਥ 'ਚ 1.29 ਅਰਬ ਡਾਲਰ ਦੀ ਗਿਰਾਵਟ ਆਈ ਹੈ। ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਨੈੱਟਵਰਥ 21.1 ਕਰੋੜ ਡਾਲਰ ਦੀ ਗਿਰਾਵਟ ਨਾਲ 61 ਅਰਬ ਡਾਲਰ ਰਹਿ ਗਈ ਹੈ। ਇਸ ਸਾਲ ਉਨ੍ਹਾਂ ਦੀ ਨੈੱਟਵਰਥ 'ਚ ਰਿਕਾਰਡ 59.5 ਅਰਬ ਡਾਲਰ ਦੀ ਗਿਰਾਵਟ ਆਈ ਹੈ। ਉਹ ਦੁਨੀਆ ਦੇ ਅਮੀਰਾਂ ਦੀ ਲਿਸਟ ’ਚ 20ਵੇਂ ਸਥਾਨ ’ਤੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News