ਸ਼ੁਰੂਆਤੀ ਕਾਰੋਬਾਰ ''ਚ ਰੁਪਿਆ ਅੱਠ ਪੈਸੇ ਡਿੱਗ ਕੇ 82.12 ਪ੍ਰਤੀ ਡਾਲਰ ''ਤੇ ਪੁੱਜਾ
Wednesday, Jul 19, 2023 - 11:28 AM (IST)
ਮੁੰਬਈ (ਭਾਸ਼ਾ) - ਵਿਦੇਸ਼ੀ ਬਾਜ਼ਾਰ ਵਿਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਦੇ ਰੁਖ ਵਿਚਾਲੇ ਬੁੱਧਵਾਰ ਨੂੰ ਰੁਪਿਆ ਅੱਠ ਪੈਸੇ ਡਿੱਗ ਕੇ 82.12 ਪ੍ਰਤੀ ਡਾਲਰ 'ਤੇ ਖੁੱਲ੍ਹਿਆ। ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਰੁਪਏ ਵਿੱਚ ਘਾਟਾ ਸੀਮਤ ਹੈ, ਕਿਉਂਕਿ ਸਥਾਨਕ ਇਕੁਇਟੀਜ਼ ਨੇ ਨਵੇਂ ਰਿਕਾਰਡ ਉੱਚ ਪੱਧਰਾਂ ਨੂੰ ਛੂਹਿਆ ਹੈ ਅਤੇ ਵਿਦੇਸ਼ੀ ਫੰਡਾਂ ਦਾ ਨਿਰੰਤਰ ਪ੍ਰਵਾਹ ਹੋਇਆ ਹੈ। ਇੰਟਰਬੈਂਕ ਫਾਰੇਕਸ ਬਾਜ਼ਾਰ 'ਚ ਰੁਪਿਆ 82.08 'ਤੇ ਖੁੱਲ੍ਹਿਆ ਅਤੇ ਫਿਰ 82.12 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੀ ਬੰਦ ਕੀਮਤ ਦੇ ਮੁਕਾਬਲੇ 8 ਪੈਸੇ ਦੀ ਗਿਰਾਵਟ ਹੈ।
ਇਹ ਵੀ ਪੜ੍ਹੋ : ਮਹਿੰਗਾਈ ਨੇ ਕੱਢੇ ਵੱਟ : ਟਮਾਟਰ ਤੋਂ ਬਾਅਦ ਹੁਣ ਆਸਮਾਨ ਛੂਹਣ ਲੱਗੀਆਂ ਸੇਬ ਦੀਆਂ ਕੀਮਤਾਂ
ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 82.04 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕਾਂਕ 0.07 ਫ਼ੀਸਦੀ ਵਧ ਕੇ 100.01 'ਤੇ ਪਹੁੰਚ ਗਿਆ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.31 ਫ਼ੀਸਦੀ ਘੱਟ ਕੇ 79.38 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : ਟਮਾਟਰ-ਗੰਢਿਆਂ ਤੋਂ ਬਾਅਦ ਹੁਣ ਮਹਿੰਗੀ ਹੋਈ ਅਰਹਰ ਦੀ ਦਾਲ, ਸਾਲ 'ਚ 32 ਫ਼ੀਸਦੀ ਵਧੀ ਕੀਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8