ਟਰੰਪ ਦੀ ਚੀਨ ਨੂੰ ਧਮਕੀ ਨਾਲ ਡਾਓ ਫਿਊਚਰ 500 ਅੰਕ ਡਿੱਗਾ

Monday, May 06, 2019 - 08:08 AM (IST)

ਟਰੰਪ ਦੀ ਚੀਨ ਨੂੰ ਧਮਕੀ ਨਾਲ ਡਾਓ ਫਿਊਚਰ 500 ਅੰਕ ਡਿੱਗਾ

ਵਾਸ਼ਿੰਗਟਨ— ਰੰਪ ਦੀ ਚਾਈਨਿਜ਼ ਸਮਾਨਾਂ 'ਤੇ ਟੈਰਿਫ ਦੀ ਧਮਕੀ ਨਾਲ ਡਾਓ ਫਿਊਚਰ 'ਚ 500 ਅੰਕ ਦੀ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਹਫਤੇ ਅਮਰੀਕੀ ਸਟਾਕਸ ਰਿਕਾਰਡ ਉਚਾਈ 'ਤੇ ਪਹੁੰਚੇ ਸਨ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਵੇਸ਼ਕਾਂ ਨੂੰ ਉਸ ਡਰ ਦਾ ਫਿਰ ਯਾਦ ਕਰਵਾ ਦਿੱਤਾ ਜੋ ਪੂਰੇ ਸਾਲ ਵਾਲ ਸਟ੍ਰੀਟ 'ਤੇ ਹਾਵੀ ਰਿਹਾ ਸੀ।
 

 

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ 200 ਅਰਬ ਡਾਲਰ ਦੇ ਚੀਨੀ ਸਮਾਨਾਂ 'ਤੇ ਡਿਊਟੀ ਸ਼ੁੱਕਰਵਾਰ ਨੂੰ ਵੱਧ ਕੇ 25 ਫੀਸਦੀ ਹੋ ਜਾਵੇਗੀ, ਜਿਨ੍ਹਾਂ 'ਤੇ ਹੁਣ 10 ਫੀਸਦੀ ਡਿਊਟੀ ਲੱਗ ਰਹੀ ਹੈ। ਟਰੰਪ ਦੀ ਇਸ ਧਮਕੀ ਨਾਲ ਡਾਓ ਫਿਊਚਰ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਉੱਥੇ ਹੀ, ਬੀਤੇ ਸ਼ੁੱਕਰਵਾਰ ਯੂ. ਐੱਸ. ਸਟਾਕ ਬਾਜ਼ਾਰ 'ਚ ਹੋਏ ਕਾਰੋਬਾਰ ਦੀ ਗੱਲ ਕਰੀਏ ਤਾਂ ਉਸ ਦਿਨ 30 ਸਟਾਕਸ ਵਾਲ ਡਾਓ ਜੋਂਸ ਇੰਡੈਕਸ 197.16 ਦੀ ਮਜਬੂਤੀ ਨਾਲ 26,504.95 ਦੇ ਪੱਧਰ 'ਤੇ ਬੰਦ ਹੋਇਆ, ਜਦੋਂ ਕਿ ਐੱਸ. ਐਂਡ ਪੀ.-500 ਤਕਰੀਬਨ 1 ਫੀਸਦੀ ਦੀ ਤੇਜ਼ੀ ਦਰਜ ਕਰਦੇ ਹੋਏ 2,945.64 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 1.6 ਫੀਸਦੀ ਚੜ੍ਹ ਕੇ ਰਿਕਾਰਡ ਹਾਈ 8,164 'ਤੇ ਬੰਦ ਹੋਇਆ ਸੀ। ਹਾਲਾਂਕਿ ਅੱਜ ਫਿਊਚਰ ਕਾਰੋਬਾਰ 'ਚ ਅਮਰੀਕੀ ਬਾਜ਼ਾਰਾਂ 'ਚ ਕਮਜ਼ੋਰ ਕਾਰੋਬਾਰ ਦੇਖਣ ਨੂੰ ਮਿਲਿਆ ਹੈ।


Related News