ਡਾਓ ਜੋਂਸ 'ਚ ਹਲਕਾ ਉਛਾਲ, U.S. ਬਾਜ਼ਾਰ ਮਿਲੇ-ਜੁਲੇ ਹੋਏ ਬੰਦ

09/19/2019 8:06:20 AM

ਵਾਸ਼ਿੰਗਟਨ— ਬੁੱਧਵਾਰ ਨੂੰ ਯੂ. ਐੱਸ. ਬਾਜ਼ਾਰ ਮਿਲੇ-ਜੁਲੇ ਬੰਦ ਹੋਏ। ਫੈਡਰਲ ਰਿਜ਼ਰਵ ਨੇ ਪਾਲਿਸੀ ਦਰਾਂ 'ਚ ਕਟੌਤੀ ਕਰ ਦਿੱਤੀ ਹੈ ਪਰ ਉਸ ਨੇ ਇਸ ਸਾਲ 'ਚ ਅੱਗੇ ਹੋਰ ਕਟੌਤੀ ਦਾ ਸਪੱਸ਼ਟ ਸੰਕੇਤ ਨਹੀਂ ਦਿੱਤਾ, ਜਿਸ ਕਾਰਨ ਨਿਵੇਸ਼ਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ।

 

 

ਡਾਓ ਜੋਂਸ 36.28 ਅੰਕ ਯਾਨੀ 0.1 ਫੀਸਦੀ ਦੀ ਮਜਬੂਤੀ ਨਾਲ 27,147.08 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਬੀਤੇ ਦਿਨ ਦੇ ਬੰਦ ਪੱਧਰ 3,005.69 ਤੋਂ ਸਪਾਟ ਯਾਨੀ ਮਾਮੂਲੀ ਹੀ ਉੱਪਰ 3,006.73 'ਤੇ ਬੰਦ ਹੋਇਆ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ 0.1 ਫੀਸਦੀ ਦੀ ਗਿਰਾਵਟ ਦਰਜ ਕਰਦੇ ਹੋਏ 8,177.39 ਦੇ ਪੱਧਰ 'ਤੇ ਬੰਦ ਹੋਇਆ।
ਬੁੱਧਵਾਰ ਨੂੰ ਕਾਰੋਬਾਰ ਦੌਰਾਨ ਡਾਓ ਨੇ 211.65 ਅੰਕ ਯਾਨੀ 0.8 ਫੀਸਦੀ ਤਕ ਦੀ ਗਿਰਾਵਟ ਵੀ ਦਰਜ ਕੀਤੀ ਸੀ। ਯੂ. ਐੱਸ. ਫੈਡਰਲ ਰਿਜ਼ਰਵ ਨੇ ਬੁੱਧਵਾਰ ਨੂੰ ਪਾਲਿਸੀ ਦਰਾਂ 'ਚ 0.25 ਫੀਸਦੀ ਦੀ ਕਟੌਤੀ ਕੀਤੀ ਤੇ ਇਹ ਹੁਣ 1.75-2 ਫੀਸਦੀ ਵਿਚਕਾਰ ਹੋ ਗਈ ਹੈ। ਇਹ ਲਗਾਤਾਰ ਦੂਜੀ ਵਾਰ ਕਟੌਤੀ ਹੈ ਤੇ ਬਾਜ਼ਾਰ ਨੇ ਵੀ ਇਸ ਵਾਰ ਇੰਨੀ ਹੀ ਕਟੌਤੀ ਦੀ ਉਮੀਦ ਕੀਤੀ ਸੀ। ਉੱਥੇ ਹੀ, ਪਾਲਿਸੀ ਦਰਾਂ 'ਚ ਇਸ ਸਾਲ ਦੌਰਾਨ ਹੋਰ ਕਟੌਤੀ ਨੂੰ ਲੈ ਕੇ ਫੈੱਡ ਅਧਿਕਾਰੀ ਵੰਡੇ ਹੋਏ ਨਜ਼ਰ ਆਏ। 10 ਮੈਂਬਰਾਂ ਨੇ ਇਸ ਸਾਲ 'ਚ ਹੋਰ ਕਟੌਤੀ ਨਾ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ, ਜਦੋਂ ਕਿ 7 ਨੇ ਇਕ ਹੋਰ ਕਟੌਤੀ ਦੀ ਉਮੀਦ ਜਤਾਈ।


Related News