ਚਿਕਨ ਤੋਂ ਵੀ ਮਹਿੰਗਾ ਹੋਇਆ ਆਂਡਾ, ਜਾਣੋ ਤੁਸੀਂ ਵਧ ਗਈ ਕੀਮਤ?

Monday, Nov 20, 2017 - 01:55 PM (IST)

ਨਵੀਂ ਦਿੱਲੀ—ਸਬਜ਼ੀਆਂ ਅਤੇ ਫਲਾਂ ਦੀ ਮਹਿੰਗਾਈ ਦੀ ਅੱਗ ਰੁੱਕੀ ਨਹੀਂ ਸੀ ਕਿ ਹੁਣ ਆਂਡਿਆਂ ਨੂੰ ਵੀ ਮਹਿੰਗਾਈ ਦਾ ਤੜਕਾ ਲੱਗ ਗਿਆ ਹੈ। ਸਰਦੀ ਦੀ ਦਸਤਕ ਦੇ ਨਾਲ ਹੀ ਮਹਿੰਗਾਈ ਦੇ ਬੋਝ ਨੇ ਆਮ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਆਂਡੇ ਦੀ ਕੀਮਤ ਇੰਨੀ ਵਧ ਗਈ ਕਿ ਚਿਕਨ ਦੀ ਕੀਮਤ ਨੂੰ ਪਿੱਛੇ ਛੱਡ ਦਿੱਤਾ ਹੈ। ਕੁਝ ਦਿਨਾਂ ਪਹਿਲਾਂ ਤੱਕ ਜੋ ਆਂਡਾ 5 ਰੁਪਏ 'ਚ ਮਿਲ ਰਿਹਾ ਸੀ ਹੁਣ ਉਸ ਦੀ ਕੀਮਤ 7 ਰੁਪਏ ਹੋ ਗਿਆ ਹੈ। ਪਿਛਲੇ 6 ਮਹੀਨਿਆਂ 'ਚ ਆਂਡੇ ਦੀਆਂ ਕੀਮਤਾਂ 'ਚ ਇਹ ਵੱਡਾ ਉਛਾਲ ਹੈ।
ਆਂਡੇ ਦੀ ਡਿਮਾਂਡ 'ਚ ਵਾਧਾ 
ਪੁਣੇ 'ਚ ਮੁਰਗੀ ਪਾਲਣ ਕੇਂਦਰਾਂ 'ਤੇ 100 ਆਂਡਿਆਂ ਦੀ ਕ੍ਰੇਟ 585 ਰੁਪਏ 'ਚ ਵੇਚੀ ਜਾ ਰਹੀ ਹੈ ਜਿਸ ਨਾਲ ਰਿਟੇਲ 'ਚ ਆਂਡੇ ਦੀ ਕੀਮਤ 6.5-7.5 ਰੁਪਏ ਤੱਕ ਪਹੁੰਚ ਗਈ ਹੈ। ਉਧਰ ਬਰੋਲਰ ਦੀ ਕੀਮਤ 62 ਰੁਪਏ ਪ੍ਰਤੀ ਕਿਲੋ ਹੈ। ਇਸ ਲਿਹਾਜ ਨਾਲ ਦੇਖੀਏ ਤਾਂ ਆਂਡਾ ਜ਼ਿਆਦਾ ਮਹਿੰਗਾ ਵਿਕ ਰਿਹਾ ਹੈ। ਰਾਸ਼ਟਰੀ ਆਂਡਾ ਐੱਨ. ਈ. ਸੀ. ਸੀ. ਦੇ ਮੁਤਾਬਕ ਆਂਡੇ ਦੀ ਮੰਗ ਵਧ ਰਹੀ ਹੈ ਇਸ ਲਈ ਇਸ ਦੀ ਕੀਮਤ 15 ਫੀਸਦੀ ਦੀ ਤੇਜ਼ੀ ਆਈ ਹੈ। ਉਨ੍ਹਾਂ ਮੁਤਾਬਕ ਜਦੋਂ ਸਬਜ਼ੀਆਂ ਮਹਿੰਗਾਈਆਂ ਹੁੰਦੀਆਂ ਹਨ ਤਾਂ ਲੋਕ ਆਂਡੇ ਖਰੀਦਣ ਲੱਗਦੇ ਹਨ। ਇਹੀਂ ਕਾਰਨ ਹੈ ਕਿ ਜਦੋਂ ਆਂਡਿਆਂ ਦੀ ਡਿਮਾਂਡ ਵਧਦੀ ਹੈ ਤਾਂ ਡਿਮਾਂਡ ਵਧਦੇ ਹੀ ਕੀਮਤ ਵੀ ਚੜ੍ਹ ਜਾਂਦੀ ਹੈ। ਪਿਛਲੇ ਕਾਫੀ ਦਿਨ੍ਹਾਂ ਤੋਂ ਟਮਾਟਰ ਦੀ ਕੀਮਤ 'ਚ ਵੀ ਉਛਾਲ ਹੈ ਜੋ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੇ ਹਨ। 
ਇਹ ਹੈ ਇਸ ਦਾ ਅਸਲੀ ਕਾਰਨ 
ਕਰਨਾਟਕ ਅਤੇ ਤਾਮਿਲਨਾਡੂ 'ਚ ਸੁੱਕੇ ਦੇ ਚੱਲਦੇ ਮੱਕੇ ਦੀ ਫਸਲ 'ਤੇ ਅਸਰ ਪੈ ਰਿਹਾ ਹੈ। ਮੱਕਾ ਪੋਲਟਰੀ ਪ੍ਰਾਡੈਕਸ਼ਨ ਲਈ ਸਭ ਤੋਂ ਜ਼ਰੂਰੀ ਹੈ। ਮੱਕੇ ਦੀ ਕੀਮਤ ਵੀ ਇਨ੍ਹੀਂ ਦਿਨੀਂ ਰਿਕਾਰਡ 1900 ਪ੍ਰਤੀ ਕਵਿੰਟਲ 'ਤੇ ਹੈ। ਕਿਉਂਕਿ ਪੋਲਟਰੀ ਕਿਸਾਨ ਘੱਟ ਪ੍ਰਾਪਤੀਆਂ ਅਤੇ ਉੱਚ ਲਾਗਤਾਂ ਦੇ ਵਿਚਕਾਰ ਫਸੇ ਹਨ। ਉਨ੍ਹਾਂ 'ਚੋਂ ਕਈਆਂ ਨੇ ਆਪਣੇ ਪੱਛੀਆਂ ਦਾ ਸਮੇਂ ਪੂਰਵ ਹੀ ਕੱਟ ਦਿੱਤਾ, ਜਿਸ ਦਾ ਅਸਰ ਸਪਲਾਈ 'ਤੇ ਦਿਸ ਰਿਹਾ ਹੈ।


Related News