USA ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ, ਡਾਓ ਜੋਂਸ ਇੰਨਾ ਡਿੱਗਾ

12/11/2019 8:18:24 AM

ਵਾਸ਼ਿੰਗਟਨ— 15 ਦਸੰਬਰ ਤੋਂ ਪਹਿਲਾਂ ਯੂ. ਐੱਸ.-ਚੀਨ ਵਿਚਕਾਰ ਵਪਾਰ ਨੂੰ ਲੈ ਕੇ ਕੋਈ ਡੀਲ ਨਾ ਹੋਣ ਦੀ ਸੰਭਾਵਨਾ ਦਿਸਣ ਕਾਰਨ ਨਿਵੇਸ਼ਕਾਂ ਦੀ ਧਾਰਨਾ ਕਮਜ਼ੋਰ ਹੋਈ ਹੈ।

 

ਮੰਗਲਵਾਰ ਨੂੰ ਯੂ. ਐੱਸ. ਬਾਜ਼ਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਡਾਓ ਜੋਂਸ 27.88 ਅੰਕ ਯਾਨੀ 0.1 ਫੀਸਦੀ ਦੀ ਗਿਰਾਵਟ ਨਾਲ 27,881.72 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਡਿੱਗ ਕੇ 3,132.52 ਦੇ ਪੱਧਰ ਹੋਇਆ ਹੈ। ਇਸ ਤੋਂ ਇਲਾਵਾ ਨੈਟਫਲਿਕਸ 'ਚ ਗਿਰਾਵਟ ਕਾਰਨ ਨੈਸਡੈਕ ਕੰਪੋਜ਼ਿਟ 0.1 ਫੀਸਦੀ ਸਲਿੱਪ ਕਰਕੇ 8,616.18 ਦੇ ਪੱਧਰ 'ਤੇ ਬੰਦ ਹੋਇਆ ਹੈ।
ਯੂ. ਐੱਸ.-ਚੀਨ ਵਿਚਕਾਰ ਵਪਾਰ ਸਮਝੌਤਾ ਹੋਣ ਦੀ ਸਮਾਂ-ਸੀਮ 15 ਦਸੰਬਰ ਤਕ ਹੈ। ਜੇਕਰ ਇਸ ਤਰੀਕ ਤਕ ਡੀਲ ਨਾ ਹੋਈ ਤਾਂ ਯੂ. ਐੱਸ. ਚੀਨੀ ਮਾਲ 'ਤੇ ਨਵਾਂ ਟੈਰਿਫ ਠੋਕ ਸਕਦਾ ਹੈ। ਹਾਲਾਂਕਿ, ਵਾਲ ਸਟੀ੍ਰਟ ਜਰਨਲ ਦੀ ਰਿਪੋਰਟ ਮੁਤਾਬਕ, ਯੂ. ਐੱਸ. ਨੇ ਚੀਨੀ ਮਾਲ 'ਤੇ ਵਾਧੂ ਟੈਰਿਫ ਲਾਉਣ 'ਚ ਦੇਰੀ ਕਰਨ ਦੀ ਯੋਜਨਾ ਬਣਾਈ ਹੈ ਕਿਉਂਕਿ ਦੋਵੇਂ ਪੱਖ ਸਮਝੌਤੇ 'ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।


Related News