ਭਾਰਤ ’ਚ ਇਸ ਸਾਲ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਣ ਦੀ ਉਮੀਦ : ਐੱਸ. ਐੱਮ. ਈ. ਵੀ.

Friday, Jan 07, 2022 - 11:51 AM (IST)

ਭਾਰਤ ’ਚ ਇਸ ਸਾਲ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਣ ਦੀ ਉਮੀਦ : ਐੱਸ. ਐੱਮ. ਈ. ਵੀ.

ਨਵੀਂ ਦਿੱਲੀ– ਭਾਰਤ ’ਚ ਇਸ ਸਾਲ ਕਰੀਬ 10 ਲੱਖ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਹੋਣ ਦੀ ਉਮੀਦ ਹੈ ਜੋ ਬੀਤੇ 15 ਸਾਲਾਂ ’ਚ ਵਿਕੇ ਇਸ ਸ਼੍ਰੇਣੀ ਦੇ ਕੁਲ ਵਾਹਨਾਂ ਦੇ ਬਰਾਬਰ ਹੈ। ਸੋਸਾਇਟੀ ਆਫ ਮੈਨੂਫੈਕਚਰਸ ਆਫ ਇਲੈਕਟ੍ਰਿਕ ਵ੍ਹੀਕਲਸ (ਐੱਸ. ਐੱਮ. ਈ. ਵੀ.) ਵਲੋਂ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ।

ਐੱਸ. ਐੱਮ. ਈ. ਵੀ. ਨੇ ਇਕ ਬਿਆਨ ’ਚ ਕਿਹਾ ਕਿ ਦੇਸ਼ ’ਚ 2021 ’ਚ ਇਲੈਕਟ੍ਰਿਕ ਦੋ ਪਹੀਆ ਵਾਹਨਾਂ ਦੀ ਵਿਕਰੀ ਦੋ ਗੁਣਾ ਵਧ ਕੇ 2,33,971 ਵਾਹਨ ਹੋਈ। 2020 ’ਚ ਇਹ ਅੰਕੜਾ 100,736 ਵਾਹਨ ਸੀ। ਐੱਸ. ਐੱਮ. ਈ. ਵੀ. ਦੇ ਡਾਇਰੈਕਟਰ ਜਨਰਲ ਸੋਹਿੰਦਰ ਗਿੱਲ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਦੇ ਮਾਮਲੇ ’ਚ ਬੀਤੇ ਕੁਝ ਮਹੀਨੇ ਬਹੁਤ ਵਧੀਆ ਰਹੇ। ਬੀਤੇ 15 ਸਾਲਾਂ ’ਚ ਕੁਲ ਮਿਲਾ ਕੇ ਦੱਸ ਲੱਖ ਇਲੈਕਟ੍ਰਿਕ ਦੋ ਪਹੀਆ, ਤਿੰਨ ਪਹੀਆ ਵਾਹਨ, ਇਲੈਕਟ੍ਰਿਕ ਕਾਰ ਅਤੇ ਈ-ਬੱਸਾਂ ਦੀ ਵਿਕਰੀ ਹੋਈ। ਇੰਨੀ ਹੀ ਗਿਣਤੀ ’ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਜਨਵਰੀ 2022 ਤੋਂ ਸ਼ੁਰੂ ਕਰਦੇ ਹੋਏ ਸਾਲ ਭਰ ’ਚ ਹੋਣ ਦੀ ਉਮੀਦ ਹੈ। ਗਿੱਲ ਨੇ ਕਿਹਾ ਕਿ ਆਕਰਸ਼ਕ ਕੀਮਤਾਂ, ਘੱਟ ਲਾਗਤ ਅਤੇ ਦੇਖ-ਰੇਖ ’ਚ ਆਉਣ ਵਾਲੇ ਘੱਟ ਖਰਚ ਕਾਰਨ ਵੱਡੀ ਗਿਣਤੀ ’ਚ ਗਾਹਕ ਦੋ ਪਹੀਆ ਪੈਟਰੋਲ ਵਾਹਨਾਂ ਤੋਂ ਇਲੈਕਟ੍ਰਿਕ ਵਾਹਨਾਂ ਦਾ ਰੁਖ ਕਰ ਰਹੇ ਹਨ।


author

Rakesh

Content Editor

Related News