ਈ-ਕਾਰ ਦੀ ਵਿਕਰੀ ''ਚ 40 ਫੀਸਦੀ ਦੀ ਕਮੀ, ਈ- ਦੋਪਹੀਆ ਵਿਕਰੀ 138 ਫੀਸਦੀ ਵਧੀ

10/19/2018 11:11:15 PM

ਮੁੰਬਈ— ਬਿਜਲੀ ਵਾਹਨਾਂ ਦੇ ਸੰਚਾਲਨ ਨੂੰ ਸਰਕਾਰ ਵੱਲੋਂ ਹੱਲਾਸ਼ੇਰੀ ਦਿੱਤੇ ਜਾਣ ਦੇ ਬਾਵਜੂਦ ਵਿੱਤੀ ਸਾਲ 2017 ਦੇ ਮੁਕਾਬਲੇ ਵਿੱਤੀ ਸਾਲ 2018 'ਚ ਈ-ਕਾਰਾਂ ਦੀ ਵਿਕਰੀ 40 ਫੀਸਦੀ ਘਟ ਕੇ 1,200 ਇਕਾਈ ਰਹਿ ਗਈ, ਜਦਕਿ ਈ-ਦੋਪਹੀਆ ਵਾਹਨਾਂ ਦੀ ਵਿਕਰੀ ਇਸੇ ਮਿਆਦ 'ਚ 138 ਫੀਸਦੀ ਵਧ ਕੇ 54,800 ਇਕਾਈ ਹੋ ਗਈ । ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ ।
ਈ-ਵਾਹਨ ਉਦਯੋਗ ਨਾਲ ਜੁੜੀ ਸੋਸਾਇਟੀ ਆਫ ਮੈਨੂਫੈਕਚਰਰਸ ਆਫ ਇਲੈਕਟ੍ਰਿਕ ਵ੍ਹੀਕਲ ਦੇ ਅੰਕੜਿਆਂ ਮੁਤਾਬਕ ਮਾਰਚ 2018 'ਚ ਦੇਸ਼ 'ਚ ਸੜਕਾਂ 'ਤੇ 56,000 ਇਲੈਕਟ੍ਰਿਕ ਵਾਹਨ ਸਨ, ਜਿਨ੍ਹਾਂ 'ਚੋਂ ਈ-ਕਾਰਾਂ 1,200 ਇਕਾਈਆਂ ਸਨ, ਜਦਕਿ ਬਾਕੀ 54,800 ਇਕਾਈਆਂ ਦੋਪਹੀਆ ਵਾਹਨਾਂ ਦੀਆਂ ਸਨ । ਅੰਕੜਿਆਂ ਮੁਤਾਬਕ ਵਿੱਤੀ ਸਾਲ 2016 'ਚ ਦੇਸ਼ 'ਚ 20,000 ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਗਏ ਸਨ, ਜੋ ਵਿੱਤੀ ਸਾਲ 2017 'ਚ 23,000 ਇਕਾਈ ਹੋ ਗਏ ਸਨ । ਇਸੇ ਸਾਲ ਦੌਰਾਨ 2,000 ਈ-ਕਾਰਾਂ ਵੇਚੀਆਂ ਗਈਆਂ । ਅੰਕੜਿਆਂ ਅਨੁਸਾਰ ਵਿੱਤੀ ਸਾਲ 2016 'ਚ ਸੜਕਾਂ 'ਤੇ ਸਿਰਫ 22,000 ਇਲੈਕਟ੍ਰਿਕ ਵਾਹਨ ਸਨ, ਜੋ ਵਿੱਤੀ ਸਾਲ 2017 'ਚ ਵਧ ਕੇ 25,000 ਹੋ ਗਏ ।


Related News