ਤਿਓਹਾਰੀ ਸੀਜ਼ਨ ’ਚ ਸਸਤੇ ਹੋਣਗੇ ਖਾਣ ਵਾਲੇ ਤੇਲ, ਸਰਕਾਰ ਨੇ ਘਟਾਈ ਡਿਊਟੀ
Thursday, Oct 14, 2021 - 11:09 AM (IST)
ਨਵੀਂ ਦਿੱਲੀ (ਭਾਸ਼ਾ) - ਸਰਕਾਰ ਨੇ ਪਾਮ, ਸੋਇਆਬੀਨ ਅਤੇ ਸੂਰਜਮੁਖੀ ਦੇ ਤੇਲ ਦੀਆਂ ਕੱਚੀਆਂ ਕਿਸਮਾਂ ’ਤੇ ਮੂਲ ਕਸਟਮ ਡਿਊਟੀ ਨੂੰ ਹਟਾ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਰਿਫਾਈਂਡ ਖਾਣ ਵਾਲੇ ਤੇਲਾਂ ’ਤੇ ਡਿਊਟੀ ’ਚ ਕਟੌਤੀ ਕੀਤੀ ਹੈ। ਇਸ ਕਦਮ ਨਾਲ ਤਿਓਹਾਰੀ ਸੀਜ਼ਨ ’ਚ ਖਾਣ ਵਾਲੇ ਤੇਲ ਸਸਤੇ ਹੋ ਸਕਦੇ ਹਨ ਅਤੇ ਖਪਤਕਾਰਾਂ ਨੂੰ ਰਾਹਤ ਮਿਲਣ ’ਚ ਮਦਦ ਮਿਲੇਗੀ।
ਖਾਣ ਵਾਲੇ ਤੇਲ ਉਦਯੋਗ ਦੇ ਸੰਗਠਨ ਐੱਸ. ਈ. ਏ. ਨੇ ਕਿਹਾ ਕਿ ਇਸ ਨਾਲ ਅਸਮਾਨ ਛੂੰਹਦੀਆਂ ਖਾਣ ਵਾਲੇ ਤੇਲਾਂ ਦੀਆਂ ਕੀਮਤਾਂ ’ਚ 15 ਰੁਪਏ ਪ੍ਰਤੀ ਲਿਟਰ ਤੱਕ ਦੀ ਕਮੀ ਆ ਸਕਦੀ ਹੈ। ਕੇਂਦਰੀ ਅਪ੍ਰਤੱਖ ਕਰ ਅਤੇ ਕਸਟਮ ਡਿਊਟੀ ਬੋਰਡ (ਸੀ. ਬੀ. ਆਈ. ਸੀ.) ਨੇ 2 ਵੱਖ-ਵੱਖ ਨੋਟੀਫਿਕੇਸ਼ਨਾਂ ’ਚ ਕਿਹਾ ਕਿ 14 ਅਕਤੂਬਰ ਤੋਂ ਪ੍ਰਭਾਵੀ ਇੰਪੋਰਟ ਡਿਊਟੀ ਅਤੇ ਸੈੱਸ ’ਚ ਕਟੌਤੀ 31 ਮਾਰਚ, 2022 ਤੱਕ ਲਾਗੂ ਰਹੇਗੀ। ਕੱਚੇ ਪਾਮ ਤੇਲ, ਕੱਚੇ ਸੋਇਆਬੀਨ ਤੇਲ ਅਤੇ ਕੱਚੇ ਸੂਰਜਮੁਖੀ ਦੇ ਤੇਲ ’ਤੇ ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ (ਏ. ਆਈ. ਡੀ. ਸੀ.) ਵੀ ਘੱਟ ਕੀਤਾ ਗਿਆ ਹੈ।
ਇਹ ਵੀ ਪੜ੍ਹੋ : CNG-PNG ਦੇ ਗਾਹਕਾਂ ਲਈ ਵੱਡਾ ਝਟਕਾ, 10 ਦਿਨਾਂ ਅੰਦਰ ਦੂਜੀ ਵਾਰ ਵਧੇ ਭਾਅ
ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।